-->
ਵਿਜ਼ਡਮ ਕਲਾਸਿਸ ਬਾਯ ਸਿਡਾਨਾ ਵੱਲੋਂ ਗਣਿਤ ਦੇ ਅਧਿਆਪਕ ਮਨਜੀਤ ਸਰ ਦਾ ਨਿੱਘਾ ਸਵਾਗਤ ਅਤੇ  ਸਕਾਲਰਸ਼ਿਪ ਟੈਸਟ ਦਾ ਆਯੋਜਨ

ਵਿਜ਼ਡਮ ਕਲਾਸਿਸ ਬਾਯ ਸਿਡਾਨਾ ਵੱਲੋਂ ਗਣਿਤ ਦੇ ਅਧਿਆਪਕ ਮਨਜੀਤ ਸਰ ਦਾ ਨਿੱਘਾ ਸਵਾਗਤ ਅਤੇ ਸਕਾਲਰਸ਼ਿਪ ਟੈਸਟ ਦਾ ਆਯੋਜਨ

ਵਿਜ਼ਡਮ ਕਲਾਸਿਸ ਬਾਯ ਸਿਡਾਨਾ ਵੱਲੋਂ ਗਣਿਤ ਦੇ ਅਧਿਆਪਕ ਮਨਜੀਤ
ਸਰ ਦਾ ਨਿੱਘਾ ਸਵਾਗਤ ਅਤੇ ਸਕਾਲਰਸ਼ਿਪ ਟੈਸਟ ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ/ਸਤਨਾਮ ਸਿੰਘ) - ਰਾਣੀ ਕਾ ਬਾਗ ਸਥਿਤ ਸਿਡਾਨਾ ਅਪੈਕਸ ਬਿਲਡਿੰਗ ਵਿੱਚ ਪਿਛਲੇ 36 ਸਾਲਾਂ ਤੋਂ ਚੱਲ ਰਹੇ ਵਿਜ਼ਡਮ ਕਲਾਸਿਸ ਬਾਯ ਸਿਡਾਨਾ ਦੀ ਸ਼ਾਨਦਾਰ ਸਫਲਤਾ ਦਾ ਇੱਕੋ ਇੱਕ ਕਾਰਨ ਉਨ੍ਹਾਂ ਦੀ ਪ੍ਰਬੰਧਕੀ ਕਮੇਟੀ ਪ੍ਰੋਫੈਸਰ ਮਹਿੰਦਰ ਪਾਲ ਸਿਡਾਨਾ ਅਤੇ ਡਾ: ਜੀਵਨ ਜੋਤੀ ਸਿਡਾਨਾ ਜੀ ਵੱਲੋਂ ਕਦੇ ਵੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕਰਨਾ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਵਧੀਆ ਤੋਂ ਵਧੀਆ ਅਧਿਆਪਕਾਂ, ਸੁਵਿਧਾਵਾਂ ਅਤੇ ਅਵਸਰਾਂ ਦੀ ਚੋਣ ਕਰਨਾ ਹੈ। ਬੰਸਲ ਕਲਾਸਿਜ਼ ਕੋਟਾ ਅਤੇ ਆਕਾਸ਼ ਕਲਾਸਿਜ਼ ਅਜਮੇਰ ਦੇ ਪੁਰਾਣੇ ਅਧਿਆਪਕ ਸ੍ਰੀ ਮਨਜੀਤ ਕੁਮਾਰ ਜੀ ਦਾ ਵਿਸਡਮ ਕਲਾਸਿਜ਼ ਬਾਯ ਸਿਡਾਨਾ ਵਿੱਚ ਹਾਰਦਿਕ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਿਦਿਆਰਥੀਆਂ ਲਈ ਆਸ ਦੀ ਕਿਰਨ ਦੱਸਿਆ ਕਿ ਉਹ ਵਿਦਿਆਰਥੀਆਂ ਦੀਆਂ ਗਣਿਤ ਵਿਸ਼ੇ ਦੀਆਂ ਮੁਸ਼ਕਲ ਤੋਂ ਮੁਸ਼ਕਲ ਇਕਾਈਆਂ ਨੂੰ ਇਨ੍ਹੀ ਆਸਾਨੀ ਨਾਲ ਹਲ ਕਰ ਦਿੰਦੇ ਹਨ ਕਿ ਵਿਦਿਆਰਥੀਆਂ ਲਈ ਕਿਸੇ ਵੀ ਪ੍ਰਤੀਯੋਗੀ ਇਮਤਿਹਾਨ ਨੂੰ ਪਾਸ ਕਰਨਾ ਕੋਈ ਚੁਨੌਤੀ ਨਹੀਂ ਰਹਿ ਜਾਂਦਾ। ਇਸ ਤੋਂ ਇਲਾਵਾ ਉਹ ਵਿਦਿਆਰਥੀਆਂ ਨੂੰ ਨਿੱਜੀ ਰੂਪ ਵਿੱਚ ਕੈਰੀਅਰ ਦੇ ਚੋਣ ਲਈ ਯੋਗ ਅਗਵਾਈ ਵੀ ਦਿੰਦੇ ਹਨ। ਪ੍ਰੋਫੈਸਰ ਐਮ ਪੀ ਸਿਡਾਨਾ ਜੀ ਨੇ ਦੱਸਿਆ 31 ਮਾਰਚ 2003 ਨੂੰ ਸਕਾਲਰਸ਼ਿਪ ਟੈਸਟ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਗ੍ਰਾਂਟਾਂ ਅਤੇ ਵਜ਼ੀਫ਼ੇ ਮੁਹੱਈਆ ਕਰਵਾਏ ਜਾਣਗੇ। ਇਹ ਉਹਨਾਂ ਵਿਦਿਆਰਥੀਆਂ ਲਈ ਇੱਕ ਸੁਨਹਿਰੀ ਮੌਕਾ ਹੈ ਜੋ NEET, AIIMS, JEE ਆਦਿ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਕੋਚਿੰਗ ਲੈਣਾ ਚਾਹੁੰਦੇ ਹਨ ਅਤੇ ਇਹ ਸਕਾਲਰਸ਼ਿਪ ਟੈਸਟ ਦੇ ਕੇ ਉਹ ਨਾਮਵਰ, ਤਜਰਬੇਕਾਰ, ਸਿੱਖਿਆ ਸ਼ਾਸਤਰੀ ਅਧਿਆਪਕਾਂ ਤੋਂ ਬਹੁਤ ਘੱਟ ਪੈਸਿਆਂ ਵਿੱਚ ਕੋਚਿੰਗ ਪ੍ਰਾਪਤ ਕਰ ਸਕਦੇ ਹਨ। ਇਸ ਪ੍ਰੀਖਿਆ ਦਾ ਸਮਾਂ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਹੋਵੇਗਾ।

Ads on article

Advertise in articles 1

advertising articles 2

Advertise