-->
ਖ਼ਾਲਸਾ ਕਾਲਜ ਵਿਖੇ ਸਾਈਬਰ ਕ੍ਰਾਈਮ ਅਤੇ ਟੈ੍ਰਫ਼ਿਕ ਨਿਯਮਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ

ਖ਼ਾਲਸਾ ਕਾਲਜ ਵਿਖੇ ਸਾਈਬਰ ਕ੍ਰਾਈਮ ਅਤੇ ਟੈ੍ਰਫ਼ਿਕ ਨਿਯਮਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ

ਖ਼ਾਲਸਾ ਕਾਲਜ ਵਿਖੇ ਸਾਈਬਰ ਕ੍ਰਾਈਮ ਅਤੇ ਟੈ੍ਰਫ਼ਿਕ ਨਿਯਮਾਂ ਸਬੰਧੀ
ਸੈਮੀਨਾਰ ਕਰਵਾਇਆ ਗਿਆ
ਅੰਮ੍ਰਿਤਸਰ, 21 ਮਾਰਚ ( ਸੁਖਬੀਰ ਸਿੰਘ )-ਖ਼ਾਲਸਾ ਕਾਲਜ ਵਿਖੇ ਐਨ. ਐਸ. ਐਸ. ਯੂਨਿਟ ਅਤੇ ਰੋਟਰੈਕਟ ਕਲੱਬ ਦੇ ਸਾਂਝੇ ਸਹਿਯੋਗ ਨਾਲ ਸਾਈਬਰ ਕ੍ਰਾਈਮ ਅਤੇ ਟੈ੍ਰਫ਼ਿਕ ਨਿਯਮਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਆਯੋਜਿਤ ਇਸ ਸੈਮੀਨਾਰ ’ਚ ਸਾਈਬਰ ਕ੍ਰਾਈਮ ਸੈਲ ਦੇ ਇੰਚਾਰਜ਼ ਇੰਸਪੈਕਟਰ ਅਮਨਜੋਤ ਕੌਰ, ਟ੍ਰੈਫ਼ਿਕ ਐਜ਼ੂਕੇਸ਼ਨ ਸੈਲ ਦੇ ਇੰਚਾਰਜ਼ ਸਬ ਇੰਸਪੈਕਟਰ ਦਲਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਕਾਲਜ ਦੇ ਰੋਟਰੈਕਟ ਕਲੱਬ ਦੇ ਫੈਕਲਟੀ ਸਲਾਹਕਾਰ ਡਾ. ਗੁਰਵੇਲ ਸਿੰਘ ਮੱਲ੍ਹੀ ਨੇ ਆਏ ਮਹਿਮਾਨਾਂ ਨਾਲ ਜਾਣ ਪਛਾਣ ਕਰਵਾਈ ਅਤੇ ਪ੍ਰਿੰ: ਡਾ. ਮਹਿਲ ਸਿੰਘ ਨੇ ਰਸਮੀ ਤੌਰ ’ਤੇ ਸਵਾਗਤ ਕੀਤਾ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ’ਚ ਸਾਨੂੰ ਸਾਈਬਰ ਕ੍ਰਾਈਮ ਅਤੇ ਆਵਾਜਾਈ ਸਬੰਧੀ ਹਰੇਕ ਪਹਿਲੂ ਅਤੇ ਨਿਯਮਾਂ ਦੀ ਜਾਣਕਾਰੀ ਹੋਣਾ ਅਤਿ ਲਾਜ਼ਮੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਦੀ ਪੂਰੀ ਤਨਦੇਹੀ ਨਾਲ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਇੰਸ: ਅਮਨਜੋਤ ਕੌਰ ਨੇ ਸਾਈਬਰ ਕ੍ਰਾਈਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਆਨਲਾਈਨ ਧੋਖਾਧੜੀ ਦੇ ਵੱਖ-ਵੱਖ ਢੰਗਾਂ ਬਾਰੇ ਸੁਚੇਤ ਕੀਤਾ। ਜਦਕਿ ਸਬ-ਇੰਸ: ਸ: ਦਲਜੀਤ ਸਿੰਘ ਨੇ ਕਿਹਾ ਕਿ ਲੋਕ ਸੜਕ ਸੁਰੱਖਿਆ ਨਿਯਮਾਂ ਦੀ ਪੂਰੀ ਤਨਦੇਹੀ ਨਾਲ ਪਾਲਣਾ ਨਹੀਂ ਕਰਦੇ ਅਤੇ ਲੋਕਾਂ ਦਾ ਅਸਾਧਾਰਨ ਰਵੱਈਆ ਹੀ ਦੁਰਘਟਨਾ ਦਾ ਕਾਰਨ ਬਣਦਾ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ’ਚ ਡਰਾਈਵਿੰਗ ਕਰਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ’ਤੇ ਜ਼ੋਰ ਦਿੱਤਾ। ਉਪਰੰਤ ਇੰਟਰੈਕਸ਼ਨ ਸੈਸ਼ਨ ਹੋਇਆ ਜਿੱਥੇ ਵਿਦਿਆਰਥੀਆਂ ਨੇ ਸਾਈਬਰ ਕ੍ਰਾਈਮ ਅਤੇ ਟਰੈਫਿਕ ਨਿਯਮਾਂ ਦੇ ਸਬੰਧ ’ਚ ਕਈ ਸਵਾਲ ਪੁੱਛੇ।
ਸਮਾਗਮ ਮੌਕੇ ਐਨ. ਐਸ. ਐਸ. ਯੂਨਿਟ ਦੇ ਕੋਆਰਡੀਨੇਟਰ ਡਾ. ਜਸਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ: ਜ਼ੋਰਾਵਰ ਸਿੰਘ, ਪ੍ਰੋ: ਬਲਜੀਤ ਸਿੰਘ ਅਤੇ ਸਾਈਬਰ ਕ੍ਰਾਈਮ ਅਤੇ ਟ੍ਰੈਫਿਕ ਸੈੱਲ ਦੇ ਹੋਰ ਮੈਂਬਰਾਂ ’ਚ ਏ. ਐਸ. ਆਈ ਅਰਵਿੰਦਰਪਾਲ ਸਿੰਘ, ਏ. ਐਸ. ਆਈ. ਮਲਕੀਅਤ ਸਿੰਘ ਅਤੇ ਜਸਪਾਲ ਕੌਰ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise