-->
ਮਾਣ ਧੀਆਂ 'ਤੇ ਸੰਸਥਾ ਵੱਲੋਂ ਐੱਸਡੀਐੱਮ ਮਜੀਠਾ ਡਾ.ਹਰਨੂਰ ਢਿੱਲੋਂ ਸਨਮਾਨਿਤ

ਮਾਣ ਧੀਆਂ 'ਤੇ ਸੰਸਥਾ ਵੱਲੋਂ ਐੱਸਡੀਐੱਮ ਮਜੀਠਾ ਡਾ.ਹਰਨੂਰ ਢਿੱਲੋਂ ਸਨਮਾਨਿਤ

ਭਰੂਣ ਹੱਤਿਆ ਖ਼ਿਲਾਫ਼ "ਬੇਟੀ ਬਚਾਓ, ਬੇਟੀ ਪੜ੍ਹਾਓ " ਮੁਹਿੰਮ ਦੀ
ਸ਼ੁਰੂਆਤ ਜਲਦ ਦੀ ਮਜੀਠਾ ਵਿਖ਼ੇ ਹੋਵੇਗੀ : ਡਾ. ਢਿੱਲੋਂ 
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) - ਜ਼ਿਲ੍ਹੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਮਾਣ ਧੀਆਂ 'ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਸੀਨੀਅਰ ਮੀਤ ਪ੍ਰਧਾਨ ਨਿਰਵੈਰ ਸਿੰਘ ਸਰਕਾਰੀਆ ਵੱਲੋਂ ਅੱਜ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਮਿਹਨਤ ਤੇ ਜਜਬੇ ਨਾਲ ਵੱਡਾ ਮੁਕਾਮ ਹਾਸਲ ਕਰਨ ਵਾਲੀ ਸ਼ਖਸੀਅਤ ਐੱਸਡੀਐੱਮ ਮਜੀਠਾ ਡਾ. ਹਰਨੂਰ ਕੌਰ ਢਿੱਲੋਂ ਨੂੰ ਬੇਹਤਰੀਨ ਸੇਵਾਵਾਂ ਸਦਕਾ ਸਨਮਾਨਿਤ ਕੀਤਾ। ਇਸ ਮੌਂਕੇ ਐੱਸਡੀਐੱਮ ਮਜੀਠਾ ਅਤੇ ਸਹਾਇਕ ਕਮਿਸ਼ਨਰ (ਜਨਰਲ) ਅੰਮ੍ਰਿਤਸਰ ਡਾ. ਹਰਨੂਰ ਕੌਰ ਢਿੱਲੋਂ ਨੇ ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਉਹਨਾਂ ਨਾਲ ਆਏ ਮਹਿਮਾਨਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਮੈਂ ਆਪਣੀ ਡਿਊਟੀ ਨੂੰ ਹੀ ਰੂਹ ਦੀ ‘ਖੁਰਾਕ’ ਮੰਨਦੀ ਹਾਂ ਮੈਂਨੂੰ ਪੀੜਤਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਦਿਲੀ ਸਕੂਨ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ, ਇਸ ਮੌਂਕੇ ਪ੍ਰਧਾਨ ਮੱਟੂ ਨੇ ਡਾ.ਢਿੱਲੋਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਇਹ ਵਾਤਾਵਰਨ ਪ੍ਰੇਮੀ ਅਤੇ ਪੰਜਾਬੀ ਮਾਂ ਬੋਲੀ ਨਾਲ ਅਥਾਹ ਮੋਹ ਰੱਖਣ ਵਾਲੀ ਸ਼ਖਸੀਅਤ ਹੈ l ਇਹਨਾਂ ਨੂੰ ਲੋਕ ਸੇਵਾ ਦੀ ‘ਗੁੜਤੀ’ ਆਪਣੇ ਪਿਤਾ ਡਾ.