-->
ਕੋਹਾਲੀ ਅਖਾੜੇ ਦੇ ਪਹਿਲਵਾਨ ਪ੍ਰਵੀਨ ਸਿੰਘ ਨੇ ਜਿੱਤਿਆ ਬੁਲੇਟ ਮੋਟਰ ਸਾਈਕਲ

ਕੋਹਾਲੀ ਅਖਾੜੇ ਦੇ ਪਹਿਲਵਾਨ ਪ੍ਰਵੀਨ ਸਿੰਘ ਨੇ ਜਿੱਤਿਆ ਬੁਲੇਟ ਮੋਟਰ ਸਾਈਕਲ

ਕੋਚ ਪਹਿਲਵਾਨ ਪਦਾਰਥ ਦੇ ਲਾਡਲੇ ਸ਼ਗਿਰਦ ਪ੍ਰਵੀਨ ਤੋਂ ਵੱਡੀਆਂ ਆਸਾਂ
ਤੇ ਉਮੀਦਾਂ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ/ਸਤਨਾਮ ਸਿੰਘ) - ਪਹਿਲਵਾਨ ਪ੍ਰੀਤਮ ਸਿੰਘ ਕੁਸ਼ਤੀ ਅਖਾੜਾ ਕੋਹਾਲੀ ਦੇ ਮੁੱਖ ਪ੍ਰਬੰਧਕ ਕੌਮਾਂਤਰੀ ਪਹਿਲਵਾਨ ਤੇ ਜ਼ਿਲ੍ਹਾ ਕੁਸ਼ਤੀ ਕੋਚ ਪਦਾਰਥ ਸਿੰਘ ਕੋਹਾਲੀ ਦੇ ਲਾਡਲੇ ਸ਼ਗਿਰਦ ਪਹਿਲਵਾਨ ਕੌਮੀ ਪਹਿਲਵਾਨ ਪ੍ਰਵੀਨ ਸਿੰਘ ਪੁੱਤਰ ਸੁਖਦੇਵ ਸਿੰਘ ਭਿੱਲਾ ਪਹਿਲਵਾਨ ਨੇ ਕਪੂਰਥਲਾ ਦੇ ਪਿੰਡ ਸੁੰਨੜਵਾਲ (ਨੇੜੇ ਕਾਲਾ ਸੰਘਿਆਂ) ਵਿਖੇ ਹੋਏ ਕੌਮੀ ਪੱਧਰ ਦੇ ਕੁਸ਼ਤੀ ਮੁਕਾਬਲਿਆਂ ਦੌਰਾਨ ਹਰਿਆਣਾ ਦੇ ਕੌਮੀ ਕੁਸ਼ਤੀ ਖਿਡਾਰੀ ਮਨਜੀਤ ਖੱਤਰੀ ਨੂੰ ਕਰਾਰੀ ਹਾਰ ਦਿੰਦੇ ਹੋਏ ਪਹਿਲੇ ਸਥਾਨ ਤੇ ਰਹਿੰਦੇ ਹੋਏ ਜਿੱਥੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ, ਉੱਥੇ ਵੱਕਾਰੀ ਇਨਾਮ ਬੁਲੇਟ ਮੋਟਰ ਸਾਈਕਲ ਜਿੱਤ ਕੇ ਆਪਣੇ ਅਖਾੜੇ, ਕੋਚ ਤੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ। ਵਾਪਸ ਪਰਤਣ ਤੇ ਪਹਿਲਵਾਨ ਕੌਮੀ ਕੁਸ਼ਤੀ ਖਿਡਾਰੀ ਪ੍ਰਵੀਨ ਸਿੰਘ ਦਾ ਕੁਸ਼ਤੀ ਖਿਡਾਰੀਆਂ, ਖੇਡ ਪ੍ਰੇਮੀਆਂ ਤੇ ਪ੍ਰਬੰਧਕਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਗੱਲ ਦੀ ਪੁਸ਼ਟੀ ਪਹਿਲਵਾਨ ਪ੍ਰੀਤਮ ਸਿੰਘ ਕੁਸ਼ਤੀ ਅਖਾੜਾ ਕੋਹਾਲੀ ਦੇ ਮੁੱਖ ਪ੍ਰਬੰਧਕ ਕੌਮਾਂਤਰੀ ਪਹਿਲਵਾਨ ਪਦਾਰਥ ਸਿੰਘ ਕੋਹਾਲੀ ਦੇ ਵੱਲੋੰ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰਿਸ਼ਤੇ ਵਿੱਚ ਲੱਗਦੇ ਉਨ੍ਹਾਂ ਦਾ ਭਤੀਜੇ ਤੇ ਲਾਡਲੇ ਸ਼ਗਿਰਦ ਪਹਿਲਵਾਨ ਅਤੇ ਕੌਮੀ ਕੁਸ਼ਤੀ ਖਿਡਾਰੀ ਪ੍ਰਵੀਨ ਸਿੰਘ ਇਸ ਤੋਂ ਪਹਿਲਾਂ ਵੀ ਕਈ ਜ਼ਿਲ੍ਹਾ, ਰਾਜ ਤੇ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਆਪਣੇ ਦਰਸ਼ਨੀ ਜੁੱਸੇ ਦੇ ਬਲਬੁੂਤੇ ਚੋਟੀ ਦੇ ਪਹਿਲਵਾਨਾਂ ਤੇ ਕੁਸ਼ਤੀ ਖਿਡਾਰੀਆਂ ਨੂੰ ਚਿੱਤ ਕਰਕੇ ਕਈ ਵੱਕਾਰੀ ਮਾਨ ਸਨਮਾਨ ਤੇ ਐਵਾਰਡ ਆਪਣੀ ਝੋਲੀ ਵਿੱਚ ਪੁਵਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਸ ਅੰਦਰ ਕੁਸ਼ਤੀ ਖੇਡ ਖੇਤਰ ਦੇ ਵਿੱਚ ਕੁੱਝ ਬਣ ਕੇ ਤੇ ਕਰ ਦਿਖਾਉਣ ਦੀ ਲਾਲਸਾ ਹੈ। ਜਿਸ ਦੇ ਮੱਦੇਨਜ਼ਰ ਉਹ ਸਵੇਰੇ ਸ਼ਾਮ ਆਪਣੇ ਅਖਾੜੇ ਵਿੱਚ ਕਰੜਾ ਅਭਿਆਸ ਕਰਦਾ ਹੈ, ਜਦੋਂ ਕਿ ਸਮੇਂ ਦੇ ਨਾਲ ਨਾਲ ਮੁਹਾਰਤ ਹਾਸਲ ਕਰਨ ਤੋਂ ਇਲਾਵਾ ਤਕਨੀਕੀ ਪੱਖਾਂ ਅਤੇ ਕਾਇਦੇ ਕਾਨੂੰਨਾਂ ਦੀ ਵੀ ਜਾਣਕਾਰੀ ਹਾਸਲ ਕਰਦਾ ਰਹਿੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਵੱਡੇ ਭਰਾਤਾ ਪ੍ਰਵੀਨ ਸਿੰਘ ਦੇ ਪਿਤਾ ਸੁਖਦੇਵ ਸਿੰਘ ਭਿੱਲਾ ਪਹਿਲਵਾਨ ਵੀ ਆਪਣੇ ਸਮੇਂ ਦੇ ਮਿਸਾਲੀ ਪਹਿਲਵਾਨ ਰਹੇ ਹਨ, ਜਦੋਂ ਕਿ ਉਹ ਆਪ ਖੁਦ ਹੁਣ ਪਹਿਲਵਾਨ ਪ੍ਰੀਤਮ ਸਿੰਘ ਕੁਸ਼ਤੀ ਅਖਾੜਾ ਕੋਹਾਲੀ ਵਿਖੇ ਕੁਸ਼ਤੀ ਸਿੱਖਣ ਤੇ ਕਰਨ ਦੇ ਸ਼ੌਕੀਨਾਂ ਨੂੰ ਸਿਖਾਉਂਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਵਾਨ ਤੇ ਕੌਮੀ ਕੁਸ਼ਤੀ ਖਿਡਾਰੀ ਪ੍ਰਵੀਨ ਸਿੰਘ ਨੇ ਕੁਸ਼ਤੀ ਖੇਡ ਖੇਤਰ ਦਾ ਅਜੇ ਵੱਡਾ ਪੰਧ ਤੈਅ ਕਰਨਾ ਹੈ। ਜਿਸ ਦੇ ਲਈ ਉਹ ਸਵੇਰੇ ਸ਼ਾਮ ਖੂਨ ਪਸੀਨਾ ਬਹਾ ਰਿਹਾ ਹੈ। ਇਸੇ ਸਿਲਸਿਲੇ ਦੇ ਚੱਲਦਿਆਂ ਉਸ ਨੇ ਖੂਬ ਸਰੀਰਿਕ ਕਮਾਈ ਕੀਤੀ ਹੈ। ਦੇਸ਼ ਦੇ ਕੁਸ਼ਤੀ ਖੇਡ ਖੇਤਰ ਨੂੰ ਉਸ ਕੋਲੋਂ ਵੱਡੀਆਂ ਆਸਾਂ ਹਨ। 

Ads on article

Advertise in articles 1

advertising articles 2

Advertise