-->
ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਵਿਖੇ ਮਨਾਇਆ ਗਿਆ ਇੰਟਰਨੈਸ਼ਨਲ ਵੂਮੈਨਜ ਡੇ

ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਵਿਖੇ ਮਨਾਇਆ ਗਿਆ ਇੰਟਰਨੈਸ਼ਨਲ ਵੂਮੈਨਜ ਡੇ

ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਵਿਖੇ ਮਨਾਇਆ ਗਿਆ
ਇੰਟਰਨੈਸ਼ਨਲ ਵੂਮੈਨਜ ਡੇ  
ਅੰਮ੍ਰਿਤਸਰ 14 ਮਾਰਚ (ਸੁਖਬੀਰ ਸਿੰਘ) - ਪੰਜਾਬ ਸਰਕਾਰ ਅਤੇ ਪੰਜਾਬ ਸਪੋਰਟਸ ਵਿਭਾਗ ਦੀਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ 8 ਮਾਰਚ 2023 ਤੋਂ 31 ਮਾਰਚ 2023 ਤੱਕ ਇੰਟਰਨੈਸ਼ਨਲ ਵੂਮੈਨਜ ਡੇ ਮਨਾਇਆ ਜਾ ਰਿਹਾ ਜਿਸ ਤਹਿਤ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਵਿਖੇ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਸ੍ਰੀ ਇੰਦਰਵੀਰ ਸਿੰਘ ਦੀ ਪ੍ਰਧਾਨਗੀ ਹੇਠ ਸਾਇਕਲਿੰਗ ਦਾ ਮੈਚ ਕਰਵਾਇਆ ਗਿਆ। 
ਸ੍ਰੀ ਇੰਦਰਵੀਰ ਸਿੰਘ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਨੇ ਜਾਣਕਾਰੀ ਦਿੰਦੀਆ ਦੱਸਿਆ ਕਿ ਇੰਟਰਨੈਸ਼ਨਲ ਵੂਮੈਨ ਡੇ ਦੇ ਮੈਚਾ ਨੂੰ ਸੁੱਚਝੇ ਢੰਗ ਨਾਲ ਕਰਵਾਉਣ ਲਈ ਸਿਮਰਨਜੀਤ ਸਿੰਘ ਸਾਇਕਲਿੰਗ ਕੋਚ ਨੂੰ ਨੋਡਲ ਅਫਸਰ ਲਗਾਇਆ ਗਿਆ ਹੈ। ਅੱਜ ਗੁਰੂ ਨਾਨਕ ਯੁਨੀਵਰਸਿਟੀ ਵਿਖੇ ਕਰਵਾਏ ਗਏ ਸਾਇਕਲਿੰਗ ਮੈਚ ਵਿੱਚ ਕੁੱਲ 28 ਮਹਿਲਾ ਖਿਡਾਰਨਾਂ ਨੇ ਭਾਗ ਲਿਆ। ਸਾਰੀਆਂ ਹੀ ਖਿਡਾਰਨਾਂ ਨੇ ਬਹੁਤ ਹੀ ਜੋਸ਼ ਨਾਲ ਇਸ ਸਾਈਕਿਲ ਰੇਸ ਵਿੱਚ ਸ਼ਿਰਕਤ ਕੀਤੀ। ਇਹ ਰੇਸ ਬਹੁਤ ਹੀ ਦਿਲਚਸਪ ਅਤੇ ਸੰਘਰਸ਼ਪੂਰਨ ਰਹੀ। ਇਸ ਵਿੱਚ ਸਭ ਖਿਡਾਰਨਾਂ ਨੂੰ ਪਿੱਛੇ ਛੱਡਦੇ ਹੋਏ ਪ੍ਰਭਜੋਤ ਕੌਰ ਨੇ ਪਹਿਲਾ ਸਥਾਨ, ਦਮਨਪ੍ਰੀਤ ਕੌਰ ਨੇ ਦੂਜਾ ਅਤੇ ਜਪਨੂਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਮੈਚ ਵਿੱਚ ਭਾਗ ਲੈਣ ਵਾਲੀਆਂ ਸਾਰੀਆ ਹੀ ਖਿਡਾਰਨਾਂ ਨੂੰ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਵੱਲੋਂ ਟੀ-ਸ਼ਰਟਸ ਵੰਡੀਆ ਗਈਆਂ। ਜਿਲ੍ਹਾ ਸਪੋਰਟਸ ਅਫ਼ਸਰ ਸ੍ਰੀ ਇੰਦਰਵੀਰ ਸਿੰਘ ਨੇ ਖਿਡਾਰਨਾਂ ਨੂੰ ਵੂਮੈਨ ਸਸ਼ਤੀਕਰਨ ਦਾ ਮਹੱਤਵ ਬਾਰੇ ਦੱਸਿਆ ਅਤੇ ਖੇਡਾਂ ਵਿੱਚ ਮਹਿਲਾਵਾਂ ਨੂੰ ਹੋਰ ਵੀ ਵੱਧ—ਚੱੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹ ਸਮਾਜ ਅਤੇ ਦੇਸ਼ ਵਿੱਚ ਆਪਣਾ ਨਾਮ ਰੋਸ਼ਨ ਕਰ ਸਕਣ ਅਤੇ ਹੋਰਨਾ ਮਹਿਲਾਵਾਂ ਲਈ ਪ੍ਰੇਰਣਾ ਦਾ ਜਰੀਆ ਬਣ ਸਕਣ। ਇਸ ਮੌਕੇ ਸ੍ਰੀ ਬਾਵਾ ਸਿੰਘ,ਸ੍ਰ: ਗੁਰਿੰਦਰ ਸਿੰਘ ਮੱਟੂ, ਸ੍ਰੀ ਰਾਜੇਸ਼ ਕੋਸ਼ਿਕ , ਸਾਇਕਲਿੰਗ ਕੋਚ ਜੀ.ਐਨ.ਡੀ.ਯੁ, ਸ੍ਰੀ ਸਿਮਰਨਜੀਤ ਸਿੰਘ ਜਿਲ੍ਹਾ ਸਾਇਕਲਿੰਗ ਕੋਚ, ਸੁਖਪਾਲ ਸਿੰਘ ਸੰਧੂ ਆਦਿ ਹਾਜਰ ਸਨ। 

Ads on article

Advertise in articles 1

advertising articles 2

Advertise