-->
ਐਮ ਪੀ ਗੁਰਜੀਤ ਸਿੰਘ ਔਜਲਾ ਅਤੇ ਐਸ ਪੀ ਜੁਗਰਾਜ ਸਿੰਘ ਵਲੋ ਬਲਵਿੰਦਰ ਸਿੰਘ ਸ਼ੰਮੀ ਦਾ ਕੀਤਾ ਸਨਮਾਨ

ਐਮ ਪੀ ਗੁਰਜੀਤ ਸਿੰਘ ਔਜਲਾ ਅਤੇ ਐਸ ਪੀ ਜੁਗਰਾਜ ਸਿੰਘ ਵਲੋ ਬਲਵਿੰਦਰ ਸਿੰਘ ਸ਼ੰਮੀ ਦਾ ਕੀਤਾ ਸਨਮਾਨ

ਐਮ ਪੀ ਗੁਰਜੀਤ ਸਿੰਘ ਔਜਲਾ ਅਤੇ ਐਸ ਪੀ ਜੁਗਰਾਜ ਸਿੰਘ ਵਲੋ
ਬਲਵਿੰਦਰ ਸਿੰਘ ਸ਼ੰਮੀ ਦਾ ਕੀਤਾ ਸਨਮਾਨ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ/ਰਵਿੰਦਰ ਕੁਮਾਰ) - ਪੰਜਾਬ ਦੇ ਹਾਕੀ ਪ੍ਰੇਮੀਆਂ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਹਾਕੀ ਖਿਡਾਰੀ ਓਲੰਪੀਅਨ ਸ੍ ਬਲਵਿੰਦਰ ਸਿੰਘ ਸ਼ੰਮੀ ਜੀ ਨੂੰ ਭਾਰਤੀ ਹਾਕੀ ਟੀਮ ਦਾ ਚੌਣਕਰਤਾ ਨਿਯੁਕਤ ਕੀਤਾ ਗਿਆ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਸ੍ਰ. ਗੁਰਜੀਤ ਸਿੰਘ ਔਜਲਾ ਨੇ ਕੀਤਾ ਉਹਨਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਜਦੋਂ ਹਾਕੀ ਇੰਡੀਆ ਵਲੋਂ ਪੰਜਾਬ ਦੇ ਕਿਸੇ ਉਲੰਪੀਅਨ ਨੂੰ ਇਹ ਨਿਯੁਕਤੀ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਬਲਵਿੰਦਰ ਸਿੰਘ ਸ਼ੰਮੀ ਸੰਨ 1988 ਉਲੰਪਿਕ ਖੇਡਾਂ ਅਤੇ 1986 ਅਤੇ 1990 ਵਿਸ਼ਵ ਹਾਕੀ ਕੱਪ ਵਿੱਚ ਭਾਰਤੀ ਟੀਮ ਦਾ ਹਿੱਸਾ ਰਹੇ ਹਨ ਪੰਜਾਬ ਦੇ ਸਾਰੇ ਖਿਡਾਰੀਆਂ ਅਤੇ ਹਾਕੀ ਪ੍ਰੇਮੀਆਂ ਲਈ ਮਾਣ ਵਾਲੀ ਗੱਲ ਹੈ ਕਿ ਹਾਕੀ ਦੀ ਖੇਡ ਨਾਲ ਜੁੜੇ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਨਾਂ ਵਲੋ ਇਸ ਨਿਯੁਕਤੀ ਦੀ ਖੁਸ਼ੀ ਮੌਕੇ ਓਲੰਪੀਅਨ ਸ਼ੰਮੀ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਵਧਾਈ ਦਿੱਤੀ ਇਸ ਮੌਕੇ ਨਗਰ ਨਿਗਮ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ, ਸਾਬਕਾ ਅੰਤਰਰਾਸ਼ਟਰੀ ਖਿਡਾਰੀ ਐਸ ਪੀ, ਜੁਗਰਾਜ ਸਿੰਘ, ਸਾਬਕਾ ਅੰਤਰਰਾਸ਼ਟਰੀ ਖਿਡਾਰੀ ਸ੍ ਬਲਬੀਰ ਸਿੰਘ, ਸਾਬਕਾ ਅੰਤਰਰਾਸ਼ਟਰੀ ਖਿਡਾਰੀ ਸ੍ ਨਿਰਮਲ ਸਿੰਘ, ਹਾਕੀ ਪ੍ਰਮੋਟਰ ਸ੍ ਮੇਜਰ ਸਿੰਘ ਧਾਲੀਵਾਲ, ਹਾਕੀ ਕੋਚ ਜਗਰੂਪ ਸਿੰਘ, ਹਾਕੀ ਕੋਚ ਬਖਸ਼ੀਸ਼ ਸਿੰਘ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise