-->
ਐਨ.ਐਸ.ਕਿਓੂ.ਐਫ ਯੂਨੀਅਨ ਕਮੇਟੀ ਵੱਲੋਂ 30 ਅਪ੍ਰੈਲ ਨੂੰ ਜਲੰਧਰ ਚ ਸਰਕਾਰ ਖ਼ਿਲਾਫ਼ ਕੀਤਾ ਜਾਵੇਗਾ ਰੋਸ ਪ੍ਰਦਸ਼ਨ

ਐਨ.ਐਸ.ਕਿਓੂ.ਐਫ ਯੂਨੀਅਨ ਕਮੇਟੀ ਵੱਲੋਂ 30 ਅਪ੍ਰੈਲ ਨੂੰ ਜਲੰਧਰ ਚ ਸਰਕਾਰ ਖ਼ਿਲਾਫ਼ ਕੀਤਾ ਜਾਵੇਗਾ ਰੋਸ ਪ੍ਰਦਸ਼ਨ

ਐਨ.ਐਸ.ਕਿਓੂ.ਐਫ ਯੂਨੀਅਨ ਕਮੇਟੀ ਵੱਲੋਂ 30 ਅਪ੍ਰੈਲ ਨੂੰ ਜਲੰਧਰ ਚ
ਸਰਕਾਰ ਖ਼ਿਲਾਫ਼ ਕੀਤਾ ਜਾਵੇਗਾ ਰੋਸ ਪ੍ਰਦਸ਼ਨ 
ਅੰਮ੍ਰਿਤਸਰ, 26 ਅਪ੍ਰੈਲ (ਰਵਿੰਦਰ ਕੁਮਾਰ/ਕਰਨ ਯਾਦਵ ਸਿੰਘ) - ਬੀਤੇ ਦਿਨ ਐਨ ਐਸ ਕਿਓੂ ਐਫ ਯੂਨੀਅਨ ਕਮੇਟੀ ਦੇ ਆਗੂਆਂ ਦੀ ਇਕ ਮੀਟਿੰਗ ਹੋਈ ਜਿਸ ਚ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਚ ਕੱਚੇ ਮੁਲਾਜ਼ਮਾਂ ਲਈ ਕੀਤੇ ਵਾਅਦਿਆਂ ਤੋਂ ਭੱਜਣ ਸੰਬੰਧੀ ਵਿਚਾਰ ਚਰਚਾ ਹੋਈ॥ ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅਗਸਤ ਚ ਤਿੰਨ ਮਹੀਨਿਆਂ ਦਾ ਸਮਾਂ ਮੰਗਿਆ ਸੀ ਪਰ ਹੁਣ ਤਾਂ ਅੱਠ ਮਹੀਨੇ ਨਿਕਲ ਗਏ ਪਰ ਸਰਕਾਰ ਨੇ ਇਕ ਵੀ ਮੰਗ ਨਹੀਂ ਮੰਨੀ॥ ਇਸ ਮੌਕੇ ਕਮੇਟੀ ਨੇ ਕਿਹਾ ਕਿ ਪਿਛਲੇ ਦਿਨਾਂ ਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਓੁਮੀਦਵਾਰ ਸ੍ਰੀ ਸ਼ੁਸੀਲ ਕੁਮਾਰ ਰਿੰਕੂ ਨਾਲ ਮੀਟਿੰਗ ਕੀਤੀ ਤੇ ਓੁਹਨਾਂ ਭਰੋਸਾ ਦਿੱਤਾ ਕਿ ਜਲਦ ਤੁਹਾਨੂੰ ਬੈਂਸ ਸਾਬ ਨਾਲ ਮਿਲਾਇਆ ਜਾਵੇਗਾ ਪਰ ਅਜੇ ਤੱਕ ਕੋਈ ਮੀਟਿੰਗ ਦੀ ਗੱਲ ਨਹੀਂ ਹੋਈ॥ਆਗੂਆਂ ਨੇ ਦੱਸਿਆ ਕਿ ਜਲੰਧਰ ਚੋਣਾਂ ਦੇ ਮੱਦੇਨਜਰ ਘਰ ਘਰ ਜਾ ਕੇ ਲੋਕਾਂ ਨੂੰ ਆਮ ਪਾਰਟੀ ਦੇ ਝੂਠ ਬਾਰੇ ਦੱਸਿਆ ਜਾਵੇਗਾ ਕਿ ਕਿਵੇਂ ਸਰਕਾਰ ਨੇ ਲੋਕਾਂ ਨਾਲ ਚੋਣਾਂ ਸਮੇ ਝੂਠੇ ਵਾਅਦੇ ਕੀਤੇ ਤੇ ਸਾਲ ਬੀਤ ਜਾਣ ਦੇ ਬਾਵਜੂਦ ਕੱਚੇ ਵੋਕੇਸ਼ਨਲ ਅਧਿਆਪਕਾਂ ਦਾ ਕੋਈ ਮਸਲਾ ਹੱਲ ਨਹੀਂ ਕੀਤਾ ॥ਆਗੂਆ ਨੇ ਦੱਸਿਆ ਬੇਰੁਜ਼ਗਾਰੀ ਨਾਲ ਨੌਜਵਾਨੀ ਵਿਦੇਸ਼ਾਂ ਚੱਲ ਕੂਚ ਕਰ ਰਹੀ ਹੈ ਜਦਕਿ ਐਨ ਐਸ ਕਿਓੂ ਐਫ ਅਜਿਹੀ ਪੜਾਈ ਜੋ ਨੌਜਵਾਨੀ ਨੂੰ ਹੁਨਰਮੰਦ ਬਣਾਓੁਦੀ ਹੈ ਤੇ ਨੌਜਵਾਨ ਖੁਦ ਦਾ ਰੋਜ਼ਗਾਰ ਸਥਾਪਿਤ ਕਰ ਸਕਦੇ ਹਨ॥ ਪਰ ਸਰਕਾਰਾਂ ਨੇ ਕਦੇ ਇਸ ਪੜਾਈ ਦੀ ਸਾਰ ਨਹੀਂ ਲਈ ਜਿਸ ਪੜਾਈ ਚ ਵਿਦੇਸ਼ਾਂ ਵਾਂਗ 70% ਪ੍ਰਯੋਗੀ ਪੜਾਈ ਤੇ 30% ਲਿਖਤੀ ਪੜਾਈ ਕਰਵਾਈ ਜਾਂਦੀ ਹੈ ਤੇ ਨੌਜਵਾਨ ਹੱਥੀ ਹੁਨਰ ਸਿੱਖਦੇ ਹਨ॥ ਇਸ ਮੌਕੇ ਗੁਰਪ੍ਰੀਤ ਸਿੰਘ , ਪਰਮ ਵਸ਼ਿਸਟ, ਅੰਕੁਰ , ਮਨੋਜ ਬਾਵਾ, ਰੋਹਿਤ , ਰਜਵੰਤ ਕੌਰ ਮੈਂਬਰ ਹਾਜ਼ਰ ਸਨ॥

Ads on article

Advertise in articles 1

advertising articles 2

Advertise