-->
ਥਾਣਾ ਮਕਬੂਲਪੁਰਾ ਦੀ ਪੁਲਿਸ ਚੌਕੀ ਵੱਲਾ, ਵੱਲੋਂ 50 ਗ੍ਰਾਮ ਹੈਰੋਇੰਨ, 01 ਮੋਟਰਸਾਈਕਲ ਸਮੇਤ 02 ਕਾਬੂ

ਥਾਣਾ ਮਕਬੂਲਪੁਰਾ ਦੀ ਪੁਲਿਸ ਚੌਕੀ ਵੱਲਾ, ਵੱਲੋਂ 50 ਗ੍ਰਾਮ ਹੈਰੋਇੰਨ, 01 ਮੋਟਰਸਾਈਕਲ ਸਮੇਤ 02 ਕਾਬੂ

ਥਾਣਾ ਮਕਬੂਲਪੁਰਾ ਦੀ ਪੁਲਿਸ ਚੌਕੀ ਵੱਲਾ, ਵੱਲੋਂ 50 ਗ੍ਰਾਮ ਹੈਰੋਇੰਨ, 01
ਮੋਟਰਸਾਈਕਲ ਸਮੇਤ 02 ਕਾਬੂ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ, ਕਰਨ ਯਾਦਵ) - ਮੁੱਖ ਅਫਸਰ ਥਾਣਾ ਮਕਬੂਲਪੁਰਾ, ਇੰਸਪੈਕਟਰ ਅਮੋਲਕਦੀਪ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਜਸਬੀਰ ਸਿੰਘ ਇੰਚਾਰਜ ਪੁਲਿਸ ਚੌਂਕੀ ਵੱਲ੍ਹਾ ਸਮੇਤ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਲ ਬਾਸਾਂ ਵਾਲੇ ਬਜ਼ਾਰ ਤੇ ਅਗਲੇ ਮੋੜ ਪਰ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਕਿ ਇਕ ਮੋਟਰ ਸਾਈਕਲ ਪਰ ਦੋ ਮੋਨੇ ਨੌਜਵਾਨ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਯਕਦਮ ਪਿੱਛਲੇ ਨੂੰ ਮੁੜਣ ਲੱਗੇ ਤਾਂ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ਤੈਦੀ ਨਾਲ ਮੋਟਰਸਾਈਕਲ ਚਲਾਕਾਂ ਨੂੰ ਕਾਬੂ ਕੀਤਾ ਤੇ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਸੁਖਦੀਪ ਸਿੰਘ ਉਰਫ ਸੁੱਖ ਪੁੱਤਰ ਸੁਖਦੇਵ ਸਿੰਘ ਵਾਸੀ ਅਕਾਲਗੜ੍ਹ ਢੱਪਈਆ, ਥਾਣਾ ਜੰਡਿਆਲਾ, ਅੰਮ੍ਰਿਤਸਰ ਦੱਸਿਆ ਅਤੇ ਮੋਟਰ ਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਬਚਿੱਤਰ ਸਿੰਘ ਉਰਫ ਗਜਨੀ ਪੁੱਤਰ ਬੱਗਾ ਸਿੰਘ ਵਾਸੀ ਪੱਤੀ ਬੱਗੂਆਣਾ, ਪਿੰਡ ਵੱਲਾ, ਅੰਮ੍ਰਿਤਸਰ ਦੱਸਿਆਂ ਅਤੇ ਇਹਨਾਂ ਪਾਸੋਂ 50 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

Ads on article

Advertise in articles 1

advertising articles 2

Advertise