-->
ਡ੍ਰੈਗਨ ਡੋਰ ਦੀ ਚਪੇਟ ਵਿਚ ਆ ਰਹੇ ਬੇਜ਼ੁਬਾਨ ਪੰਛੀ

ਡ੍ਰੈਗਨ ਡੋਰ ਦੀ ਚਪੇਟ ਵਿਚ ਆ ਰਹੇ ਬੇਜ਼ੁਬਾਨ ਪੰਛੀ

4 ਘੰਟੇ ਚਾਇਨਾ ਡੋਰ ਵਿਚ ਫਸਿਆ ਰਾਮਗੜੀਆ ਗੇਟ ਤੇ ਲਟਕਦਾ ਰਿਹਾ
ਬੇਜ਼ੁਬਾਨ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ/ਜਸਪ੍ਰੀਤ ਸਿੰਘ) - ਮਾਮਲਾ ਅੰਮ੍ਰਿਤਸਰ ਦੇ ਰਾਮਗੜੀਆ ਗੇਟ ਦਾ ਹੈ ਜਿਥੇ ਇਕ ਬੇਜ਼ੁਬਾਨ ਕਬੂਤਰ 4 ਘੰਟੇ ਚਾਇਨਾ ਡੋਰ ਵਿਚ ਫਸ ਲਟਕਦਾ ਰਿਹਾ ਅਤੇ ਨਜਦੀਕ ਦੁਕਾਨਦਾਰ ਰਮਨ ਕੁਮਾਰ ਅਤੇ ਮੌਕੇ ਤੇ ਮੋਜੂਦ ਲੌਕਾ ਵਲੋ ਕਾਫੀ ਮੁਸਕਤ ਕਰ ਉਸ ਬੇਜ਼ੁਬਾਨ ਦੀ ਜਾਨ ਬਚਾਈ ਹੈ ਇਸ ਸੰਬਧੀ ਜਾਣਕਾਰੀ ਦਿੰਦਿਆ ਰਮਨ ਕੁਮਾਰ ਨੇ ਦਸਿਆ ਕਿ ਅੰਮ੍ਰਿਤਸਰ ਦੇ ਚਾਟਵਿੰਡ ਚੌਕ ਵਿਖੇ ਇਤਿਹਾਸਕ ਰਾਮਗੜੀਆ ਗੇਟ ਉਪਰ ਅਜ ਸਵੇਰੇ ਇਕ ਬੇਜ਼ੁਬਾਨ ਕਬੂਤਰ ਚਾਇਨਾ ਡੋਰ ਵਿਚ ਫਸ ਕੇ ਚਾਰ ਘੰਟੇ ਲਟਕਦਾ ਰਿਹਾ ਅਤੇ ਕਾਫੀ ਮੁਸਕਤ ਤੌ ਬਾਦ ਫਾਇਰ ਬ੍ਰਿਗੇਡ ਨੂੰ ਵੀ ਫੋਨ ਕੀਤਾ ਗਿਆ ਅਤੇ ਮੌਕੇ ਤੇ ਇਕ ਟਰੱਕ ਵਾਲੇ ਵੀਰ ਨੂੰ ਰੋਕ ਉਸਦੇ ਟਰਕ ਤੇ ਚੜ ਇਸ ਬੇਜ਼ੁਬਾਨ ਦੀ ਜਾਨ ਬਚਾਈ ਗਈ ਹੈ ਪਰ ਚਾਇਨਾ ਡੋਰ ਵਿਚ ਫਸਣ ਕਾਰਨ ਇਸਦੇ ਖੰਡ ਤੇ ਚੋਟ ਆਈ ਹੈ ਹੁਣ ਇਸ ਬੇਜ਼ੁਬਾਨ ਨੂੰ ਇਕ ਹਫਤਾ ਇਲਾਜ ਕਰਨ ਉਪਰੰਤ ਦੁਬਾਰਾ ਛੱਡਿਆ ਜਾਵੇਗਾ।ਉਹਨਾ ਲੌਕਾ ਅਤੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਚਾਇਨਾ ਡੋਰ ਦੀ ਵਰਤੋ ਤੇ ਪਾਬੰਦੀ ਲਗਾਉਣ ਤਾ ਜੋ ਬੇਜ਼ੁਬਾਨ ਪੰਛਿਆ ਅਤੇ ਬੇਕਸੂਰ ਲੋਕ ਇਸਦੀ ਭੇਟ ਨਾ ਚੜਣ

Ads on article

Advertise in articles 1

advertising articles 2

Advertise