-->
ਜਿਲ੍ਹਾ ਪੱਧਰੀ ਹੁੁਨਰ ਮੁਕਾਬਲੇ ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਲੁਬਾਣਾ ਨੇ ਹਾਸਿਲ ਕੀਤਾ ਤੀਸਰਾ ਸਥਾਨ

ਜਿਲ੍ਹਾ ਪੱਧਰੀ ਹੁੁਨਰ ਮੁਕਾਬਲੇ ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਲੁਬਾਣਾ ਨੇ ਹਾਸਿਲ ਕੀਤਾ ਤੀਸਰਾ ਸਥਾਨ

ਜਿਲ੍ਹਾ ਪੱਧਰੀ ਹੁੁਨਰ ਮੁਕਾਬਲੇ ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਨੂਰਪੁਰ ਲੁਬਾਣਾ ਨੇ ਹਾਸਿਲ ਕੀਤਾ ਤੀਸਰਾ ਸਥਾਨ 
ਅੰਮ੍ਰਿਤਸਰ, 7 ਫਰਵਰੀ (ਸੁਖਬੀਰ ਸਿੰਘ) - ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਐਨ ਐਸ ਕਿਓੂ ਐਫ ਵੋਕੇਸ਼ਨਲ ਸਿੱਖਿਆ ਦੇ ਵਿਦਿਆਰਥੀਆ ਵਿਚਕਾਰ ਜਿਲਾ ਪੱਧਰੀ ਹੁਨਰ ਮੁਕਾਬਲੇ ਕਰਵਾਏ ਜਾ ਰਹੇ ਹਨ॥ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਲੁਬਾਣਾ ਦੇ ਕੰਸ਼ਟ੍ਰਕਸ਼ਨ ਵਿਸ਼ੇ ਦੇ ਨਵਜੋਤ ਸਿੰਘ ਨੇ ਤਾਰਾਂ ਵਾਲਾ ਪੁੱਲ ਬਣਾਕੇ ਤੀਸਰਾ ਸਥਾਨ ਹਾਸਿਲ ਕਰਕੇ ਸਕੂਲ ਤੇ ਆਪਣੇ ਪਿੰਡ ਦਾ ਨਾਮ ਰੌਸਨ ਕੀਤਾ ਹੈ। ਇਸ ਮੌਕੇ ਵਿਦਿਆਰਥੀ ਨਵਜੋਤ ਸਿੰਘ ਨੇ ਸਰਕਾਰ ਦਾ ਧੰਨਵਾਦ ਕਰਦਿਆ ਦੱਸਿਆ ਕਿ ਸਰਕਾਰ ਦੇ ਅਜਿਹੇ ਓੁਪਰਾਲਿਆ ਨਾਲ ਸਾਨੂੰ ਹੁਨਰ ਦਿਖਾਓੁਣ ਦਾ ਮੌਕਾ ਮਿਲਿਆ ਹੈ॥ ਨਵਜੋਤ ਸਿੰਘ ਨੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਪੁਰੀ ਜੀ ਅਤੇ ਵਿਸ਼ਾਂ ਅਧਿਆਪਕ ਗੁਰਪ੍ਰੀਤ ਸਿੰਘ ਦਾ ਧੰਨਵਾਦ ਕਰਦਿਆ ਕਿਹਾ ਕਿ ਪ੍ਰਿੰਸੀਪਲ ਮੈਡਮ ਜੀ ਨੇ ਹਮੇਸ਼ਾਂ ਸਾਨੂੰ ਹੁਨਰਮੰਦ ਬਣਕੇ ਅੱਗੇ ਵੱਧਣ ਲਈ ਪ੍ਰੇਰਿਆ ਹੈ ਅਤੇ ਓੁਹਨਾਂ ਦੀ ਸਿੱਖਿਆ ਬਦੌਲਤ ਜਿਲਾ ਪੱਧਰੀ ਮੁਕਾਬਲੇ ਚ ਭਾਗ ਲਿਆ ਸੀ ॥ ਇਸ ਮੌਕੇ ਗੁਰਪ੍ਰੀਤ ਸਿੰਘ ਨੇ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਸਰਕਾਰ ਦੀ ਇਸ ਪਹਿਲ ਨਾਲ ਨੌਜਵਾਨਾਂ ਚ ਹੁਨਰਮੰਦ ਬਣਨ ਦਾ ਜਜਬਾ ਪੈਦਾ ਹੁੰਦਾ ਹੈ ਤੇ ਨੌਜਵਾਨਾਂ ਚ ਤਾਂਘ ਪੈਦਾ ਹੁੰਦੀ ਹੈ ਕਿ ਓੁਹ ਜਿਲਾ ਪੱਧਰੀ, ਸਟੇਟ ਤੇ ਰਾਸਟਰੀ ਪੱਧਰ ਚ ਹੁਨਰ ਦਿਖਾ ਕਿ ਤਿੰਨ ਸਾਲਾਂ ਬਾਅਦ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਿਆ ਚ ਭਾਗ ਲੈਣ ਜਿੱਥੇ 67 ਦੇਸ਼ਾਂ ਦੇ ਵਿਦਿਆਰਥੀ ਭਾਗ ਲੈਦੇ ਹਨ॥ ਓੁਹਨਾਂ ਦੱਸਿਆ ਕਿ ਹੁਨਰਮੰਦ ਸਿੱਖਿਆ ਬਦੌਲਤ ਓੁਹਨਾਂ ਦੇ ਸਕੁਲ ਤੋ ਪਾਸ ਹੋਏ ਵਿਦਿਆਰਥੀ ਟਾਈਲ ਲਗਾਓੁਣ ਦਾ ਕੰਮ ਸ਼ੁਰੂ ਕਰਕੇ ਹੋਰ ਨੌਜਵਾਨਾਂ ਨੂੰ ਰੁਜਗਾਰ ਦੇ ਰਹੇ ਹਨ, ਜਿਸ ਤੋ ਇਹ ਅੰਦਾਜਾ ਲਗਾਇਆ ਜਾਦਾ ਹੈ ਕਿ ਹੁਨਰਮੰਦ ਸਿੱਖਿਆ ਬਦੌਲਤ ਸਰਕਾਰ ਬੇਰੁਜਗਾਰੀ ਨੂੰ ਨੱਥ ਪਾ ਸਕਦੀ ਹੈ॥ ਇਸ ਮੌਕੇ ਮਾਲਤੀ ਗਿਆਠਪੀਠ ਪੁਰਸਕਾਰ ਵਿਜੇਤਾ ਪ੍ਰਿੰਸੀਪਲ ਪੁਨੀਤ ਪੁਰੀ ਜੀ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਹੁਨਰਮੰਦ ਬਣਨਾ ਚਾਹੀਦਾ ਹੈ ਤਾਂ ਜੋ ਓੁਹ ਆਪਣੇ ਹੁਨਰ ਬਦੌਲਤ ਜਿੱਥੇ ਰੁੁਜਗਾਰ ਪ੍ਰਾਪਤ ਕਰ ਸਕਦੇ ਹਨ , ਓੁੱਥੇ ਆਪਣੇ ਕਾਰੋਬਾਰ ਸਥਾਪਿਤ ਕਰਕੇ ਰੋਜਗਾਰ ਦੇਣ ਦੇ ਮੌਕੇ ਵੀ ਪੈਦਾ ਕਰ ਸਕਦੇ ਹਨ॥

Ads on article

Advertise in articles 1

advertising articles 2

Advertise