-->
ਵਰਿੰਦਰ ਮਲਹੋਤਰਾ 12 ਵੀ ਵਾਰ ਬਣੇ ਜੰਡਿਆਲਾ ਪ੍ਰੈਸ ਕਲੱਬ (ਰਜਿ) ਦੇ ਪ੍ਰਧਾਨ

ਵਰਿੰਦਰ ਮਲਹੋਤਰਾ 12 ਵੀ ਵਾਰ ਬਣੇ ਜੰਡਿਆਲਾ ਪ੍ਰੈਸ ਕਲੱਬ (ਰਜਿ) ਦੇ ਪ੍ਰਧਾਨ

ਵਰਿੰਦਰ ਮਲਹੋਤਰਾ 12 ਵੀ ਵਾਰ ਬਣੇ ਜੰਡਿਆਲਾ ਪ੍ਰੈਸ ਕਲੱਬ (ਰਜਿ) ਦੇ
ਪ੍ਰਧਾਨ 
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ/ਜਸਪ੍ਰੀਤ ਸਿੰਘ) - ਜੰਡਿਆਲਾ ਪ੍ਰੈਸ ਕਲੱਬ (ਰਜਿ) ਦੀ ਸਾਲਾਨਾ ਮੀਟਿੰਗ ਚੇਅਰਮੈਨ ਸੁਨੀਲ ਦੇਵਗਨ ਪੀ ਟੀ ਸੀ ਵਾਲੇ ਦੀ ਪ੍ਰਧਾਨਗੀ ਹੇਠ ਸਥਾਨਕ ਤੇਜ਼ ਹੋਟਲ ਵਿਚ ਹੋਈ ਅਤੇ ਪ੍ਰਧਾਨਗੀ ਦੀ ਚੋਣ ਦਾ ਐਲਾਨ ਕਰ ਦਿੱਤਾ ਗਿਆ। ਪਹਿਲਾਂ ਪ੍ਰਧਾਨਗੀ ਦੀ ਚੋਣ ਵੋਟਿੰਗ ਰਾਹੀਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਪਰ ਸਾਰੇ ਮੈਂਬਰਾ ਨੇ ਇਕਮੁੱਠ ਹੋਕੇ ਇਕ ਵਾਰ ਫਿਰ ਪ੍ਰਧਾਨਗੀ ਦਾ ਤਾਜ ਵਰਿੰਦਰ ਸਿੰਘ ਮਲਹੋਤਰਾ ਦੇ ਸਿਰ ਸਜਾ ਦਿੱਤਾ। ਇਸ ਮੌਕੇ ਮਲਹੋਤਰਾ ਨੇ ਸਮੂਹ ਮੈਂਬਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਤੁਸੀਂ ਪਹਿਲਾਂ 11 ਸਾਲ ਦਾਸ ਤੇ ਭਰੋਸਾ ਕੀਤਾ ਹੁਣ ਵੀ ਪੱਤਰਕਾਰਾਂ ਦੀਆ ਮੰਗਾਂ ਲਈ ਜ਼ੁਲਮ ਦੇ ਖ਼ਿਲਾਫ਼ ਜੰਗ ਲੜਦੇ ਰਹਿਣਗੇ। ਉਹਨਾਂ ਕਿਹਾ ਕਿ ਬਾਕੀ ਅਹੁਦੇਦਾਰਾਂ ਦੀ ਚੋਣ ਅਗਲੀ ਮੀਟਿੰਗ ਵਿੱਚ ਕੀਤੀ ਜਾਵੇਗੀ, ਪੁਰਾਣੀ ਇਕਾਈ ਸਾਰੀ ਭੰਗ ਕਰ ਦਿੱਤੀ ਗਈ ਹੈ। ਇਸ ਦੋਰਾਨ ਹੋਰਨਾਂ ਤੋਂ ਇਲਾਵਾ ਪ੍ਰਦੀਪ ਜੈਨ, ਨਰਿੰਦਰ ਸੂਰੀ, ਰਾਕੇਸ਼ ਕੁਮਾਰ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਰਜਿੰਦਰ ਸਿੰਘ , ਕੁਲਵੰਤ ਸਿੰਘ , ਹਰਿੰਦਰਪਾਲ ਸਿੰਘ , ਅਨਿਲ ਕੁਮਾਰ, ਸੰਦੀਪ ਜੈਨ, ਸੋਨੂ ਮਿਗਲਾਨੀ, ਮੁਨੀਸ਼ ਸ਼ਰਮਾ, ਸਤਪਾਲ ਸਿੰਘ, ਵਿਕੀ ਰੰਧਾਵਾ, ਪਿੰਕੂ ਆਨੰਦ, ਰਾਜੇਸ਼ ਭੰਡਾਰੀ, ਸਚਿਨ ਕੁਮਾਰ, ਮਨਦੀਪ ਸਿੰਘ, ਸੰਜੀਵ ਸੂਰੀ, ਮਨਿੰਦਰ ਸਿੰਘ ਮਣੀ ਆਦਿ ਸ਼ਾਮਿਲ ਸਨ।

Ads on article

Advertise in articles 1

advertising articles 2

Advertise