-->
ਅੰਮ੍ਰਿਤਸਰ ਸਾਹਿਬ ਦੀ ਸਭ ਤੋਂ ਖੂਬਸੂਰਤ ਵਾਰਡ ਬਣਾਇਆ ਜਾਵੇਗਾ - ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ

ਅੰਮ੍ਰਿਤਸਰ ਸਾਹਿਬ ਦੀ ਸਭ ਤੋਂ ਖੂਬਸੂਰਤ ਵਾਰਡ ਬਣਾਇਆ ਜਾਵੇਗਾ - ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ

ਵਾਰਡ 60 ਨੂੰ ਅੰਮ੍ਰਿਤਸਰ ਸਾਹਿਬ ਦੀ ਸਭ ਤੋਂ ਖੂਬਸੂਰਤ ਵਾਰਡ ਬਣਾਇਆ ਜਾਵੇਗਾ-
ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ
ਅੰਮ੍ਰਿਤਸਰ, 1 ਫਰਵਰੀ (ਸੁਖਬੀਰ ਸਿੰਘ) - ਗੁਰਦੁਆਰਾ ਬੇਰ ਸਾਹਿਬ ਜੀ ਦੇ ਰੋਡ ਦਾ ਉਦਘਾਟਨ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੈਕਟਰੀ ਮਨਿੰਦਰਪਾਲ ਸਿੰਘ ਜੀ ਨੇ ਅਤੇ ਰਵੀਸ਼ੇਰ ਸਿੰਘ ਖਾਲਸਾ ਨੇ ਕੀਤਾ ਅਤੇ ਰਵੀਸ਼ੇਰ ਸਿੰਘ ਖਾਲਸਾ ਨੇ ਕਿਹਾ ਆਉਂਣ ਵਾਲੇ ਸਮੇਂ ਵਿੱਚ ਮੰਤਰੀ ਜੀ ਦੀ ਅਗਵਾਈ ਵਿੱਚ ਦੇ ਸਾਰੇ ਕੰਮਾਂ ਨੂੰ ਬਹੁਤ ਤੇਜ਼ੀ ਨਾਲ ਕੀਤਾ ਜਾਵੇਗਾ ਜਿਸ ਵਿੱਚ ਕੱਚੇ ਬਜ਼ਾਰਾਂ ਨੂੰ ਪੱਕਾ ਕਰਨਾ , ਸਟਰੀਟ ਲਾਈਟਾਂ ਸੀਵਰੇਜ਼ ਪੀਣ ਵਾਲਾ ਪਾਣੀ ਸਰਕਾਰੀ ਸਕੂਲ ਆਦਿ ਵਾਰਡ ਨੰਬਰ 60 ਨੂੰ ਅੰਮ੍ਰਿਤਸਰ ਸਾਹਿਬ ਦੀ ਸਭ ਤੋਂ ਖੂਬਸੂਰਤ ਵਾਰਡ ਬਣਾਇਆ ਜਾਵੇਗਾ। ਇਸ ਮੌਕੇ ਸੈਕਟਰੀ ਮਨਿੰਦਰਪਾਲ ਸਿੰਘ ਰਵੀਸ਼ੇਰ ਸਿੰਘ ਖਾਲਸਾ, ਸੁਖਬੀਰ ਸਿੰਘ ਮਾਹਲ, ਬਲਵੰਤ ਸਿੰਘ, sdo ਕੁਲਵੰਤ ਸਿੰਘ ਪਰਮਜੀਤ ਸਿੰਘ ਜੋਬਨ ਸਿੰਘ, ਮਨਮੀਤ ਸਿੰਘ ਪਾਰਸ, ਤਰਸੇਮ ਸਿੰਘ ਬਲਬੀਰ ਸਿੰਘ ਵੀਰੂ, ਅਮਰਦੀਪ ਸਿੰਘ ਰਾਜੂ, ਅਮਨਪ੍ਰੀਤ ਸਿੰਘ, ਸੁਰਜੀਤ ਸਿੰਘ, ਰਮਨਦੀਪ ਸਿੰਘ , ਲੱਕੀ , ਨਿੱਕਾ ਪਹਿਲਵਾਨ , ਜਸਜੀਤ ਸਿੰਘ ਹਾਜ਼ਰ ਸਨ।

Ads on article

Advertise in articles 1

advertising articles 2

Advertise