-->
ਨਿੱਜਰ ਵੱਲੋਂ ਸ਼ਹੀਦ ਊਧਮ ਸਿੰਘ ਭਵਨ ਨੂੰ 10 ਲੱਖ ਰੁਪਏ ਦੇਣ ਦਾ ਐਲਾਨ  ਪੰਜ ਲੱਖ ਰੁਪਏ ਦੀ ਪਹਿਲੀ ਕਿਸ਼ਤ ਦਾ ਚੈਕ ਸੌਂਪਿਆ

ਨਿੱਜਰ ਵੱਲੋਂ ਸ਼ਹੀਦ ਊਧਮ ਸਿੰਘ ਭਵਨ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਪੰਜ ਲੱਖ ਰੁਪਏ ਦੀ ਪਹਿਲੀ ਕਿਸ਼ਤ ਦਾ ਚੈਕ ਸੌਂਪਿਆ

ਨਿੱਜਰ ਵੱਲੋਂ ਸ਼ਹੀਦ ਊਧਮ ਸਿੰਘ ਭਵਨ ਨੂੰ 10 ਲੱਖ ਰੁਪਏ ਦੇਣ ਦਾ
ਐਲਾਨ
ਪੰਜ ਲੱਖ ਰੁਪਏ ਦੀ ਪਹਿਲੀ ਕਿਸ਼ਤ ਦਾ ਚੈਕ ਸੌਂਪਿਆ
ਅੰਮ੍ਰਿਤਸਰ, 15 ਅਪ੍ਰੈਲ (ਬਿਊਰੋ/ਸੁਖਬੀਰ ਸਿੰਘ) - ਵਿਸਾਖੀ ਦੇ ਦਿਹਾੜੇ ਸਬੰਧੀ ਸ਼ਹੀਦ ਊਧਮ ਸਿੰਘ ਯਾਦਗਾਰੀ ਭਵਨ ਵਿਖੇ ਹੋਏ ਧਾਰਮਿਕ ਸਮਾਗਮ ਤੇ ਭਰਵੀ ਇਕੱਤਰਤਾ ਵਿੱਚ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਦੀ ਤਰਫੋਂ ਉਨ੍ਹਾਂ ਦੇ ਓ ਐਸ ਡੀ ਮਨਪ੍ਰੀਤ ਸਿੰਘ ਨੇ ਸੰਸਥਾ ਦੇ ਅਹੁਦੇਦਾਰਾਂ ਨੂੰ 5 ਲੱਖ ਰੁਪਏ ਦਾ ਚੈਕ ਦਿੱਤਾ। ਉਨ੍ਹਾਂ ਦੱਸਿਆ ਕਿ ਸ ਨਿੱਜਰ ਨੇ ਆਪ ਸ਼ਮੂਲੀਅਤ ਕਰਨੀ ਸੀ ਪਰ ਜਲੰਧਰ ਲੋਕ ਸਭਾ ਜਿਮਨੀ ਚੋਣਾਂ ਦੇ ਰੁਝੇਵੇ ਕਾਰਨ ਉਹ ਆਪ ਖੁਦ ਨਹੀ ਪਹੁੰਚ ਸਕੇ।
            ਓ.ਐਸ ਡੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਭਵਨ ਨੂੰ ਸ ਨਿੱਜਰ ਨੇ 10 ਲੱਖ ਰੁਪਏ ਦੀ ਗਰਾਂਟ ਆਪਣੇ ਅਖਤਿਆਰੀ ਫੰਡ ਵਿੱਚੋਂ ਜਾਰੀ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿਚੋਂ 5 ਲੱਖ ਰੁਪਏ ਦੇ ਚੈਕ ਮੈਂ ਸੰਸਥਾ ਦੇ ਪ੍ਰਧਾਨ ਦੀਪ ਸਿੰਘ ਕੰਬੋਜ ਨੂੰ ਦੇਣ ਦੀ ਖੁਸ਼ੀ ਲੈ ਰਿਹਾ ਹਾਂ ਅਤੇ ਬਾਕੀ ਰਕਮ ਇਸ ਪੈਸੇ ਦੀ ਵਰਤੋਂ ਉਪਰੰਤ ਜਾਰੀ ਕਰ ਦਿੱਤੀ ਜਾਵੇਗੀ।
         ਇਸ ਮੌਕੇ ਤੇ ਸਤਬੀਰ ਸਿੰਘ, ਅਜੀਤ ਸਿੰਘ, ਦਲਬੀਰ ਸਿੰਘ ਤੇ ਸਰਬੱਤ ਭਲਾ ਟਰੱਸਟ ਵੱਲੋਂ ਸੁਖਜਿੰਦਰ ਸਿੰਘ ਹੇਅਰ, ਸਖਦੀਪ ਸਿੰਘ ਸਿੱਧੂ, ਮਲਦੀਪ ਸਿੰਘ ਆਦਿ ਸੱਜਣ ਵੀ ਹਾਜਰ ਸਨ।

Ads on article

Advertise in articles 1

advertising articles 2

Advertise