-->
ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟਣ ਦੀ ਬਜਾਏ ਡੀਪੂ ਹੋਲਡਰਾ ਦੇ ਰਿਕਾਰਡ ਚੈੱਕ ਕਰਵਾਏ ਪੰਜਾਬ ਸਰਕਾਰ

ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟਣ ਦੀ ਬਜਾਏ ਡੀਪੂ ਹੋਲਡਰਾ ਦੇ ਰਿਕਾਰਡ ਚੈੱਕ ਕਰਵਾਏ ਪੰਜਾਬ ਸਰਕਾਰ

ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟਣ ਦੀ ਬਜਾਏ ਡੀਪੂ ਹੋਲਡਰਾ ਦੇ
ਰਿਕਾਰਡ ਚੈੱਕ ਕਰਵਾਏ ਪੰਜਾਬ ਸਰਕਾਰ
ਅੰਮ੍ਰਿਤਸਰ 23 ਫ਼ਰਵਰੀ (ਸੁਖਬੀਰ ਸਿੰਘ) - ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡਾ ਨੂੰ ਲੈ ਕੇ ਜਾਰੀ ਕੀਤੇ ਫੁਰਮਾਨ ਅਨੁਸਾਰ ਵੇਖਿਆ ਜਾਵੇ ਤਾਂ ਅੰਮ੍ਰਿਤਸਰ ਸ਼ਹਿਰ ਵਿੱਚ ਜਿਆਦਾ ਨੀਲੇ ਕਾਰਡ ਗਰੀਬ ਪਰਿਵਾਰਾਂ ਦੇ ਕੱਟੇ ਗਏ ਹਨ ਪੰਜਾਬ ਸਰਕਾਰ ਵਲੋ ਨੀਲੇ ਕਾਰਡ ਧਾਰਕਾਂ ਨੂੰ ਉਹਨਾਂ ਦੇ ਕਾਰਡ ਕੱਟਣ ਸੰਬਧੀ ਵਿਭਾਗ ਵਲੋ ਕੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਉਸ ਦਾ ਕਿਸੇ ਵੀ ਨੀਲੇ ਕਾਰਡ ਧਾਰਕ ਨੂੰ ਹਾਲੇ ਤੱਕ ਪਤਾ ਹੀ ਨਹੀਂ ਲੱਗਿਆ ਡੀਪੂ ਹੋਲਡਰਾ ਵਲੋ ਉਹਨਾਂ ਲੋਕਾਂ ਦੇ ਵੀ ਕਾਰਡ ਕੱਟ ਦਿੱਤੇ ਗਏ ਜਿਨਾਂ ਦੀ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੁਛ ਪਰਿਵਾਰ ਬਹੂਤ ਜ਼ਿਆਦਾ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਕੁਛ ਪਰਿਵਾਰ ਕਿਰਾਏ ਤੇ ਰਹਿ ਰਹੇ ਹਨ ਅਤੇ ਉਹਨਾਂ ਕੋਲ ਦੋ ਪਹੀਆ ਵਾਹਨ ਜਿਸ ਦੀ ਕੀਮਤ 15 ਹਜ਼ਾਰ ਤੋਂ 20 ਹਜ਼ਾਰ ਰੁਪਏ ਤੱਕ ਹੈ ਭਾਵ ਕਿ ਉਸ ਵਿਅਕਤੀ ਵਲੋ ਪੁਰਾਣਾ ਦੋ ਪਹੀਆ ਵਾਹਨ ਰਖਿਆ ਹੈ ਓਸ ਦਾ ਵੀ ਨੀਲਾ ਕਾਰਡ ਬਿਨਾਂ ਜਾਂਚ ਦੇ ਕੱਟ ਦਿੱਤਾ ਗਿਆ ਹੈ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਪਿਛਲੀ ਸਰਕਾਰ ਦੇ ਸਮੇਂ ਤੋਂ ਸਰਕਾਰ ਦੇ ਚਹੇਤਿਆਂ ਦੇ ਡੀਪੂ ਹੋਲ੍ਡਰ ਓਵੇ ਦੇ ਓਵੇਂ ਹੀ ਚੱਲ ਰਹੇ ਹਨ ਉਹਨਾਂ ਦੀ ਮੌਜੂਦਾ ਸਰਕਾਰ ਵੱਲੋਂ ਕੋਈ ਵੀ ਚੈਕਿੰਗ ਨਹੀਂ ਕੀਤੀ ਗਈ ਇੱਕ ਡੀਪੂ ਹੋਲਡਰ ਕੋਲ ਤਿੰਨ ਤੋਂ ਚਾਰ ਤੱਕ ਡੀਪੂ ਮੌਜੂਦ ਹਨ ਇਥੋਂ ਤੱਕ ਕਿ ਸਮੇ ਸਮੇ ਤੇ ਇਹਨਾ ਡੀਪੂ ਹੋਲਡਰਾ ਵਲੋ ਨੀਲੇ ਕਾਰਡ ਧਾਰਕਾਂ ਨੂੰ ਘੱਟ ਕਣਕ ਦੇਣ ਦਾ ਵੀ ਮਾਮਲਾ ਸਾਹਮਣੇ ਆਉਂਦਾ ਰਿਹਾ ਹੈ ਪ੍ਰੰਤੂ ਸਰਕਾਰ ਵਲੋ ਇਹਨਾਂ ਦੀ ਵਿਜੀਲੈਂਸ ਵਿਭਾਗ ਵੱਲੋਂ ਜਾਂਚ ਕਰਵਾਉਣ ਦੀ ਬਜਾਏ ਗਰੀਬਾ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਗਰੀਬ ਪਰਿਵਾਰਾਂ ਨੂੰ ਰੋਜੀ ਰੋਟੀ ਦੀ ਬਹੁਤ ਆਸ ਸੀ ਉਹ ਵੀ ਪੰਜਾਬ ਸਰਕਾਰ ਵੱਲੋਂ ਆਪਣਾ ਫੁਰਮਾਨ ਜਾਰੀ ਕਰਕੇ ਆਸ ਖ਼ਤਮ ਕਰ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਨੂੰ ਚਾਹੀਦਾ ਹੈ ਕਿ ਗ਼ਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟਣ ਦੀ ਬਜਾਏ ਪਿਛਲੇ 10 ਸਾਲਾਂ ਤੋਂ ਡੀਪੂ ਹੌਲਡਰਾ ਵਲੋ ਕਿੰਨੇ ਗ਼ਰੀਬ ਪਰਿਵਾਰਾਂ ਨੂੰ ਨੀਲੇ ਕਾਰਡ ਤੇ ਕਣਕ ਦਿੱਤੀ ਗਈ ਹੈ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਵੇ ਤਾਂ ਬਹੁਤ ਵੱਡਾ ਖੁਲਾਸਾ ਸਾਹਮਣੇ ਆ ਸਕਦਾ ਹੈ।।

Ads on article

Advertise in articles 1

advertising articles 2

Advertise