-->
ਸ਼ਿਵਰਾਤਰੀ ਦਾ ਤਿਉਹਾਰ ਸਾਰਿਆਂ ਨੂੰ ਰਲ-ਮਿਲ ਕੇ ਮਨਾਉਣਾ ਚਾਹੀਦਾ: ਬੁਲਾਰੀਆ

ਸ਼ਿਵਰਾਤਰੀ ਦਾ ਤਿਉਹਾਰ ਸਾਰਿਆਂ ਨੂੰ ਰਲ-ਮਿਲ ਕੇ ਮਨਾਉਣਾ ਚਾਹੀਦਾ: ਬੁਲਾਰੀਆ

ਸ਼ਿਵਰਾਤਰੀ ਦਾ ਤਿਉਹਾਰ ਸਾਰਿਆਂ ਨੂੰ ਰਲ-ਮਿਲ ਕੇ ਮਨਾਉਣਾ ਚਾਹੀਦਾ:
ਬੁਲਾਰੀਆ
ਧਾਰਮਿਕ ਤਿਉਹਾਰ ਭਾਈਚਾਰਕ ਸਾਂਝ ਦੇ ਪ੍ਰਤੀਕ: ਸ਼ੇਰਗਿੱਲ
ਅੰਮ੍ਰਿਤਸਰ, 19 ਫ਼ਰਵਰੀ (ਸੁਖਬੀਰ ਸਿੰਘ) - ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਜੈ ਮਾਂ ਵੈਸ਼ਨੋ ਧਾਮ ਮੰਦਰ ਸ਼ਿਵਾਲਾ ਹਰ ਹਰ ਮਹਾਦੇਵ ਸ੍ਰੀ ਗੁਰੂ ਅਰਜਨ ਦੇਵ ਨਗਰ ਤਰਨਤਾਰਨ ਰੋਡ ਦੇ ਪ੍ਰਬੰਧਕਾਂ ਵੱਲੋਂ ਮਨਾਇਆ ਗਿਆ ਇਸ ਮੌਕੇ ਧਾਰਮਿਕ ਮੰਡਲੀਆਂ ਵੱਲੋਂ ਕੀਰਤਨ ਅਤੇ ਸ਼ਿਵ ਭੋਲੇ ਦੀ ਉਪਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਭਗਤੀ ਵਿਚ ਲੀਨ ਹੋ ਕੇ ਝੂਮਣ ਲਈ ਮਜਬੂਰ ਕਰ ਦਿੱਤਾ ਮੰਦਰ ਕਮੇਟੀ ਵੱਲੋਂ ਆਈਆਂ ਸੰਗਤਾਂ ਲਈ ਚਾਹ-ਪਕੌੜਿਆਂ, ਖੀਰ ,ਫਰੂਟ ਅਤੇ ਪੂੜੀ ਛੋਲਿਆਂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਸ ਇੰਦਰਬੀਰ ਸਿੰਘ ਬੁਲਾਰੀਆ ,ਬਲਾਕ ਪ੍ਰਧਾਨ ਜਸਵਿੰਦਰ ਸਿੰਘ ਸ਼ੇਰਗਿੱਲ ਨੇ ਵੀ ਸ਼ਿਵ-ਭੋਲੇ ਦੇ ਚਰਨਾਂ ਵਿਚ ਹਾਜਰੀ ਲਗਵਾਈ ਅਤੇ ਸ਼ਿਵ ਭੋਲੇ ਦੀ ਬਰਾਤ ਦਾ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਬਾਬਾ ਸ਼ਿਵ ਭੋਲੇ ਨਾਥ ਸਾਰੀ ਸ੍ਰਿਸ਼ਟੀ ਅਤੇ ਕਾਇਆਨਾਤ ਦੇ ਮਾਲਕ ਹਨ ਸ਼ਿਵ ਭੋਲੇਨਾਥ ਦੀ ਕਿਰਪਾ ਤੋਂ ਬਗੈਰ ਸਾਰੀ ਸ੍ਰਿਸ਼ਟੀ ਵਿੱਚ ਮਨੁੱਖ ,ਵਨਸਪਤੀ ,ਜੀਵ ਜੰਤੂਆਂ ਦਾ ਸਾਹ ਲੈਣਾ ਨਾ-ਮੁਮਕਿਨ ਹੈ ਸਾਨੂੰ ਸਾਰਿਆਂ ਨੂੰ ਸ਼ਿਵਰਾਤਰੀ ਦਾ ਤਿਉਹਾਰ ਰਲ-ਮਿਲ ਕੇ ਮਨਾਉਣਾ ਚਾਹੀਦਾ ਹੈ ਪ੍ਰਬੰਧਕ ਕਮੇਟੀ ਵੱਲੋਂ ਜਸਵਿੰਦਰ ਸਿੰਘ ਸ਼ੇਰਗਿੱਲ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਕਰਦੇ ਹੋਏ ਕਿਹਾ ਕਿ ਧਾਰਮਿਕ ਤਿਉਹਾਰ ਸਾਡੀ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਧਾਰਮਿਕ ਤਿਉਹਾਰ ਮਨਾਉਣ ਲਈ ਇੱਕ ਦੂਜੇ ਦਾ ਸਹਿਯੋਗ ਕਰਨਾ ਚਾਹੀਦਾ ਹੈ ਇਸ ਮੌਕੇ ਕੌਂਸਲਰ ਦਲਬੀਰ ਸਿੰਘ ਮੰਮਣਕੇ, ਬਲਵਿੰਦਰ ਸਿੰਘ ਨਵਾਂ ਪਿੰਡ, ਡੈਲੀਗੇਟ ਅਰਵਿੰਦਰਪਾਲ ਸਿੰਘ ਭਾਟੀਆ, ਸੰਦੀਪ ਸਿੰਘ ਸੈਂਡੀ ,ਚੌਂਕੀ ਇੰਚਾਰਜ ਅਵਤਾਰ ਸਿੰਘ .ਪਾਲ ਕੰਬੋਜ਼ ,ਪ੍ਰਧਾਨ ਸੁਖਦੇਵ ਸਿੰਘ ਦੇਬਾ ,ਮੁੱਖ ਸੇਵਾਦਾਰ ਗਗਨ ਰੰਧਾਵਾ , ਟੋਨੀ ਕਲੇਰ, ਸਾਜਨ ਪ੍ਰਧਾਨ, ਪ੍ਰਿਤਪਾਲ ਸਿੰਘ ਰਾਜੂ, ਗੁਰਦੀਪ ਸਿੰਘ ਖੰਡਿਆਂ ਵਾਲੇ, ਕੁਲਵੰਤ ਸਿੰਘ ਨਾਮਧਾਰੀ, ਡਾਕਟਰ ਬੇਦੀ ,ਸ਼ੇਰੂ ਸੰਧੂ, ਰਾਜਬੀਰ ਢਿੱਲੋਂ, ਇੰਦਰ ਚੰਦੀ, ਗੁਰਿੰਦਰ ਸਿੰਘ ਨਰੂਲਾ, ਪ੍ਰਧਾਨ ਹਰਜੀਤ ਸਿੰਘ ,ਧਰਮਪਾਲ ਚੋਪੜਾ, ਡਾਕਟਰ ਰਜਿੰਦਰ ਸਿੰਘ, ਹੀਰਾ ਹਲਵਾਈ ,ਹਰਜਿੰਦਰ ਸਿੰਘ, ਬਲਵਿੰਦਰ ਸਿੰਘ ਸਾਇਕਲ ਵਾਲੇ ,ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise