-->
ਸੁੰਦਰ ਦਸਤਾਰ ਮੁਕਾਬਲਾ ਕਰਵਾ ਕੇ ਮਨਾਇਆ ਖਾਲਸਾ ਸਿਰਜਣਾ ਦਿਵਸ: ਦਵਿੰਦਰ ਸਿੰਘ ਮਰਦਾਨਾ

ਸੁੰਦਰ ਦਸਤਾਰ ਮੁਕਾਬਲਾ ਕਰਵਾ ਕੇ ਮਨਾਇਆ ਖਾਲਸਾ ਸਿਰਜਣਾ ਦਿਵਸ: ਦਵਿੰਦਰ ਸਿੰਘ ਮਰਦਾਨਾ

ਸੁੰਦਰ ਦਸਤਾਰ ਮੁਕਾਬਲਾ ਕਰਵਾ ਕੇ ਮਨਾਇਆ ਖਾਲਸਾ ਸਿਰਜਣਾ
ਦਿਵਸ: ਦਵਿੰਦਰ ਸਿੰਘ ਮਰਦਾਨਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) - ਸਿਰਜਣਾ ਦਿਵਸ ਤੇ ਸਾਂਝਾ ਪੰਜਾਬ ਸਾਂਝੇ ਲੋਕ ਐਜੂਕੇਸ਼ਨਲ ਅਤੇ ਵੈਲਫ਼ੇਅਰ ਸੁਸਾਇਟੀ,ਸ੍ਰੀ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਬਾਬੇ ਕੋਠੀ( ਤਪ ਅਸਥਾਨ ਬ੍ਰਹਮ ਗਿਆਨੀ ਸੰਤ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ (ਕਾਰ ਸੇਵਾ) ਵਿਖੇ ਕਰਵਾਇਆ ਗਿਆ। ਜਿਸ 84 ਬੱਚਿਆਂ ਨੇ ਭਾਗ ਲਿਆ।
   ਦਵਿੰਦਰ ਸਿੰਘ ਮਰਦਾਨਾ ਸੁਸਾਇਟੀ ਦੇ ਮੁੱਖ ਸੇਵਾਦਾਰ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਣਾ ਚਾਹੀਦਾ ਹੈ। ਸਾਨੂੰ ਮਾਪਿਆਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਗੁਰ‌ ਇਤਿਹਾਸ ਤੋਂ ਜਾਣੂ ਕਰਵਾਉਣਾ‌ ਚਾਹੀਦਾ ਹੈ ਤਾਂ ਹੀ ਤਵਿਖ ਵਿਚ ਸਾਡੇ ਬੱਚੇ ਗੁਰ ਇਤਿਹਾਸ ਨਾਲ ਜੁੜੇ ਰਹਿਣਗੇ।
 ਜੇਤੂ ਬੱਚਿਆਂ ਦਾ ਦਸਤਾਰਾਂ ਨਾਲ ਸਨਮਾਨ ਕੀਤਾ ਗਿਆ। ਸਾਰੇ ਬੱਚਿਆਂ ਨੂੰ ਮੈਡਲ ਦਿੱਤੇ ਗਏ। ਚਾਹ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਇਸ ਦੇ ਨਾਲ ਹੀ ਨਿਤਨੇਮੀ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਲਈ ਜਾਣਕਾਰੀ ਦਿੱਤੀ ਗਈ।
     ਇਸ ਮੌਕੇ ਬਾਬਾ ਗੁਰਮੀਤ ਸਿੰਘ ਜੀ ਕਾਰਸੇਵਾ ਵਾਲੇ, ਅਮਨਪ੍ਰੀਤ ਸਿੰਘ ਮਾਨਾਂਵਾਲਾ, ਨਿਰਵੈਰ ਸਿੰਘ ਲਾਡੀ , ਹਰਜੀਤ ਸਿੰਘ ਪਹਿਲਵਾਨ, ਬਾਬਾ ਮਾਲਕਮੀਤ ਸਿੰਘ , ਗੁਰਭੇਜ ਸਿੰਘ, ਬਿੱਟੂ ਬਾਬਾ ਜੀ, ਐਡਵੋਕੇਟ ਪਰਮਿੰਦਰ ਸਿੰਘ, ਪ੍ਰਮਜੀਤ ਸਿੰਘ ਪੱਪੀ, ਦਵਿੰਦਰ ਸਿੰਘ ਗੁਰੂਵਾਲੀ, ਲਖਵਿੰਦਰ ਸਿੰਘ ਸੋਹੀ, ਕੁਲਦੀਪ ਸਿੰਘ ਨੀਟਾ, ਜਸਬੀਰ ਸਿੰਘ ਜੱਸ, ਨਵਜੋਤ ਸਿੰਘ, ਤਜਿੰਦਰ ਸਿੰਘ ਲਾਲੀ,ਗਗਨਦੀਪ ਸਿੰਘ, ਪ੍ਰਮਜੀਤ ਸਿੰਘ ਪੰਨੂ, ਪਿਆਰਾ ਸਿੰਘ, ਕਮਲਪ੍ਰੀਤ ਸਿੰਘ, ਹਰਜੀਤ ਸਿੰਘ, ਜੈਦੀਪ ਸਿੰਘ, ਪ੍ਰੀਤਪਾਲ ਸਿੰਘ, ਸਤਨਾਮ ਸਿੰਘ, ਗੁਰਮੇਜ ਸਿੰਘ ਮੱਟੂ, ਇਸ਼ਮੀਤ ਸਿੰਘ, ਅਕਾਸ਼ਦੀਪ ਸਿੰਘ,ਗੁਰਨੂਰ ਸਿੰਘ ਹਾਜ਼ਰ ਸਨ।

Ads on article

Advertise in articles 1

advertising articles 2

Advertise