-->
ਆਂਗਣਵਾੜੀ ਵਰਕਰਾਂ ਦੀ ਆਸਾਮੀਆਂ ਲਈ 9 ਮਾਰਚ ਆਖਰੀ ਮਿਤੀ - ਜਿਲ੍ਹਾ ਪ੍ਰੋਗਰਾਮ ਅਫ਼ਸਰ

ਆਂਗਣਵਾੜੀ ਵਰਕਰਾਂ ਦੀ ਆਸਾਮੀਆਂ ਲਈ 9 ਮਾਰਚ ਆਖਰੀ ਮਿਤੀ - ਜਿਲ੍ਹਾ ਪ੍ਰੋਗਰਾਮ ਅਫ਼ਸਰ

ਆਂਗਣਵਾੜੀ ਵਰਕਰਾਂ ਦੀ ਆਸਾਮੀਆਂ ਲਈ 9 ਮਾਰਚ ਆਖਰੀ ਮਿਤੀ
- ਜਿਲ੍ਹਾ ਪ੍ਰੋਗਰਾਮ ਅਫ਼ਸਰ
ਅੰਮ੍ਰਿਤਸਰ 23 ਫਰਵਰੀ (ਸੁਖਬੀਰ ਸਿੰਘ/ਸਤਨਾਮ ਸਿੰਘ) - ਸਮਾਜਿਕ ਸੁਰੱਖਿਆ ਅਤੇ ਇਸਤਰੀ ਦੇ ਬਾਲ ਵਿਕਾਸ ਵਿਭਾਗ, ਪੰਜਾਬ ਅਧੀਨ ਜਿਲ੍ਹਾ ਅੰਮ੍ਰਿਤਸਰ ਵਿੱਚ 61 ਆਂਗਣਵਾੜੀ ਵਰਕਰ, 7 ਆਂਗਣਵਾੜੀ ਵਰਕਰ (ਮਿੰਨੀ ਆਂਗਣਵਾੜੀ ਸੈਂਟਰ) ਅਤੇ 333 ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਲਈ ਉਮੀਦਵਾਰ 9 ਮਾਰਚ 2023 ਤੱਕ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੇ ਦਫ਼ਤਰਾਂ ਵਿੰਚ ਆਪਣੀਆਂ ਅਰਜੀਆਂ ਦੇ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਮੀਨਾ ਦੇਵੀ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਵਰਕਰ (ਮਿੰਨੀ ਆਂਗਣਵਾੜੀ ਸੈਂਟਰ) ਲਈ ਵਿਦਿਅਕ ਯੋਗਤਾ 10+2 ਅਤੇ ਆਂਗਣਵਾੜੀ ਹੈਲਪਰਾਂ ਲਈ ਵਿਦਿਅਕ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਆਂਗਣਵਾੜੀ ਵਰਕਰਾਂ ਲਈ 10ਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਵੀ ਲਾਜ਼ਮੀ ਹੈ। ਸ੍ਰੀਮਤੀ ਮੀਨਾ ਦੇਵੀ ਨੇ ਦੱਸਿਆ ਅਪਲਾਈ ਕਰਨ ਲਈ ਬਿਨੈਕਾਰ ਦੀ ਉਮਰ 18 ਤੋਂ 35 ਸਾਲ, ਦਿਵਿਆਂਗ ਵਿਧਵਾ ਤੇ ਤਲਾਕਸ਼ੁਦਾ ਦੀ ਉਮਰ 45 ਸਾਲ ਤੱਕ ਹੋਣੀ ਚਾਹੀਦੀ ਹੈ।  
ਉਨਾਂ ਦੱਸਿਆ ਕਿ ਉਮੀਦਵਾਰ ਸਬੰਧਤ ਪਿੰਡ/ਵਾਰਡ ਦੇ ਵਸਨੀਕ ਹੋਣੇ ਚਾਹੀਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹੇ ਦੀ ਵੈਬਸਾਈਟ https://amritsar.nic.in/ ਤੇ ਉਪਲਬੱਧ ਹੈ। ਮਿੱਥੀ ਤਰੀਕ ਤੋਂ ਬਾਅਦ ਪ੍ਰਾਪਤ ਅਰਜੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ।

Ads on article

Advertise in articles 1

advertising articles 2

Advertise