-->
20ਵੇਂ ਰਾਜ-ਪੱਧਰੀ ਸਮਾਗਮ ਦੌਰਾਨ ਵਾਤਾਵਰਨ ਪ੍ਰੇਮੀ ਇੰਜੀ ਦਲਜੀਤ ਸਿੰਘ ਕੋਹਲੀ ਦਾ ਸਨਮਾਨ

20ਵੇਂ ਰਾਜ-ਪੱਧਰੀ ਸਮਾਗਮ ਦੌਰਾਨ ਵਾਤਾਵਰਨ ਪ੍ਰੇਮੀ ਇੰਜੀ ਦਲਜੀਤ ਸਿੰਘ ਕੋਹਲੀ ਦਾ ਸਨਮਾਨ

20ਵੇਂ ਰਾਜ-ਪੱਧਰੀ ਸਮਾਗਮ ਦੌਰਾਨ ਵਾਤਾਵਰਨ ਪ੍ਰੇਮੀ ਇੰਜੀ ਦਲਜੀਤ
ਸਿੰਘ ਕੋਹਲੀ ਦਾ ਸਨਮਾਨ
ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) - ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ, ਅੰਮ੍ਰਿਤਸਰ, ਵੱਲੋਂ 5 ਮਾਰਚ ਨੂੰ ਭਾਰਤ ਦੇ ਨਕਸ਼ੇ ਤੇ ਆਪਣਾ ਵਿਲੱਖਣ ਸਥਾਨ ਹਾਸਲ ਕਰਨ ਵਾਲੇ ਵਾਲੀ ਇਸ ਸੰਸਥਾ ਨੇ ਆਪਣਾ 20 ਸਾਲ ਦਾ ਸਫ਼ਲਤਾਪੂਵਕ ਸਫ਼ਰ ਪੂਰਾ ਕਰਨ ਦੀ ਖੁਸ਼ੀ ਵਿੱਚ 20ਵਾਂ ਰਾਜ-ਪੱਧਰੀ ਸਨਮਾਨ ਸਮਾਰੋਹ ਅਟਾਰੀ-ਵਾਹਗਾ ਰੋਡ ਤੇ ਸਥਿਤ ਇੱਕ ਬਹੁਤ ਹੀ ਖੂਬਸੂਰਤ ਹਾਲ ਵਿੱਚ ਸ੍ਰ ਗੁਰਿੰਦਰ ਸਿੰਘ ਮੱਟੂ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਨਮਾਨ ਸਮਾਰੋਹ ਵਿੱਚ ਸ੍ਰ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਮੁੱਖ ਮਹਿਮਾਨ ਵਜੋਂ ਆਪਣੇ ਸਾਥੀ ਡਾ ਜਸਬੀਰ ਸਿੰਘ ਐਮ ਐਲ ਏ ਅਤੇ ਸ੍ਰ ਜਸਵਿੰਦਰ ਸਿੰਘ ਰਮਦਾਸ ਐਮ ਐਲ ਏ ਹਲਕਾ ਅਟਾਰੀ ਨਾਲ ਸ਼ਿਰਕਤ ਕੀਤੀ। ਇਸ ਸਮਾਰੋਹ ਵਿੱਚ ਦ੍ਰੋਣਾਚਾਰੀਆਂ, ਪਦਮ ਸ਼੍ਰੀ, ਅਰਜੁਨਾ ਐਵਾਰਡੀ, ਓਲੰਪੀਅਨ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ, ਸਮਾਜ ਸੇਵੀਆਂ ਅਤੇ ਖੇਡ ਪ੍ਰਮੋਟਰਸ ਦਾ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਸੰਸਥਾ ਵਲੋਂ ਪਦਮਸ੍ਰੀ ਪਹਿਲਵਾਨ ਕਰਤਾਰ ਸਿੰਘ, ਡਾਇਰੈਕਟਰ ਸ੍ਰ ਮੰਗਲ ਸਿੰਘ ਕਿਸ਼ਨਪੁਰੀ, ਇੰਜ ਦਲਜੀਤ ਸਿੰਘ ਕੋਹਲੀ ਜਲ ਸਰੰਕਸਨ ਪ੍ਰਮੁੱਖ ਹਰਿਆਵਲ ਪੰਜਾਬ ਤੇ ਪੈਟਰਨ ਅਮ੍ਰਿਤਸਰ ਵਿਕਾਸ ਮੰਚ ਨੂੰ ਜ਼ਮੀਨਦੋਜ਼ ਪਾਣੀ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਕੀਤੀਆਂ ਸੇਵਾਵਾਂ ਲਈ ਅਤੇ ਪ੍ਰਿੰਸੀਪਲ ਸ੍ਰੀ ਰਾਜੇਸ਼ ਪ੍ਰਭਾਕਰ ਨੂੰ ਸਨਮਾਨਿਤ ਕੀਤਾ ਗਿਆ। ਇਸ ਸਿਰਮੌਰ ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਸਮੇਤ ਕਲੱਬ ਦੇ ਸਮੂਹ ਮੈਂਬਰਾ ਨੇ ਬੜੇ ਚਾਅ ਤੇ ਵਿਧੀਵਤ ਢੰਗ ਨਾਲ ਕਲੱਬ ਦੇ 20 ਸਾਲ ਦੇ ਸਫਲਤਾ ਪੂਰਵਕ ਸਫ਼ਰ ਸੰਪੰਨ ਹੋਣ ਦੀ ਖੁਸ਼ੀ ਵਿੱਚ ਤਨਦੇਹੀ ਨਾਲ ਇਹ ਸਮਾਰੋਹ ਬੜੇ ਵਿਧੀਵਤ ਢੰਗ ਨਾਲ ਕਰਵਾਇਆ। ਸ੍ਰ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਕਲੱਬ ਦੀਆਂ 20 ਸਾਲ ਦੀਆਂ ਬਹੁਤ ਹੀ ਲਾਮਿਸਾਲ ਗਤੀਵਿਧੀਆਂ ਤੋਂ ਖੁਸ਼ ਹੋ ਕੇ ਆਪਣੇ ਅਖਤਿਆਰੀ ਫੰਡ ਵਿੱਚੋਂ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸ੍ਰ ਮਨਜਿੰਦਰ ਸਿੰਘ ਔਲਖ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਸ੍ਰ ਹਰਬੀਰ ਸਿੰਘ ਥਿੰਦ, ਸ਼੍ਰੀ ਵਰਿੰਦਰ ਮਹਾਜਨ ਵਿਭਾਗ ਮੁਖੀ ਹਰਿਆਵਲ ਪੰਜਾਬ ਅਮ੍ਰਿਤਸਰ ਦਰੋਣਾਚਾਰੀਆ ਸ੍ਰ ਸੁਖਦੇਵ ਸਿੰਘ ਪੰਨੂ ਅਰਜਨਾ ਐਵਾਰਡੀ ਸ੍ਰ ਪਰਮਿੰਦਰ ਸਿੰਘ ਭੰਡਾਲ, ਜਗਰੂਪ ਸਿੰਘ ਜਰਖੜ, ਸ਼੍ਰੀ ਆਸ਼ੂ ਵਿਸ਼ਾਲ , ਕੋਚ ਰਾਮ ਪ੍ਰਤਾਪ, ਲੇਖ਼ਕ ਮਨਦੀਪ ਸਿੰਘ ਸੁਨਾਮ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ

Ads on article

Advertise in articles 1

advertising articles 2

Advertise