-->
ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਭਾਰਤੀ ਹਾਕੀ ਟੀਮਾਂ ਦੇ ਚੋਣ ਕਰਤਾ ਨਿਯੁਕਤ

ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਭਾਰਤੀ ਹਾਕੀ ਟੀਮਾਂ ਦੇ ਚੋਣ ਕਰਤਾ ਨਿਯੁਕਤ

ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਭਾਰਤੀ ਹਾਕੀ ਟੀਮਾਂ ਦੇ ਚੋਣ ਕਰਤਾ
ਨਿਯੁਕਤ 
ਅੰਮ੍ਰਿਤਸਰ 14 ਅਪ੍ਰੈਲ (ਸੁਖਬੀਰ ਸਿੰਘ/ਕਰਨ ਯਾਦਵ) - 1988 ਉਲੰਪਿਕ ਖੇਡਾਂ ਅਤੇ 1986 ਅਤੇ 1990 ਵਿਸ਼ਵ ਹਾਕੀ ਕੱਪ ਵਿੱਚ ਭਾਰਤੀ ਹਾਕੀ ਟੀਮ ਦਾ ਹਿੱਸਾ ਰਹੇ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੂੰ, ਉਨ੍ਹਾਂ ਦੀ ਹਾਕੀ ਖੇਡ ਪ੍ਰਤੀ ਵਚਨਬੱਧਤਾ ਨੂੰ ਦੇਖਦੇ ਹੋਏ ਹਾਕੀ ਇੰਡੀਆ ਵਲੋਂ ਭਾਰਤੀ ਹਾਕੀ ਟੀਮ ਦਾ ਚੋਣਕਰਤਾ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੂੰ ਵਧਾਈ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਿਤਨ ਕੋਹਲੀ ਅਤੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਇਸ ਸਮੇਂ ਹਾਕੀ ਪੰਜਾਬ ਦੇ ਮੀਤ ਪ੍ਰਧਾਨ ਹਨ ਅਤੇ ਹਾਕੀ ਪੰਜਾਬ ਦੇ ਚੋਣਕਰਤਾ ਟੀਮ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਜਦੋਂ ਹਾਕੀ ਇੰਡੀਆ ਵਲੋਂ ਪੰਜਾਬ ਦੇ ਕਿਸੇ ਉਲੰਪੀਅਨ ਨੂੰ ਭਾਰਤੀ ਹਾਕੀ ਟੀਮਾਂ ਦਾ ਚੋਣਕਰਤਾ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਸਾਰੇ ਖਿਡਾਰੀਆਂ ਅਤੇ ਹਾਕੀ ਪ੍ਰੇਮੀਆਂ ਲਈ ਮਾਣ ਵਾਲੀ ਗੱਲ ਹੈ ਕਿ ਲਗਾਤਾਰ ਹਾਕੀ ਦੀ ਖੇਡ ਨਾਲ ਜੁੜੇ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਦੀ ਕੋਚਿੰਗ ਹੇਠ ਪੰਜਾਬ ਦੀ ਸੀਨੀਅਰ ਮਰਦਾਂ ਦੀ ਟੀਮ ਨੇ ਸੀਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਸੀ ਅਤੇ ਪਿਛਲੇ ਸਾਲ ਗੁਜਰਾਤ ਵਿੱਚ ਹੋਈਆਂ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਦੀ ਸੀਨੀਅਰ ਮਹਿਲਾ ਹਾਕੀ ਟੀਮ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ। ਬਲਵਿੰਦਰ ਸਿੰਘ ਸ਼ੰਮੀ ਦੀ ਇਸ ਨਿਯੁਕਤੀ ਤੇ ਹਾਕੀ ਪੰਜਾਬ ਦੇ ਸਮੂਹ ਜਿਲ੍ਹਾ ਯੂਨਿਟਾਂ ਅਤੇ ਹਾਕੀ ਪ੍ਰੇਮੀਆਂ ਵਲੋਂ ਖੁਸ਼ੀ ਪ੍ਰਗਟਾਈ ਗਈ ਹੈ।ਇਸ ਮੌਕੇ ਡਾ ਅਵਤਾਰ, ਜਸਵੰਤ ਸਿੰਘ, ਨਿਰਮਲ ਸਿੰਘ, ਸੁਰਿੰਦਰ ਸਿੰਘ ਬਿੱਲਾ, ਮੇਜਰ ਸਿੰਘ ਧਾਲੀਵਾਲ, ਹਰਚਰਨ, ਸਰਪੰਚ ਜਗਰੂਪ ਸਿੰਘ, ਡਾ ਮਹਾਜਨ , ਐੱਸ ਮਾਨ, ਅਮਨਦੀਪ ਕੌਰ ਐਸ.ਪੀ ਜੁਗਰਾਜ ਸਿੰਘ, ਐੱਸ.ਪੀ ਤੇਜ ਬੀਰ ਸਿੰਘ, ਐਸ.ਪੀ ਨੇ ਬਲਵਿੰਦਰ ਸਿੰਘ ਸ਼ੰਮੀ ਜੀ ਨੂੰ ਵਧਾਈ ਦਿੱਤੀ ।

Ads on article

Advertise in articles 1

advertising articles 2

Advertise