-->
ਅੰਮ੍ਰਿਤਸਰ ਸ਼ਹਿਰ ਨੂੰ ਜਾਮ ਮੁਕਤ ਕਰਨ ਲਈ Queens Road ਦੇ ਆਲੇ-ਦੁਆਲੇ ਦੇ ਹੋਟਨ ਪ੍ਰਬੰਧਕਾਂ ਤੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ।

ਅੰਮ੍ਰਿਤਸਰ ਸ਼ਹਿਰ ਨੂੰ ਜਾਮ ਮੁਕਤ ਕਰਨ ਲਈ Queens Road ਦੇ ਆਲੇ-ਦੁਆਲੇ ਦੇ ਹੋਟਨ ਪ੍ਰਬੰਧਕਾਂ ਤੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ।

ਅੰਮ੍ਰਿਤਸਰ ਸ਼ਹਿਰ ਨੂੰ ਜਾਮ ਮੁਕਤ ਕਰਨ ਲਈ Queens Road ਦੇ
ਆਲੇ-ਦੁਆਲੇ ਦੇ ਹੋਟਨ ਪ੍ਰਬੰਧਕਾਂ ਤੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ। 
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ/ ਕਰਨ ਯਾਦਵ) - ਅੰਮ੍ਰਿਤਸਰ ਸ਼ਹਿਰ ਨੂੰ ਟਰੈਫਿਕ ਜਾਮ ਮੁਕਤ ਕਰਨ ਲਈ ਸਪੈਸ਼ਲ ਅਭਿਆਨ ਚਲਾਇਆ ਗਿਆ ਹੈ। ਜਿਸਤੇ ਤਹਿਤ ਅੱਜ ਸ੍ਰੀਮਤੀ ਅਮਨਦੀਪ ਕੌਰ, ਪੀ.ਪੀ.ਐਸ, ਏ.ਡੀ.ਸੀ.ਪੀ ਟਰੈਫਿਕ, ਅੰਮ੍ਰਿਤਸਰ ਦੀ ਅਗਵਾਈ ਹੇਠ ਸਮੇਤ ਸ੍ਰੀ ਜਸਵੀਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਟਰੈਫਿਕ ਜੋਨ-2,ਅੰਮ੍ਰਿਤਸਰ, ਇੰਸਪੈਕਟਰ ਅਨੂਪ ਕੁਮਾਰ ਅਤੇ ਸਬ-ਇੰਸਪੈਕਟਰ ਮੰਗਲ ਸਿੰਘ ਇੰਚਾਂਰਜ਼ ਜੋਨ-2,ਅੰਮ੍ਰਿਤਸਰ ਸਮੇਤ ਹੋਟਲ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨਾਲ Queens Road ਵਿੱਖੇ ਵਿਸ਼ੇਸ਼ ਮੀਟਿੰਗ ਕਰਕੇ ਟਰੈਫਿਕ ਨੂੰ ਜਾਮ ਮੁਕਤ ਚਲਾਉਂਣ ਲਈ ਵਿਚਾਰ ਵਿਟਾਦਰਾਂ ਕੀਤਾ ਗਿਆ । ਏ.ਡੀ.ਸੀ.ਪੀ ਟਰੈਫਿਕ ਵੱਲੋਂ ਮੀਟਿੰਗ ਦੌਰਾਨ ਕਿਹਾ ਕਿ ਹੋਟਲ ਵਿੱਚ ਆਉਂਣ ਵਾਲੇ ਗੈਸਟਾਂ ਦੇ ਵਹੀਕਲਾਂ ਨੂੰ ਪਾਰਕਿੰਗ ਵਿੱਚ ਖੜਾ ਕੀਤਾ ਜਾਵੇ ਇੱਧਰ ਉੱਧਰ ਸੜਕ ਕਿਨਾਰੇ ਬਿਲਕੁਲ ਖੜਾ ਨਾਲ ਕੀਤਾ ਜਾਵੇ ਅਤੇ ਦੁਕਾਨਦਾਰ ਆਪਣੇ ਗ੍ਰਾਹਕਾ ਦੇ ਵਹੀਕਲਾਂ ਲਈ ਢੁੱਕਵੇ ਪ੍ਰਬੰਧ ਕਰਕੇ ਮੁਰੰਮਤ ਕੀਤੀ ਜਾਵੇ । Queens Road ਤੇ ਕੋਈ ਵੀ ਵਹੀਕਲ ਨਾ ਖੜਾ ਕੀਤਾ ਜਾਵੇ ਤੇ ਇਸ ਰੋਡ ਨੂੰ ਪੂਰੀ ਤਰ੍ਹਾਂ ਸਾਫ਼ ਰੱਖਿਆ ਜਾਵੇ ਤਾਂ ਜੋ ਹੋਟਲ ਤੇ ਦੁਕਾਨਾਂ ਵਿੱਚ ਆਉਂਣ ਵਾਲੇ ਗ੍ਰਾਹਕਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਟਰੈਫਿਕ ਸਬੰਧੀ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਵਿੱਚ ਹਾਜ਼ਰੀਨ ਨੇ ਟਰੈਫਿਕ ਪੁਲਿਸ ਨੂੰ ਸਹਿਯੋਗ ਦੇਣ ਲਈ ਸਹਿਮਤੀ ਪ੍ਰਗਟਾਈ। ਇਸੇ ਤਰ੍ਹਾਂ ਆਉਂਣ ਵਾਲੇ ਦਿਨਾ ਵਿੱਚ ਵੱਖ-ਵੱਖ ਮਾਰਿਕਟ ਦੇ ਪ੍ਰਤੀਨੀਧਿਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੇਗਾ।

Ads on article

Advertise in articles 1

advertising articles 2

Advertise