-->
ਸ਼ੇਰਗਿੱਲ ਵਲੋ ਵਾਰਡ ਨੰਬਰ 39 ਚ ਕੀਤਾ ਓਪਨ ਜਿੰਮ ਦਾ ਉਦਘਾਟਨ ਕਲੋਨੀ ਵਾਸੀਆ ਵਲੋ ਸ਼ੇਰਗਿਲ  ਸਨਮਾਨਤ

ਸ਼ੇਰਗਿੱਲ ਵਲੋ ਵਾਰਡ ਨੰਬਰ 39 ਚ ਕੀਤਾ ਓਪਨ ਜਿੰਮ ਦਾ ਉਦਘਾਟਨ ਕਲੋਨੀ ਵਾਸੀਆ ਵਲੋ ਸ਼ੇਰਗਿਲ ਸਨਮਾਨਤ

ਸ਼ੇਰਗਿੱਲ ਵਲੋ ਵਾਰਡ ਨੰਬਰ 39 ਚ ਕੀਤਾ ਓਪਨ ਜਿੰਮ ਦਾ ਉਦਘਾਟਨ
ਕਲੋਨੀ ਵਾਸੀਆ ਵਲੋ ਸ਼ੇਰਗਿਲ ਸਨਮਾਨਤ
ਅੰਮ੍ਰਿਤਸਰ 18 ਫ਼ਰਵਰੀ (ਸੁਖਬੀਰ ਸਿੰਘ) - ਵਿਧਾਨ ਸਭਾ ਹਲਕਾ ਦੱਖਣੀ ਦੀ ਵਾਰਡ ਨੰਬਰ 39 ਦੀ ਗੰਡਾ ਸਿੰਘ ਕਲੋਨੀ ਵਿਖੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਕੋਲੋਂ ਗਰਾਂਟ ਜਾਰੀ ਕਰਵਾਕੇ ਓਪਨ ਜਿੰਮ ਲਗਵਾਇਆ ਸੀ ਉਸ ਦਾ ਉਦਘਾਟਨ ਕੌਂਸਲਰ ਸਪੁੱਤਰ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਦੱਖਣੀ 2 ਚੇਅਰਮੈਨ ਜਿਲ੍ਹਾਂ ਕਾਂਗਰਸ ਕਮੇਟੀ( ਐ/ਸੀ ਵਿਭਾਗ) ਅੰਮ੍ਰਿਤਸਰ ਸ਼ਹਿਰੀ ਜਸਵਿੰਦਰ ਸਿੰਘ ਸ਼ੇਰਗਿੱਲ ਵੱਲੋਂ ਕਲੋਨੀ ਵਾਸੀਆਂ ਨੂੰ ਨਾਲ ਲੈ ਕੇ ਕੀਤਾ ਗਿਆ ਕਲੋਨੀ ਵਾਸੀਆਂ ਵੱਲੋਂ ਸ਼ੇਰਗਿੱਲ ਨੂੰ ਸਿਰੋਪਾ ਪਾ ਕੇ ਸਨਮਾਨਤ ਕੀਤਾ ਅਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼ੇਰਗਿੱਲ ਪਰਿਵਾਰ ਨੂੰ ਜਿਸ ਆਸ ਅਤੇ ਉਮੀਦ ਦੇ ਨਾਲ ਗੰਡਾ ਸਿੰਘ ਕਲੋਨੀ ਦੇ ਵਾਸੀਆਂ ਨੇ 2017 ਦੇ ਵਿਚ ਵੋਟਾਂ ਪਾ ਕੇ ਕੌਂਸਲਰ ਬਣਾਇਆ ਸੀ ਕੌਂਸਲਰ ਸਾਹਬ ਨੇ ਉਸ ਹਰ ਆਸ ਅਤੇ ਉਮੀਦ ਤੇ ਖਰਾ ਉਤਰਦੇ ਹੋਏ ਵਿਕਾਸ ਅਤੇ ਸਫ਼ਾਈ ਪੱਖੋਂ ਵਾਰਡ ਨੰਬਰ 39 ਨੂੰ ਸਭ ਤੋਂ ਸੁੰਦਰ ਬਣਾਉਣ ਵਿਚ ਕੋਈ ਕਮੀ ਨਹੀਂ ਛੱਡੀ ਹੈ ਇਸ ਮੌਕੇ ਜਸਵਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਤੁਸੀਂ ਹਮੇਸ਼ਾ ਹੀ ਮੈਨੂੰ ਆਪਣੇ ਪਰਵਾਰਕ ਮੈਂਬਰ ਦੀ ਤਰ੍ਹਾਂ ਸਹਿਯੋਗ ਅਤੇ ਪਿਆਰ ਦਿੱਤਾ ਹੈ ਅਤੇ ਜਦ ਜਦ ਵੀ ਮੈਨੂੰ ਤੁਹਾਡੀ ਜ਼ਰੂਰਤ ਮਹਿਸੂਸ ਹੋਈ ਹੈ ਤੁਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੇਰਾ ਸਾਥ ਦਿੱਤਾ ਹੈ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਤੁਸੀਂ ਮੇਰੇ ਮਾਤਾ ਜੀ ਸ੍ਰੀਮਤੀ ਪਰਮਜੀਤ ਕੌਰ ਸ਼ੇਰਗਿਲ ਜੀ ਨੂੰ ਵਾਰਡ ਨੰਬਰ 39 ਦੀ ਕੌਂਸਲਰ ਬਣਾ ਕੇ ਸੇਵਾ ਕਰਨ ਲਈ ਪੰਜ ਸਾਲ ਦਾ ਮੌਕਾ ਦਿੱਤਾ ਸੀ ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਜਿੱਥੇ ਤੁਹਾਡੀ ਕਲੌਨੀ ਦਾ ਵਿਕਾਸ ਅਤੇ ਸਫਾਈ ਪੱਖੋ ਧਿਆਨ ਰੱਖਿਆ ਜਾਵੇ ਉਥੇ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਵੀ ਕੁਝ ਉਪਰਾਲੇ ਕੀਤੇ ਜਾਣ ਆਪਣੇ ਪਰਿਵਾਰਕ ਮੈਂਬਰਾਂ (ਗ ਕਲੋਨੀ ਵਾਸੀਆਂ ਲਈ ਓਪਨ ਜਿੰਮ ਲਗਵਾਇਆ ਗਿਆ ਹੈ ਅੱਗੇ ਵੀ ਵਾਰਡ ਵਾਸੀਆਂ ਦੀ ਸਫ਼ਾਈ ਜਾਂ ਵਿਕਾਸ ਸਬੰਧੀ ਕੋਈ ਵੀ ਮੰਗ ਹੋਵੇਗੀ ਉਸ ਨੂੰ ਪੂਰਾ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ ਇਸ ਮੌਕੇ ਅਮਰਜੀਤ ਸਿੰਘ ਗੋਲਡਨ. ਅਮਰਜੀਤ ਸਿੰਘ ਕੰਬੋਜ. ਡਾਕਟਰ ਬੇਦੀ. ਪ੍ਰਧਾਨ ਮਨਜੀਤ ਸਿੰਘ.ਗੁਰਿੰਦਰ ਸਿੰਘ ਨਰੂਲਾ ,ਸਤਨਾਮ ਸਿੰਘ, ਹੈਪੀ ਭਾਟੀਆ ਟੋਨੀ ਕਲੇਰ, ਨੋਬਲ ਖੁਰਾਣਾ, ਰਾਜਬੀਰ ਢਿੱਲੋਂ, ਇੰਦਰ ਚੰਦੀ , ਸੁੱਚਾ ਸਿੰਘ, ਅਮਰਜੀਤ ਸਿੰਘ, ਬਲਕਾਰ ਸਿੰਘ ਬਲਜੀਤ ਸਿੰਘ, ਤੇਜਪਾਲ ਸਿੰਘ, ਅਜੀਤ ਸਿੰਘ, ਪ੍ਰਿਤਪਾਲ ਸਿੰਘ, ਸੁਰਿੰਦਰ ਸਿੰਘ ਚਾਵਲਾ ਹਾਜ਼ਰ ਸਨ ।।

Ads on article

Advertise in articles 1

advertising articles 2

Advertise