-->
ਥਾਣਾ ਛੇਹਰਟਾ ਦੀ ਚੌਕੀ ਗੁਰੂ ਕੀ ਵਡਾਲੀ ਵੱਲੋਂ ਚੋਰੀ ਦੇ 04  ਮੋਟਰਸਾਈਕਲਾਂ ਸਮੇਤ 01 ਕਾਬੂ।

ਥਾਣਾ ਛੇਹਰਟਾ ਦੀ ਚੌਕੀ ਗੁਰੂ ਕੀ ਵਡਾਲੀ ਵੱਲੋਂ ਚੋਰੀ ਦੇ 04 ਮੋਟਰਸਾਈਕਲਾਂ ਸਮੇਤ 01 ਕਾਬੂ।

ਥਾਣਾ ਛੇਹਰਟਾ ਦੀ ਚੌਕੀ ਗੁਰੂ ਕੀ ਵਡਾਲੀ ਵੱਲੋਂ ਚੋਰੀ ਦੇ 04
ਮੋਟਰਸਾਈਕਲਾਂ ਸਮੇਤ 01 ਕਾਬੂ।
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ/ਰਵਿੰਦਰ ਕੁਮਾਰ) - ਮੁੱਖ ਅਫ਼ਸਰ ਥਾਣਾ ਛੇਹਰਟਾ, ਅੰਮ੍ਰਿਤਸਰ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਬਲਵਿੰਦਰ ਸਿੰਘ ਇੰਚਾਂਰਜ਼ ਪੁਲਿਸ ਚੌਕੀ ਗੁਰੂ ਕੀ ਵਡਾਲੀ ਦੀ ਪੁਲਿਸ ਪਾਰਟੀ ਏ.ਐਸ.ਆਈ ਜਸਵੰਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗਸ਼ਤ ਵਾ ਨਾਕਾ ਦੌਰਾਨ ਮੋੜ ਸੰਨ ਸਾਹਿਬ ਮੌਜੂਦ ਸਨ ਤਾਂ ਇੱਕ ਨੌਜਵਾਨ ਬਿਨਾਂ ਨੰਬਰੀ ਮੋਟਰਸਾਈਕਲ ਆਉਦਾ ਦਿਖਾਈ ਦਿੱਤਾ ਜਿਸਨੂੰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਰੌਕਿਆ। ਜਿਸਨੇ ਆਪਣਾ ਨਾਮ ਬਲਜੀਤ ਸਿੰਘ ਉਰਫ ਇੱਲ ਦੱਸਿਆ ਤੇ ਮੋਟਰਸਾਈਕਲ ਦੀ ਮਾਲਕੀ ਸਬੰਧੀ ਕੋਈ ਦਸਤਾਵੇਜ਼ ਨਹੀ ਪੇਸ਼ ਕਰ ਸਕਿਆ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀ ਦੀ ਨਿਸ਼ਾਨਦੇਹੀ ਤੇ 03 ਚੋਰੀ ਦੇ ਮੋਟਰਸਾਈਕਲ ਹੋਰ ਬਰਾਮਦ ਕੀਤੇ ਗਏ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

Ads on article

Advertise in articles 1

advertising articles 2

Advertise