-->
ਜਿਲ੍ਹਾ ਸਾਂਝ ਕੇਂਦਰ ਵੱਲੋਂ ਐਨ.ਐਸ.ਐਸ. ਕੈਂਪ, ਪਿੰਡ ਮੂਧਲ ਵਿਖੇ ਲੋੜਵੰਦ ਔਰਤਾਂ ਨੂੰ ਸਾਂਝ ਕੇਂਦਰਾਂ ਦੇ ਫੰਡ ਵਿੱਚੋਂ ਸ਼ਾਲ ਭੇਂਟ ਕੀਤੇ ਗਏ

ਜਿਲ੍ਹਾ ਸਾਂਝ ਕੇਂਦਰ ਵੱਲੋਂ ਐਨ.ਐਸ.ਐਸ. ਕੈਂਪ, ਪਿੰਡ ਮੂਧਲ ਵਿਖੇ ਲੋੜਵੰਦ ਔਰਤਾਂ ਨੂੰ ਸਾਂਝ ਕੇਂਦਰਾਂ ਦੇ ਫੰਡ ਵਿੱਚੋਂ ਸ਼ਾਲ ਭੇਂਟ ਕੀਤੇ ਗਏ

ਜਿਲ੍ਹਾ ਸਾਂਝ ਕੇਂਦਰ ਵੱਲੋਂ ਐਨ.ਐਸ.ਐਸ. ਕੈਂਪ, ਪਿੰਡ ਮੂਧਲ ਵਿਖੇ ਲੋੜਵੰਦ
ਔਰਤਾਂ ਨੂੰ ਸਾਂਝ ਕੇਂਦਰਾਂ ਦੇ ਫੰਡ ਵਿੱਚੋਂ ਸ਼ਾਲ ਭੇਂਟ ਕੀਤੇ ਗਏ
ਅੰਮ੍ਰਿਤਸਰ, 21 ਫ਼ਰਵਰੀ (ਸੁਖਬੀਰ ਸਿੰਘ) - ਪੁਲਿਸ ਪੁਲਿਸ ਜਸਕਰਨ ਸਿੰਘ, ਕਮਿਸ਼ਨਰ ਅੰਮ੍ਰਿਤਸਰ ਸ਼ਹਿਰ ਅਤੇ ਸ਼੍ਰੀਮਤੀ ਤ੍ਰਿਪਤਾ ਸੂਦ, ਪੀ.ਪੀ.ਐਸ., ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ, ਕਮਿਸ਼ਨਰੇਟ ਅੰਮ੍ਰਿਤਸਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਮੂਧਲ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਜਲ, ਵੇਰਕਾ ਵੱਲੋਂ ਆਯੋਜਿਤ ਐਨ.ਐਸ.ਐਸ. ਕੈਂਪ ਦੇ ਆਖਰੀ ਦਿਨ ਜਿਲ੍ਹਾ ਸਾਂਝ ਕੇਂਦਰ, ਅੰਮ੍ਰਿਤਸਰ ਸ਼ਹਿਰ ਦੇ ਸਟਾਫ ਵੱਲੋਂ ਸ਼ਿਰਕਤ ਕੀਤੀ ਗਈ। ਇਸ ਕੈਂਪ ਦੌਰਾਨ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਤੋਂ ਇਲਾਵਾ ਪਿੰਡ ਮੂਧਲ ਦੇ ਮੋਹਤਬਰ ਵਿਅਕਤੀ ਅਤੇ ਔਰਤਾਂ ਸ਼ਾਮਿਲ ਹੋਈਆਂ। ਜਿਸ ਦੌਰਾਨ ਇੰਸਪੈਕਟਰ ਪਰਮਜੀਤ ਸਿੰਘ, ਇੰਚਾਰਜ ਜਿਲ੍ਹਾ ਸਾਂਝ ਕੇਂਦਰ, ਅੰਮ੍ਰਿਤਸਰ ਸ਼ਹਿਰ ਵੱਲੋਂ ਸਾਂਝ ਕੇਂਦਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ, ਔਰਤਾਂ ਦੇ ਖਿਲਾਫ ਹੋਣ ਵਾਲੇ ਅਪਰਾਧਾਂ, ਸੜਕ ਦੁਘਟਨਾਵਾਂ ਆਦਿ ਬਾਰੇ ਜਾਗਰੂਕ ਕੀਤਾ ਗਿਆ ਅਤੇ ਸੜਕੀ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸੈਮੀਨਾਰ ਦੌਰਾਨ ਐਡਵੋਕੇਟ ਹਰਸ਼ਰਨ ਕੌਰ ਵੱਲੋਂ ਸਾਈਬਰ ਕਰਾਈਮ ਦੇ ਵੱਧਦੇ ਜੁਰਮਾਂ ਅਤੇ ਇਹਨਾਂ ਤੋਂ ਬਚਾਅ ਦੇ ਤੌਰ-ਤਰੀਕਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ 50 ਲੋੜਵੰਦ ਔਰਤਾਂ ਨੂੰ ਸਾਂਝ ਕੇਂਦਰਾਂ ਦੇ ਫੈਸੀਲੀਟੇਸ਼ਨ ਚਾਰਜਾਂ ਵਿੱਚੋਂ ਕੰਬਲ ਵੰਡੇ ਗਏ। ਸੈਮੀਨਾਰ ਵਿੱਚ ਇੰਸਪੈਕਟਰ ਪਰਮਜੀਤ ਸਿੰਘ, ਇੰਚਾਰਜ ਜਿਲ੍ਹਾ ਸਾਂਝ ਕੇਂਦਰ ਤੋਂ ਇਲਾਵਾ ਸਬ-ਇੰਸਪੈਕਟਰ ਸਤਨਾਮ ਸਿੰਘ, ਇੰਚਾਰਜ ਸਬ-ਡਵੀਜ਼ਨ ਸਾਂਝ ਕੇਂਦਰ ਪੂਰਬੀ, ਏ.ਐਸ.ਆਈ. ਇੰਦਰਜੀਤ ਸਿੰਘ, ਮੁੱਖ ਸਿਪਾਹੀ ਸੰਦੀਪ ਸਿੰਘ, ਥਾਣਾ ਸਾਂਝ ਕੇਂਦਰ ਵੇਰਕਾ, ਸਿਪਾਹੀ ਰਜਨੀਤ ਕੌਰ, ਜਿਲ੍ਹਾ ਸਾਂਝ ਕੇਂਦਰ, ਡਾ: ਮਨਜੀਤ ਕੌਰ, ਐਨ.ਐਸ.ਐਸ. ਇੰਚਾਰਜ, ਡਾ: ਰੁਪਿੰਦਰ ਕੌਰ, ਇੰਚਾਰਜ, ਰੈੱਡ ਰਿਬਨ ਕਲੱਬ, ਡਾ: ਨਿਸ਼ਾ ਛਾਬੜਾ, ਡਾ: ਸੋਨਿਕਾ ਠਾਕੁਰ, ਸ਼੍ਰੀਮਤੀ ਜਤਿੰਦਰ ਕੌਰ, ਸਰਪੰਚ ਹਰਕੀਰਤ ਸਿੰਘ, ਸ਼੍ਰੀ ਜਸਬੀਰ ਸਿੰਘ, ਹਰਮੀਟੇਜ ਰੀਹੈਬਿਲਿਟੇਸ਼ਨ ਸੈਂਟਰ ਨੇ ਹਿੱਸਾ ਲਿਆ। ਸੈਮੀਨਾਰ ਦੇ ਅੰਤ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਯਨੀਵਰਸਿਟੀ ਕਾਜਲ, ਵੇਰਕਾ ਦੀ ਪ੍ਰਿੰਸੀਪਲ ਸ਼੍ਰੀਮਤੀ ਪੁਨੀਤ ਰੰਧਾਵਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

Ads on article

Advertise in articles 1

advertising articles 2

Advertise