-->
ਖ਼ਾਲਸਾ ਕਾਲਜ ’ਚ 7ਵਾਂ 5 ਰੋਜ਼ਾ ਟੂਰਨਾਮੈਂਟ ਸ਼ਾਨੋ-ਸ਼ੋਕਤ ਨਾਲ ਸੰਪੰਨ

ਖ਼ਾਲਸਾ ਕਾਲਜ ’ਚ 7ਵਾਂ 5 ਰੋਜ਼ਾ ਟੂਰਨਾਮੈਂਟ ਸ਼ਾਨੋ-ਸ਼ੋਕਤ ਨਾਲ ਸੰਪੰਨ

ਪ੍ਰਦਰਸ਼ਨ ਕਰਨਾ ਸਖ਼ਾਲਸਾ ਕਾਲਜ ’ਚ 7ਵਾਂ 5 ਰੋਜ਼ਾ ਦੀਵਾਲੀ ਟੂਰਨਾਮੈਂਟ
ਸ਼ਾਨੋ-ਸ਼ੋਕਤ ਨਾਲ ਸੰਪੰਨ
ਮੁਕਾਬਲੇ ’ਚ ਖ਼ਾਲਸਾ ਕਾਲਜ ਨੇ ਪਹਿਲਾ ਸਥਾਨ, ਫ਼ਿਜ਼ੀਕਲ ਐਜ਼ੂਕੇਸ਼ਨ ਰਨਰਅੱਪ ਅਤੇ ਵੈਟਰਨਰੀ ਕਾਲਜ ਫ਼ਸਟ ਰਨਰਅੱਪ ਰਿਹਾ
ਅੰਮ੍ਰਿਤਸਰ, 11 ਫਰਵਰੀ ( ਸੁਖਬੀਰ ਸਿੰਘ )-ਖਾਲਸਾ ਕਾਲਜ ਵਿਖੇ 5 ਰੋਜ਼ਾ ਦੀਵਾਲੀ ‘7ਵਾਂ ਇੰਟਰ ਖ਼ਾਲਸਾ ਕਾਲਜ ਟੂਰਨਾਮੈਂਟ’ ਸ਼ਾਨੋ-ਸ਼ੋਕਤ ਨਾਲ ਸੰਪੰਨ ਹੋਇਆ। ਇਸ ਸਾਲ ਦੇ ਦੀਵਾਲੀ ਟੂਰਨਾਮੈਂਟ ਦੌਰਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖਾਲਸਾ ਸੰਸਥਾਵਾਂ ਦਰਮਿਆਨ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ ਜਿੰਨ੍ਹਾਂ ’ਚ ਕ੍ਰਿਕੇਟ, ਬਾਸਕਟਬਾਲ, ਬੈਡਮਿੰਟਨ, ਵਾਲੀਵਾਲ, ਟੱਗ-ਆਫ-ਵਾਰ ਅਤੇ ਅਥਲੈਟਿਕਸ ਮੁੱਖ ਰੂਪ ’ਚ ਸ਼ਾਮਿਲ ਸਨ।
ਇਨ੍ਹਾਂ ਉਕਤ ਮੁਕਾਬਲਿਆ ਦੌਰਾਨ ਲੜਕਿਆਂ ’ਚ ਖ਼ਾਲਸਾ ਕਾਲਜ ਜਿੱਤ ਦਰਜ ਕਰਵਾਉਂਦਿਆਂ ਪਹਿਲਾਂ ’ਤੇ, ਖ਼ਾਲਸਾ ਕਾਲਜ ਆਫ਼ ਫ਼ਿਜ਼ੀਕਲ ਐਜ਼ੂਕੇਸ਼ਨ ਰਨਰਅੱਪ ਅਤੇ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਨੇ ਪਹਿਲਾ ਰਨਰਅੱਪ ਰਿਹਾ। ਜਦਕਿ ਲੜਕੀਆਂ ’ਚ ਖ਼ਾਲਸਾ ਕਾਲਜ ਆਫ਼ ਫ਼ਿਜ਼ੀਕਲ ਐਜ਼ੂਕੇਸ਼ਨ ਜੇਤੂ, ਖ਼ਾਲਸਾ ਕਾਲਜ ਫ਼ਾਰ ਵੂਮੈਨ ਰਨਰਅੱਪ ਅਤੇ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਅਤੇ ਖ਼ਾਲਸਾ ਕਾਲਜ ਆਫ਼ ਲਾਅ ਪਹਿਲਾਂ ਰਨਰਅੱਪ ਰਿਹਾ।
ਇਸ ਟੂਰਨਾਮੈਂਟ ’ਚ ਸ਼ਾਨਦਾਰ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵਜੋਂ ਪੁੱਜੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਇਨਾਮ ਤਕਸੀਮ ਕਰ ਕੇ ਸਨਮਾਨਿਤ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਟੂਰਨਾਮੈਂਟ ਵਿਦਿਆਰਥੀਆਂ ਨੂੰ ਇਕ ਦੂਸਰੇ ਦੇ ਨਜਦੀਕ ਲਿਆਉਣ ਅਤੇ ਆਪਸੀ ਸਾਂਝ ਅਤੇ ਮਿਲਵਰਤਣ ਪੈਦਾ ਕਰਨ ਲਈ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਸਰੀਰ ਦੇ ਸਰਬਪੱਖੀ ਵਿਕਾਸ ਲਈ ਅਤਿ ਲਾਹੇਵੰਦ ਹਨ ਅਤੇ ਵਿਦਿਆਰਥੀਆਂ ਨੂੰ ਹਾਰ ਜਿੱਤ ਦੀ ਭਾਵਨਾ ਤੋਂ ਬਿਨ੍ਹਾਂ ਇਨ੍ਹਾਂ ’ਚ ਹਿੱਸਾ ਲੈਣਾ ਚਾਹੀਦਾ ਹੈ। 