ਹਰਬੀਰ ਸਿੰਘ ਢਿੱਲੋਂ ਕੋਲੋਂ ਮਿਲੀ ਅਤੇ ਪੀਐੱਮਟੀ ਦੇ ਇਮਤਿਹਾਨ ਚ' 16ਵਾਂ ਰੈਂਕ ਹਾਸਲ ਕੀਤਾ। ਗੋਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐੱਮਬੀਬੀਐੱਸ ਵਿਚ ਦਾਖਲਾ ਲਿਆ ਅਤੇ 2011 ਤੋਂ 2016 ਤੱਕ ਐੱਮਬੀਬੀਐੱਸ ਦੀ ਡਿਗਰੀ ਮੁਕੰਮਲ ਕਰਦਿਆਂ ਆਪਣੇ ਨਾਂ ਨਾਲ ‘ਡਾਕਟਰ’ ਸ਼ਬਦ ਲਿਖਵਾਉਣ ਦਾ ਮਾਣ ਹਾਸਲ ਕੀਤਾ। ਫਿਰ ਉਨ੍ਹਾਂ ਆਪਣੇ ਪਿਤਾ ਡਾ.ਹਰਬੀਰ ਸਿੰਘ ਢਿੱਲੋਂ ਵਲੋਂ ਮਿਲੀ ਪ੍ਰੇਰਣਾ ਸਦਕਾ 2017 ਵਿਚ ਪੂਰਾ ਸਾਲ ਸਿਵਲ ਸਰਵਸਿਜ਼ ਪ੍ਰੀਖਿਆ ਦੀ ਤਿਆਰੀ ਕਰਦਿਆਂ 2018 ਵਿਚ ਇਹ ਪ੍ਰੀਖਿਆ ਦਿੱਤੀ। 2018 ਨਵੰਬਰ ਵਿਚ ਇਸ ਦਾ ਮੇਨਜ਼ ਟੈਸਟ ਦਿੱਤਾ ਅਤੇ ਪਹਿਲੀ ਵਾਰ ਵਿਚ ਹੀ ਇਹ ਪ੍ਰੀਖਿਆ ਪਾਸ ਕਰ ਲਈ। 2019 ਮਾਰਚ ਵਿਚ ਇੰਟਰਵਿਊ ਹੋਈ ਤਾਂ ਉਸ ਵਿਚ ਡਾ. ਹਰਨੂਰ ਕੌਰ ਢਿੱਲੋਂ ਨੇ ਇੰਟਰਵਿਊ ’ਚ ਪੰਜਾਬ ਭਰ ਤੋਂ ਛੇਵਾਂ ਸਥਾਨ, ਜਦ ਕਿ ਲਿਖਤ ਵਿਚ ਉਨ੍ਹਾਂ ਪੰਜਾਬ ਭਰ ਤੋਂ ਪਹਿਲਾ ਸਥਾਨ ਹਾਸਲ ਕੀਤੀ। ਕੋਵਿਡ ਮਹਾਮਾਰੀ ਸਮੇਂ ਲਾਕਡਾਊਨ ਦੌਰਾਨ ਅੰਮ੍ਰਿਤਸਰ ’ਚ ਹੀ ਟ੍ਰੇਨਿੰਗ ਹਾਸਲ ਕਰਦਿਆਂ ਜਮੀਨੀ ਪੱਧਰ ਤੋਂ ਬਹੁਤ ਕੁਝ ਸਿੱਖਿਆ। ਕੋਵਿਡ ਮਹਾਮਾਰੀ ਦੌਰਾਨ ਮਿਲੇ ਕਈ ਅਨੁਭਵਾਂ ਨੂੰ ਜੀਵਨ ਵਿਚ ਧਾਰਨ ਕਰਦਿਆਂ ਉਨ੍ਹਾਂ ਲੋਕ ਸੇਵਾ ਵੀ ਕੀਤੀ। ਇਸ ਉਪਰੰਤ ਉਨ੍ਹਾਂ ਨੂੰ ਪਹਿਲੀ ਪੋਸਟਿੰਗ ਸਹਾਇਕ ਕਮਿਸ਼ਨਰ ਜਨਰਲ ਅੰਮ੍ਰਿਤਸਰ ਵਜੋਂ ਮਿਲੀ। ਇਸੇ ਦੌਰਾਨ ਉਨ੍ਹਾਂ ਨੂੰ ਐੱਸਡੀਐੱਮ ਲੋਪੋਕੇ ਵਜੋਂ ਵੀ ਥੋੜਾ ਸਮਾਂ ਕੰਮ ਕੀਤਾ। ਉਨ੍ਹਾਂ ਦੇ ਕੰਮ ਤੋਂ ਪ੍ਰਭਾਵਿਤ ਹੁੰਦਿਆਂ ਪ੍ਰਸ਼ਾਸਨ ਵਲੋਂ 11 ਅਕਤੂਬਰ 2022 ਨੂੰ ਐੱਸਡੀਐੱਮ ਮਜੀਠੇ ਦਾ ਮੁੱਖ ਚਾਰਜ ਉਨ੍ਹਾਂ ਨੂੰ ਸੌਪਿਆ ਗਿਆ ਅਤੇ ਇਸ ਦੇ ਨਾਲ ਹੀ ਸਹਾਇਕ ਕਮਿਸ਼ਨਰ ਜਨਰਲ ਅੰਮ੍ਰਿਤਸਰ ਦਾ ਵਾਧੂ ਚਾਰਜ ਵੀ ਉਨ੍ਹਾਂ ਕੋਲ ਹੈ,ਉਨ੍ਹਾਂ ਕਿਹਾ ਕਿ ਹੁਣ ਅਹੁਦੇ ’ਤੇ ਜਦ ਉਹ ਅਜਿਹੇ ਕਈ ਲੋਕਾਂ ਦੇ ਰੂਬਰੂ ਹੁੰਦੇ ਹਨ, ਜੋ ਆਪਣੀ ਕਿਸੇ ਨਾ ਕਿਸੇ ਸਮੱਸਿਆ ਤੋਂ ਪੀੜਤਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਜਦ ਉਨ੍ਹਾਂ ਦੇ ਚਿਹਰਿਆਂ ਤੇ ਮੁਸਕਾਨ ਦੇਖਦੇ ਹਨ ਤਾਂ ਦਿਲੀ ਸਕੂਨ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਅਜਿਹਾ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਪ੍ਰਮਾਤਮਾ ਨੇ ਉਨ੍ਹਾਂ ਨੂੰ ਇਸੇ ਸੇਵਾ ਭਾਵਨਾ ਲਈ ਇਸ ‘ਕੁਰਸੀ’ ’ਤੇ ਬਿਠਾਇਆ ਹੈ। ਖਾਸ ਗੱਲ ਇਹ ਵੀ ਹੈ ਕਿ ਉਨ੍ਹਾਂ ਕਦੇ ਕੰਮ ਨੂੰ ਬੋਝ ਨਹੀਂ ਸਮਝਿਆ ਅਤੇ ਹਰ ਇਨਸਾਨ ਨਾਲ ਮਿਲਣਸਾਰ ਹੋ ਕੇ ਉਨ੍ਹਾਂ ਨਾਲ ਇਕ ਪਰਿਵਾਰ ਵਾਂਗ ਮਿਲਦੇ ਹਨ। ਉਹ ਆਪਣੀ ਡਿਊਟੀ ਨੂੰ ਹੀ ਰੂਹ ਦੀ ‘ਖੁਰਾਕ’ ਮੰਨਦੇ ਹਨ। ਇਹਨਾਂ ਦੇ ਪਤੀ ਐੱਸਡੀਐੱਮ ਅੰਮ੍ਰਿਤਸਰ-2 ਹਨ l ਆਖ਼ਿਰ ਵਿੱਚ ਐੱਸਡੀਐੱਮ ਮਜੀਠਾ ਡਾ. ਹਰਨੂਰ ਕੌਰ ਢਿੱਲੋਂ ਨੇ ਕਿਹਾ ਓਹ ਮਜੀਠਾ ਹਲਕੇ ਦੀ ਨੁਹਾਰ ਬਦਲਣ ਲਈ ਆਪਣੇ ਪੱਧਰ ’ਤੇ ਵੀ ਕਾਫੀ ਯਤਨ ਕੀਤੇ ਹਨ ਅਤੇ ਕਲੀਨ ਮਜੀਠਾ, ਗ੍ਰੀਨ ਮਜੀਠਾ ਮੁਹਿੰਮ ਤਹਿਤ ਸਮੇਂ-ਸਮੇਂ ਕਈ ਗਤੀਵਿਧੀਆਂ ਕਰਦੇ ਹਨ ਅਤੇ ‘ਸਫਾਈ, ਸਿਹਤ ਅਤੇ ਸਿੱਖਿਆ’ ਇਨ੍ਹਾਂ ਤਿੰਨਾਂ ਟੀਚਿਆਂ ’ਤੇ ਕੇਂਦਰਿਤ ਕਰਨਾ ਹੈ ਅਤੇ ਹੁਣ ਮਾਣ ਧੀਆਂ 'ਤੇ ਸੰਸਥਾ ਦੇ ਸਹਿਯੋਗ ਨਾਲ ਭਰੂਣ ਹੱਤਿਆ ਖ਼ਿਲਾਫ਼ "ਬੇਟੀ ਬਚਾਓ, ਬੇਟੀ ਪੜ੍ਹਾਓ " ਮੁਹਿੰਮ ਦੀ ਸ਼ੁਰੂਆਤ ਜਲਦ ਦੀ ਮਜੀਠਾ ਵਿਖ਼ੇ ਹੋਵੇਗੀ l ਇਸ ਮੌਂਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਸੀਨੀਅਰ ਮੀਤ ਪ੍ਰਧਾਨ ਨਿਰਵੈਰ ਸਿੰਘ ਸਰਕਾਰੀਆ, ਜਰਮਨਜੀਤ ਸਿੰਘ ਸਰਕਾਰੀਆ, ਅਮਨਦੀਪ ਸਿੰਘ ਮੌਜੂਦ ਸਨ l

Ads on article

Advertise in articles 1

advertising articles 2

Advertise