-->
ਸ਼ੰਕਰ ਮਹਾਦੇਵ ਭਾਰਤੀ ਸਭਿਆਚਾਰ ਦੇ ਪ੍ਰਤੀਕ ਹਨ - ਇੰਦਰ ਮੋਹਨ ਵਧਵਾ

ਸ਼ੰਕਰ ਮਹਾਦੇਵ ਭਾਰਤੀ ਸਭਿਆਚਾਰ ਦੇ ਪ੍ਰਤੀਕ ਹਨ - ਇੰਦਰ ਮੋਹਨ ਵਧਵਾ

ਸ਼ੰਕਰ ਮਹਾਦੇਵ ਭਾਰਤੀ ਸਭਿਆਚਾਰ ਦੇ ਪ੍ਰਤੀਕ ਹਨ - ਇੰਦਰ ਮੋਹਨ
ਵਧਵਾ 
ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿੰਘ) - ਮਹਾਸ਼ਿਵਰਾਤਰੀ ਦੇ ਸੰਬੰਧ ਵਿਚ ਕਚਹਿਰੀ ਚੌਂਕ ਵਿਖੇ ਇੰਦਰ ਮੋਹਨ ਵਧਵਾ ਅਤੇ ਅੰਮ੍ਰਿਤਸਰ ਦੇ ਉਘੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਆਪ੍ਰੇਸ਼ਨਾਂ ਦੇ ਮਾਹਿਰ ਨਿਊਰੋਂ ਸਰਜਨ ਡਾ.ਰਾਘਵ ਵਧਵਾ ਅਤੇ ਰਵੀ ਕੁਮਾਰ ਦੀ ਅਗਵਾਈ ਵਿਚ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੜੀ ਚਾਵਲ, ਬਰੈਡ ਪਕੌੜੇ, ਖੀਰ ਅਤੇ ਪੂੜੀ ਛੋਲਿਆਂ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਇੰਦਰ ਮੋਹਨ ਵਧਵਾ ਅਤੇ ਡਾ.ਰਾਘਵ ਵਧਵਾ ਨੇ ਕਿਹਾ ਕਿ ਭਗਵਾਨ ਸ਼ਿਵ ਸ਼ੰਕਰ ਵਿਸ਼ਵ ਕਲਿਆਣ ਦੇ ਮਹਾਦੇਵ ਹਨ ਅਤੇ ਭਾਰਤੀ ਸਭਿਆਚਾਰ ਏਕਤਾ ਦੇ ਪ੍ਰਤੀਕ ਵੀ ਹਨ ਇਨ੍ਹਾਂ ਕਾਰਨ ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ ਇਨ੍ਹਾਂ ਦੇ ਸ਼ਿਵਾਲੇ ਸਥਾਪਿਤ ਹਨ, ਜਿੰਨ੍ਹਾਂ ਨੇ ਸਮੁੱਚੇ ਦੇਸ਼ ਨੂੰ ਏਕਤਾ ਦੀ ਲੜੀ ਵਿਚ ਪਿਰੋਇਆ ਹੈ।ਇਸ ਮੌਕੇ ਯੁਗੇਸ਼ਵਰ ਕੁਮਾਰ, ਅਸ਼ਵਨੀ ਸ਼ਰਮਾ, ਰੋਹਿਤ ਕੁਮਾਰ,ਰਾਹੁਲ ਅਰੋੜਾ, ਸੁਰਿੰਦਰ ਕੁਮਾਰ, ਹਰਜਿੰਦਰ ਸਿੰਘ,ਗੁਰਪ੍ਰੀਤ ਸਿੰਘ ਪੀ.ਆਰ.ੳ, ਰਾਘਵ ਬੇਰੀ, ਸੁਨੀਲ ਸ਼ਰਮਾ, ਚਰਨਜੀਤ ਕਪੂਰ ਆਦਿ ਹਾਜ਼ਰ ਸਨ।
ਸਮਾਗਮ ਦੌਰਾਨ ਲੰਗਰ ਵਰਤਾਉਂਦੇ ਹੋਏ ਡਾ.ਰਾਘਵ ਵਧਵਾ, ਰਵੀ ਕੁਮਾਰ, ਅਸ਼ਵਨੀ ਸ਼ਰਮਾ ਅਤੇ ਹੋਰ।

Ads on article

Advertise in articles 1

advertising articles 2

Advertise