-->
ਵਣ ਮੰਡਲ ਵਿਸਥਾਰ ਫਿਲੌਰ ਵਲੋਂ, ਗੌਰਮਿੰਟ ਸਰੂਪ ਰਾਣੀ ਕਾਲਜ (ਲੜਕੀਆਂ) ਵਿਖੇ ਵਾਤਾਵਰਣ ਪ੍ਰਤੀ ਲਗਾਇਆ ਗਿਆ ਜਾਗਰੂਕਤਾ ਕੈਂਪ:ਇੰਜੀ ਦਲਜੀਤ ਸਿੰਘ ਕੋਹਲੀ

ਵਣ ਮੰਡਲ ਵਿਸਥਾਰ ਫਿਲੌਰ ਵਲੋਂ, ਗੌਰਮਿੰਟ ਸਰੂਪ ਰਾਣੀ ਕਾਲਜ (ਲੜਕੀਆਂ) ਵਿਖੇ ਵਾਤਾਵਰਣ ਪ੍ਰਤੀ ਲਗਾਇਆ ਗਿਆ ਜਾਗਰੂਕਤਾ ਕੈਂਪ:ਇੰਜੀ ਦਲਜੀਤ ਸਿੰਘ ਕੋਹਲੀ

ਵਣ ਮੰਡਲ ਵਿਸਥਾਰ ਫਿਲੌਰ ਵਲੋਂ, ਗੌਰਮਿੰਟ ਸਰੂਪ ਰਾਣੀ ਕਾਲਜ (ਲੜਕੀਆਂ) ਵਿਖੇ ਵਾਤਾਵਰਣ ਪ੍ਰਤੀ ਲਗਾਇਆ ਗਿਆ ਜਾਗਰੂਕਤਾ
ਕੈਂਪ:ਇੰਜੀ ਦਲਜੀਤ ਸਿੰਘ ਕੋਹਲੀ
ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) - ਵਣ ਮੰਡਲ ਵਿਸਥਾਰ ਫਿਲੌਰ ਦੇ ਵਣ ਮੰਡਲ ਅਫ਼ਸਰ ਸ਼੍ਰ ਜਰਨੈਲ ਸਿੰਘ ਬਾਠ ਜੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਵਣ ਰੇਂਜ ਅਫ਼ਸਰ ਸ੍ਰੀ ਸੰਜੀਵ ਕੁਮਾਰ, ਬਲਾਕ ਅਫਸਰ ਸ਼੍ਰੀ ਕੁਲਤਾਰ ਸਿੰਘ ਅਤੇ ਰਘੂ ਸ਼ਰਮਾ ਫੀਲਡ ਅਫ਼ਸਰ ਵਲੋਂ ਅਮ੍ਰਿਤਸਰ ਹਰਿਆਵਲ ਮੰਚ ਦੇ ਸਹਿਯੋਗ ਨਾਲ ਸਰੂਪ ਰਾਣੀ ਗੌਰਮਿੰਟ ਕਾਲਜ ਲੜਕੀਆਂ ਵਿਖੇ ਵਾਤਾਵਰਣ ਜਾਗਰੁਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਇੰਜ ਦਲਜੀਤ ਸਿੰਘ ਕੋਹਲੀ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਇੰਜ ਸ੍ਰੀ ਦਲਜੀਤ ਸਿੰਘ ਕੋਹਲੀ ਵਲੋ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਪਾਣੀ ਨੂੰ ਸੰਯਮ ਨਾਲ ਵਰਤਨ ਤੇ ਸਾਫ਼ ਸੁਥਰਾ ਰੱਖਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦਸਿਆ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵੱਡੇ ਉਪਰਾਲੇ ਕਰਨੇ ਪੈਣਗੇ। ਧਰਤੀ ਤੇ ਲੋੜੀਂਦੇ ਗ੍ਰੀਨ ਕਵਰ ਨੂੰ ਪੂਰਾ ਕਰਨ ਲਈ ਘਰ ਘਰ ਨਰਸਰੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਹਾਜ਼ਰੀਨ ਸਰੋਤਿਆਂ ਨੂੰ *ਇਕ ਰੁੱਖ ਦੇਸ਼ ਦੇ ਨਾਂ* ਦਾ ਸੰਦੇਸ਼ ਦਿੱਤਾ। ਸ੍ਰ ਗੁਰਦੀਪ ਸਿੰਘ ਪ੍ਰਧਾਨ ਮਿਸ਼ਨ ਸਹਿਯੋਗ ਵੱਲੋਂ ਨਾਰਾ ਲਗਾਇਆ ਗਿਆ ਕਿ ਬੱਚਿਓ ਰੁੱਖ ਲਗਾਉ ਤੇ ਜੀਵਨ ਬਚਾਓ। ਸ਼੍ਰੀ ਮਤੀ ਸੋਨੀ ਸਲੂਜਾ ਜੀ ਵਲੋ ਬੱਚਿਆ ਨੂੰ ਦਸਿਆ ਗਿਆ ਕਿ ਰੁੱਖ ਮਨੁੱਖ ਦੇ ਜਨਮ ਤੋਂ ਲੈ ਕੇ ਅਖੀਰ ਤੱਕ ਸਾਥ ਨਿਭਾਉਂਦਾ ਹੈ। ਹੁਣ ਸਾਡਾ ਫਰਜ਼ ਹੈ ਇਨ੍ਹਾਂ ਦੀ ਸਾਂਭ-ਸੰਭਾਲ ਕਰਨੀ। ਇਸ ਮੌਕੇ ਤੇ ਸਰਦਾਰ ਨਿਰਮਲ ਸਿੰਘ ਆਨੰਦ ਪ੍ਰਧਾਨ ਅਮ੍ਰਿਤਸਰ ਹਰਿਵਾਲ ਮੰਚ, ਸ੍ਰ ਇਕਬਾਲ ਸਿੰਘ ਤੁੰਗ ਸਪੋਕਸਮੈਨ ਨੌਜਵਾਨ ਸ਼ਕਤੀ ਦਲ ਪੰਜਾਬ, ਸ੍ਰ ਬਲਵਿੰਦਰ ਸਿੰਘ ਖੱਦਰ ਭੰਡਾਰ ਵਾਲੇ, ਸ੍ਰ ਲਖਬੀਰ ਸਿੰਘ ਘੁੰਮਣ, ਸ਼੍ਰੀ ਰਾਮ ਮਾਲੀ,ਸ੍ਰੀ ਅਮਿਤ ਅਰੋੜਾ, ਸ਼੍ਰੀ ਰਾਜੇਸ਼ ਸਿਧਾਣਾ ਹਰਿਆਵਲ ਪੰਜਾਬ, ਪ੍ਰਿੰਸੀਪਲ ਦਲਜੀਤ ਕੌਰ, ਡਾ ਕਿਰਨਜੀਤ ਬਲ, ਮੈਡਮ ਅਮਨਦੀਪ ਭੱਟੀ, ਡਾ ਰਵਿੰਦਰ ਕੌਰ, ਜੈਦੀਪ ਸਿੰਘ, ਸਕੱਤਰ ਸਿੰਘ ਆਦਿ ਮਾਜੂਦ ਸਨ। ਕਾਲਜ਼ ਦੇ ਵਿਦਿਆਰਥੀਆਂ ਨੇ ਪਾਣੀ ਬਚਾਉਣ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਵਾਅਦਾ ਕੀਤਾ।

Ads on article

Advertise in articles 1

advertising articles 2

Advertise