-->
ਵਾਰਡ ਨੰ:74 'ਚ' ਬਣੇ ਕੂੜੇ ਦੇ ਢੇਰ ਨੂੰ ਸਾਫ ਕਰਨ ਲਈ ਨਗਰ ਨਿਗਮ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਵਾਰਡ ਨੰ:74 'ਚ' ਬਣੇ ਕੂੜੇ ਦੇ ਢੇਰ ਨੂੰ ਸਾਫ ਕਰਨ ਲਈ ਨਗਰ ਨਿਗਮ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਵਾਰਡ ਨੰ:74 'ਚ' ਬਣੇ ਕੂੜੇ ਦੇ ਢੇਰ ਨੂੰ ਸਾਫ ਕਰਨ ਲਈ ਨਗਰ ਨਿਗਮ
ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) - ਵਾਰਡ ਨੰਬਰ 74 ਦੇ ਇੰਚਾਰਜ ਪ੍ਰਵੀਨ ਕੁਮਾਰ ਟੋਨੀ ਜੀ ਵਲੋਂ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਵਾਰਡ ਨੰਬਰ -74 ਅਧੀਨ ਆਉਂਦੇ ਖੇਤਰ ਫੱਕ ਵਾਲਾ ਮੌੜ ਗਰਾਉਂਡ ਧੋਬੀ ਘਾਟ ਜੋਂ ਕਿ ਪਿਛਲੇ ਲੰਬੇ ਸਮੇਂ ਤੋਂ ਗੰਦਗੀ ਤੇ ਕੂੜੇ ਦਾ ਡੰਪ ਬਣਿਆ ਹੋਇਆ ਹੈ ਉਸ ਨੂੰ ਸਾਫ ਕਰਵਾਇਆ ਜਾਵੇ ਅਤੇ ਇਲਾਕਾ ਵਾਸੀਆਂ ਲਈ ਇਸ ਜਗ੍ਹਾ ਤੇ ਪਾਰਕ ਬਣਾਇਆ ਜਾਵੇ ਦੀ ਮੰਗ ਪ੍ਰਸ਼ਾਸਨ ਪਾਸੋਂ ਕੀਤੀ।ਇਸ ਮੌਕੇ ਪ੍ਰਵੀਨ ਕੁਮਾਰ ਟੋਨੀ ਨੇ ਕਿਹਾ ਕਿ ਇਸ ਜਗ੍ਹਾ ਦੀ ਸਾਫ ਸਫਾਈ ਸੰਬੰਧੀ ਹਲਕਾ ਐਮ ਐਲ ਏ ਪਾਸੋਂ ਵੀ ਕਈ ਵਾਰ ਮੰਗ ਕਰ ਚੁੱਕੇ ਹਾਂ ਪ੍ਰਵੀਨ ਕੁਮਾਰ ਟੋਨੀ ਨੇ ਦੱਸਿਆ ਕਿ ਇਸ ਗਰਾਊਂਡ ਨੂੰ ਦੋ ਐਮ ਐਲ ਏ ਲੱਗਦੇ ਹਨ ਪਰ ਕਿਸੇ ਵਲੋਂ ਵੀ ਇਸ ਸਮੱਸਿਆਂ ਵੱਲ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਉਹ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਹਨ ਕਿ ਉਹ ਇਸ ਜਗ੍ਹਾ ਤੇ ਕੂੜਾ ਨਾ ਸੁੱਟਿਆ ਜਾਵੇ ਤਾਂ ਜੋਂ ਇਸ ਗੰਦਗੀ ਦੇ ਢੇਰ ਕਾਰਨ ਫੈਲਣ ਵਾਲੀਆ ਬੀਮਾਰੀਆਂ ਤੋਂ ਬਚਿਆ ਜਾ ਸਕੇ ਇਸ ਮੌਕੇ ਗੁਲਸ਼ਨ ਸ਼ਰਮਾ, ਸੂਬਾ ਸਿੰਘ, ਸੋਨੂੰ ਸਯਾਲ,ਬੇਦੀ ਸਾਹਿਬ ਆਦਿ ਇਲਾਕਾ ਵਾਸੀ ਮੋਜੂਦ ਸਨ।

Ads on article

Advertise in articles 1

advertising articles 2

Advertise