-->
ਸਿਡਾਨਾ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਵਿੱਦਿਅਕ ਸੈਸ਼ਨ 2023-24 ਦੀ ਸ਼ੁਭ ਸ਼ੁਰੂਆਤ

ਸਿਡਾਨਾ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਵਿੱਦਿਅਕ ਸੈਸ਼ਨ 2023-24 ਦੀ ਸ਼ੁਭ ਸ਼ੁਰੂਆਤ

ਸਿਡਾਨਾ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਵਿੱਦਿਅਕ ਸੈਸ਼ਨ 2023-24
ਦੀ ਸ਼ੁਭ ਸ਼ੁਰੂਆਤ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ/ਰਵਿੰਦਰ ਕੁਮਾਰ) - ਜੀਵਨ ਦੇ ਹਰ ਖੇਤਰ ਵਿੱਚ ਤਰੱਕੀ ਦਾ ਆਧਾਰ ਸਿੱਖਿਆ ਤੇ ਸੇਵਾ ਹੀ ਹੈ, ਅਜਿਹੇ ਮਹਾਨ ਵਿਚਾਰਾਂ ਦੀ ਧਾਰਨੀ ਮੈਨੇਜਰ ਡਾ: ਜੀਵਨ ਜੋਤੀ ਸਿਡਾਨਾ ਜੀ ਨੇ ਮੁੱਖ ਮਹਿਮਾਨ ਡਾਕਟਰ ਧਰਮਵੀਰ ਸਿੰਘ ਜੀ (ਸਾਬਕਾ ਡਾਇਰੈਕਟਰ ਚੀਫ ਖਾਲਸਾ ਦੀਵਾਨ, ਪ੍ਰਿੰਸੀਪਲ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ), ਮਾਨਯੋਗ ਮਹਿਮਾਨ ਇੰਜਨੀਅਰ ਕਸ਼ਮੀਰੀ ਲਾਲ ਜੀ (ਪ੍ਰਿੰਸੀਪਲ ਸਰਕਾਰੀ ਪੋਲੀਟੈਕਨਿਕ ਕਾਲਜ, ਅੰਮ੍ਰਿਤਸਰ), ਰਵਿੰਦਰਪਾਲ ਸਿੰਘ ਭੁੱਲਰ ਜੀ (ਬਖਸ਼ੀਸ਼ ਚੈਰੀਟੇਬਲ ਹਸਪਤਾਲ ਲੋਪੋਕੇ), ਡਾ: ਭੁਪਿੰਦਰ ਸਿੰਘ (ਐਚ.ਓ.ਡੀ. ਅਪਲਾਈਡ ਸਾਇੰਸ), ਰਾਜਿੰਦਰ ਕੁਮਾਰ (ਐਚ.ਓ.ਡੀ. ਸਿਵਲ ਵਿਭਾਗ), ਮੈਨੇਜਮੈਂਟ ਕਮੇਟੀ ਅਤੇ ਸਟਾਫ਼ ਨਾਲ ਗਿਆਨ ਦੀਪ ਜਗਾ ਕੇ ਮਾਂ ਸਰਸਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਬੱਚਿਆਂ ਦਾ ਸੁਆਗਤ ਤਿਲਕ ਸੈਰੇਮਨੀ ਨਾਲ ਕੀਤਾ ਗਿਆ। ਇਸ ਮੌਕੇ ਸਕੂਲ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ। ਸਕੂਲ ਦੀ ਮੈਨੇਜਰ ਡਾ: ਜੀਵਨ ਜੋਤੀ ਸਿਡਾਨਾ ਮੈਡਮ ਜੀ ਨੇ ਕਿਹਾ ਕਿ ਇਹ ਵਿੱਦਿਅਕ ਸਾਲ ਵਿਦਿਆਰਥੀਆਂ ਲਈ ਬਹੁਤ ਹੀ ਰੋਮਾਂਚਕ ਰਹੇਗਾ ਕਿਉਂਕਿ ਇਸ ਸਾਲ ਸਕੂਲ ਵਿੱਚ ਕਈ ਨਵੀਆਂ ਸਿੱਖਿਆ ਵਿਧੀਆਂ ਅਤੇ ਬੁਨਿਆਦੀ ਸਹੂਲਤਾਂ ਸ਼ਾਮਲ ਕੀਤੀਆਂ ਜਾਣਗੀਆਂ।ਸਕੂਲ ਦਾ ਪ੍ਰਾਸਪੈਕਟਸ ਲਾਂਚ ਕਰਦੇ ਹੋਏ, ਉਨ੍ਹਾਂ ਨੇ ਸਭ ਨਾਲ ਸਕੂਲ ਦੇ ਗੌਰਵਮਈ ਇਤਿਹਾਸ ਅਤੇ ਇਸ ਦੇ ਵਿਦਿਆਰਥੀ ਕਿਵੇਂ ਉੱਘੇ ਡਾਕਟਰਾਂ ਅਤੇ ਇੰਜੀਨੀਅਰਾਂ ਵਜੋਂ ਸਮਾਜ ਦੀ ਸੇਵਾ ਕਰ ਰਹੇ ਹਨ, ਨੂੰ ਸਾਂਝਾ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਕੂਲ ਮਾਪਿਆਂ ਅਤੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਸਹਾਈ ਹੋਵੇਗਾ।।ਸਕੂਲ ਦੀ ਡਾਇਰੈਕਟਰ ਸ੍ਰੀਮਤੀ ਰਾਧਿਕਾ ਅਰੋੜਾ ਨੇ ਦੱਸਿਆ ਕਿ ਇਸ ਸਮੇਂ ਸਾਰੀਆਂ ਜਮਾਤਾਂ ਲਈ ਦਾਖ਼ਲੇ ਖੁੱਲ੍ਹੇ ਹਨ ਅਤੇ ਮਾਤਾ ਪਿਤਾ ਕਿਸੇ ਵੀ ਸਮੇਂ ਸਕੂਲ ਵਿੱਚ ਆ ਕੇ ਆਪਣੇ ਬੱਚਿਆਂ ਦਾ ਦਾਖ਼ਲਾ ਕਰਵਾ ਸਕਦੇ ਹਨ। ਇਸ ਮੌਕੇ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਤੋਂ ਅਸਿਸਟੈਂਟ ਪ੍ਰੋਫੈਸਰ ਗੁਰਸੇਵਕ ਸਿੰਘ ਭੁੱਲਰ ਜੀ ਅਤੇ ਅਸਿਸਟੈਂਟ ਪ੍ਰੋਫੈਸਰ ਪੁਨੀਤ ਸਲਵਾਨ ਜੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ

Ads on article

Advertise in articles 1

advertising articles 2

Advertise