-->
ਲੋਕਲ ਪੁਲਿਸ ਅਤੇ ਪੈਰਾਮਿਲਟ੍ਰੀ ਫੋਰਸ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆ ਵਿੱਚ ਫਲੈਗ ਮਾਰਚ ਕੱਢੇ ਗਏ।

ਲੋਕਲ ਪੁਲਿਸ ਅਤੇ ਪੈਰਾਮਿਲਟ੍ਰੀ ਫੋਰਸ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆ ਵਿੱਚ ਫਲੈਗ ਮਾਰਚ ਕੱਢੇ ਗਏ।

ਪੁਲਿਸ ਅਤੇ ਪੈਰਾਮਿਲਟ੍ਰੀ ਫੋਰਸ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆ
ਵਿੱਚ ਫਲੈਗ ਮਾਰਚ ਕੱਢੇ ਗਏ। 
ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ) - ਅਗਾਮੀ ਦਿਨਾਂ ਵਿੱਚ ਹੋਣ ਵਾਲੇ ਜੀ-20 ਸੁਮਿਟ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿੱਚ ਅਮਨ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਣਾਈ ਰੱਖਣ ਲਈ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਂਣ ਲਈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਸਮੇਤ ਪੈਰਾਮਿਲਟ੍ਰੀ ਫੋਰਸ ਵੱਲੋਂ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਹਨ।
ਮਿਤੀ 13-03-2023 ਨੂੰ ਸ੍ਰੀ ਸੁਰਿੰਦਰ ਸਿੰਘ, ਪੀ.ਪੀ. ਐਸ, ਏ.ਸੀ.ਪੀ ਸੈਂਟਰਲ, ਅੰਮ੍ਰਿਤਸਰ ਦੀ ਅਗਵਾਈ ਹੇਠ ਮੁੱਖ ਅਫ਼ਸਰ ਥਾਣਾ ਇਸਲਾਮਾਬਾਦ, ਗੇਟ ਹਕੀਮਾਂ ਅਤੇ ਕੋਟ ਖਾਲਸਾ ਸਮੇਤ ਪੈਰਾਮਿਲਟ੍ਰੀ ਫੋਰਸ ਵੱਲੋ ਕਬੀਰ ਪਾਰਕ, ਗੇਟ ਹਕੀਮਾਂ ਅਤੇ ਕੋਟ ਖਾਲਸਾ ਦੀ ਏਰੀਆ ਵਿੱਚ ਫਲੈਗ ਮਾਰਚ ਕੱਢਿਆ ਗਿਆ।
   ਇਸੇ ਤਰ੍ਹਾਂ ਮੁੱਖ ਅਫਸਰ ਥਾਣਾ ਏ-ਡਵੀਜ਼ਨ ਇੰਸਪੈਕਰ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਬੱਸ ਅੱਡੇ ਵਿੱਖੇ ਚੈਕਿੰਗ ਕੀਤੀ ਗਈ ਅਤੇ ਇਸਤੋਂ ਇਲਾਵਾ ਇਲਾਕਾ ਸ਼ਰੀਫਪੁਰਾ, ਹੁਸੈਨਪੁਰਾ, ਤੰਦੂਰਾਂ ਵਾਲਾ ਚੌਂਕ ਵਿੱਚ ਸਮੇਤ ਪੈਰਾਮਿਲਟਰੀ ਫੋਰਸ ਅਤੇ ਲੋਕਲ ਪੁਲਿਸ ਦੇ ਜਵਾਨਾਂ ਵੱਲੋਂ ਫਲੈਗ ਮਾਰਚ ਕੱਢਿਆ ਗਿਆ।

Ads on article

Advertise in articles 1

advertising articles 2

Advertise