ਇਸ ਮੌਕੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਅੱਜ ਦੇ ਦੋਰ ’ਚ ਖੇਡਾਂ ਦੀ ਘੱਟਦੀ ਰੁੱਚੀ ਵਿਦਿਆਰਥੀਆਂ ’ਚ ਸਰੀਰਕ ਅਤੇ ਮਾਨਸਿਕ ਰੋਗਾਂ ਦਾ ਕਾਰਨ ਬਣ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਿਰੋਲ ਖੇਡ ਭਾਵਨਾ ਦੇ ਤਹਿਤ ਮੁਕਾਬਲਿਆਂ ’ਚ ਹਿੱਸਾ ਲੈ ਕੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਣ ਲਈ ਪ੍ਰੇਰਿਆ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੜ੍ਹਾਈ ਤੋਂ ਇਲਾਵਾ ਖੇਡਾਂ ’ਚ ਚੰਗਾ ਸਥਾਨ ਹਾਸਲ ਕਰਕੇ ਕਾਲਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਵੀ ਪ੍ਰੇਰਿਤ ਕੀਤਾ
ਇਸ ਮੌਕੇ ਹੋਰਨਾਂ ਮੁਕਾਬਲਿਆਂ ਦੇ ਬਾਸਕਟਬਾਲ (ਲੜਕਿਆਂ) ਮੁਕਾਬਲੇ ’ਚ ਖ਼ਾਲਸਾ ਕਾਲਜ ਅੰਮ੍ਰਿਤਸਰ ਜੇਤੂ ਰਿਹਾ। ਖ਼ਾਲਸਾ ਕਾਲਜ ਆਫ ਵੈਟਨਰੀ ਸਾਇੰਸ ਫਸਟ ਰਨਰਅੱਪ ਅਤੇ ਖ਼ਾਲਸਾ ਕਾਲਜ ਆਫ ਫਿਜੀਕਲ ਅੇਜੂਕੇਸ਼ਨ ਇਸ ਮੁਕਾਬਲੇ ਵਿਚਸੈਕੰਡ ਰਨਰਅੱਪ ਰਹੇ। ਬਾਸਕਟਬਾਲ (ਲੜਕੀਆਂ) ਦੇ ਮੁਕਾਬਲੇ ਵਿਚ ਖ਼ਾਲਸਾ ਕਾਲਜ ਆਫ ਫਿਜੀਕਲ ਅੇਜੂਕੇਸ਼ਨ ਜੇਤੂ ਰਿਹਾ ਜਦਕਿ ਖ਼ਾਲਸਾ ਕਾਲਜ ਆਫ ਲਾਅ ਫਸਟ ਰਨਰਅੱਪ ਅਤੇ ਖ਼ਾਲਸਾ ਕਾਲਜ ਆਫ ਫਾਰਮੇਸੀ ਸੈਕੰਡ ਰਨਰਅੱਪ ਰਿਹਾ। ਬੈਡਮਿੰਟਨ ਦੇ ਮੁਕਾਬਲਿਆਂ ਵਿਚ ਲੜਕਿਆਂ ਦੀਆਂ ਟੀਮਾਂ ’ਚੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਜੇਤੂ ਰਿਹਾ ਜਦਕਿ ਖ਼ਾਲਸਾ ਕਾਲਜ ਆਫ ਵੈਟਨਰੀ ਸਾਇੰਸ ਫਸਟ ਰਨਰਅੱਪ ਰਿਹਾਅਤੇ ਖ਼ਾਲਸਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਸੈਕੰਡ ਰਨਰਅੱਪ ਰਿਹਾ। ਬੈਡਮਿੰਟਨ ਲੜਕੀਆਂ ਵਿਚੋਂ ਖ਼ਾਲਸਾ ਕਾਲਜ ਆਫ ਵੈਟਨਰੀ ਸਾਇੰਸ ਜੇਤੂ ਰਿਹਾ ਜਦਕਿ ਖ਼ਾਲਸਾ ਕਾਲਜਆਫ ਐਜੂਕੇਸ਼ਨ ਫਸਟ ਰਨਰਅੱਪ ਅਤੇ ਖ਼ਾਲਸਾ ਕਾਲਜ ਆਫ ਲਾਅ ਸੈਕੰਡ ਰਨਰਅੱਪ ਰਿਹਾ। ਵਾਲੀਵਾਲ (ਲੜਕਿਆਂ) ਵਿਚੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਜੇਤੂ ਰਿਹਾ ਜਦਕਿ ਖ਼ਾਲਸਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਫਸਟ ਰਨਰਅੱਪ ਅਤੇ ਖ਼ਾਲਸਾ ਕਾਲਜ ਮੋਹਾਲੀ ਸੈਕੰਡ ਰਨਰਅੱਪ ਰਿਹਾ। ਕ੍ਰਿਕਿਟ ਲੜਕਿਆਂ ਦੇ ਮੁਕਾਬਲੇ ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਜੇਤੂ ਰਿਹਾ ਜਦੋਂ ਕਿ ਖ਼ਾਲਸਾ ਕਾਲਜ ਆਫ ਲਾਅ ਫਸਟ ਰਨਰਅੱਪ ਅਤੇ ਖ਼ਾਲਸਾ ਕਾਲਜ ਮੋਹਾਲੀ ਸੈਕਿੰਡ ਰਨਰਅੱਪ ਰਹੇ।
ਇਸ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ ਦਲਜੀਤ ਸਿੰਘ ਨੇ ਕਿਹਾ ਕਿ ਇਹ ਦੀਵਾਲੀ ਟੂਰਨਾਮੈਂਟ ਖ਼ਾਲਸਾ ਕਾਲਜ ਦੀ ਵੱਖਰੀ ਪਹਿਚਾਣ ਬਣ ਚੁੱਕਾ ਹੈ। ਇਸ ਮੌਕੇ ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਵੱਲੋਂ ਟਰਾਫੀਆਂ, ਟਰੈਕ ਸੂਟ ਅਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ।ਇਸ ਮੌਕੇ ਉਲੰਪਿਕ ਗੇਮਜ਼ ’ਚ ਹਿੱਸਾ ਲੈਣ ਵਾਲੇ ਖ਼ਾਲਸਾ ਕਾਲਜ ਦੇ ਵਿਦਿਆਰਥੀ ਦਿਵਿਆਂਸ਼ ਸਿੰਘ ਪਨਵਰ ਨੂੰ ਇਕ ਲੱਖ ਰੂਪਏ ਦਾ ਨਕਦ ਇਨਾਮ ਅਤੇ ਇਸ ਤੋਂ ਇਲਾਵਾ ਵੱਖ-ਵੱਖ ਖੇਡਾਂ ’ਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ 7 ਲੱਖ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ. ਅਮਨਦੀਪ ਸਿੰਘ, ਮੁੱਖੀ ਫਿਜ਼ੀਕਲ ਐਜੂਕੇਸ਼ਨ ਵਿਭਾਗ ਅਤੇ ਡਾਇਰੈਕਟਰ ਯੂਥ ਵੈਲਫੇਅਰ, ਗੁਰੂ ਨਾਨਕ ਦੇਵ ਯੁਨੀਵਰਸਿਟੀ, ਕੰਵਰ ਮਨਦੀਪ ਸਿੰਘ ਢਿੱਲੋਂ ਇੰਚਾਰਜ ਸਪੋਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ੍ਰੀ ਜੈਦੇਵ ਬਿਸ਼ਟ, ਦਰੋਣਾਚਾਰੀਆ ਐਵਾਰਡੀ, ਕਾਲਜ ਰਜਿਸਟਰਾਰ ਪ੍ਰੋ ਦਵਿੰਦਰ ਸਿੰਘ, ਅੰਡਰ ਸੈਕਟਰੀ ਡੀ. ਐਸ. ਰਟੌਲ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਚਵਿੰਡਾ ਦੇਵੀ ਪ੍ਰਿੰਸੀਪਲ ਪ੍ਰੋ: ਗੁਰਦੇਵ ਸਿੰਘ ਆਦਿ ਤੋਂ ਵੱਡੀ ਗਿਣਤੀ ’ਚ ਹੋਰ ਸਟਾਫ ਵੀ ਹਾਜਰ ਸਨ ।

Ads on article

Advertise in articles 1

advertising articles 2

Advertise