-->
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੀ ਬੁੱਚੀਆਂ ਦੀਆਂ ਹੈਲਥ ਕੇਅਰ ਵਿਦਿਆਰਥਣਾਂ ਨੂੰ ਟੂਲ ਕਿੱਟਾਂ ਵੰਡੀਆਂ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੀ ਬੁੱਚੀਆਂ ਦੀਆਂ ਹੈਲਥ ਕੇਅਰ ਵਿਦਿਆਰਥਣਾਂ ਨੂੰ ਟੂਲ ਕਿੱਟਾਂ ਵੰਡੀਆਂ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੀ ਬੁੱਚੀਆਂ ਦੀਆਂ ਹੈਲਥ ਕੇਅਰ
ਵਿਦਿਆਰਥਣਾਂ ਨੂੰ ਟੂਲ ਕਿੱਟਾਂ ਵੰਡੀਆਂ 
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) - ਐਨ.ਐਸ.ਕਿਓੂ.ਐਫ ਵੋਕੇਸ਼ਨਲ ਸਿੱਖਿਆ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਰਵੀਂ ਕਰ ਰਹੇ ਬੱਚਿਆਂ ਨੂੰ ਹਰ ਸਾਲ ਸਰਕਾਰ ਟੂਲ ਕਿੱਟਾਂ ਦਿੰਦੀ ਹੈ ਤਾਂ ਜੋ ਬੱਚੇ ਬਾਰਵੀਂ ਪਾਸ ਕਰਨ ਓੁਪਰੰਤ ਆਤਮ ਨਿਰਭਰ ਬਣ ਕਿ ਖੁਦ ਦਾ ਕਾਰੋਬਾਰ ਕਰ ਸਕਣ॥ ਇਸੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੀ ਬੁੱਚੀਆਂ ਦੇ ਹੈਲਥਕੇਅਰ ਬੱਚਿਆਂ ਨੂ ਕਿੱਟਾਂ ਵੰਡੀਆਂ॥ਗੌਰਤਲਬ ਹੈ ਕਿ ਐਨ. ਐਸ. ਕਿਓੂ. ਐਫ ਪੰਜਾਬ ਦੀ ਅਜਿਹੀ ਵੋਕੇਸ਼ਨਲ ਸਿੱਖਿਆ ਜਿੱਥੇ ਵਿਦੇਸ਼ਾਂ ਵਾਂਗ ਸੱਤਰ ਪ੍ਰਤੀਸ਼ਤ ਪੜਾਈ ਪ੍ਰਯੋਗੀ ਹੈ ਤੇ ਕੇਵਲ ਤੀਹ ਪ੍ਰਤੀਸ਼ਤ ਲਿਖਤੀ ਹੈ ਅਤੇ ਨੌਜਵਾਨੀ ਲਈ ਇਹ ਪੜਾਈ ਬਹੁਤ ਲਾਹੇਵੰਦ ਹੈ ਅਤੇ ਬੇਰੁਜ਼ਗਾਰੀ ਦੂਰ ਕਰਨ ਲਈ ਜ਼ਰੂਰੀ ਵੀ ਹੈ॥ ਇਸ ਮੌਕੇ ਚੇਅਰਮੈਨ ਸਰਬਜੀਤ ਸਿੰਘ, ਪ੍ਰਿੰਸੀਪਲ ਸ੍ਰੀਮਤੀ ਜਗਜੀਤ ਕੌਰ , ਇੰਦਰਜੀਤ ਸਿੰਘ, ਸਰਵਨ ਸਿੰਘ ਅਤੇ ਵੋਕੇਸ਼ਨਲ ਹੈਲਥਕੇਅਰ ਅਧਿਆਪਕ ਜਗਮਿੰਦਰ ਕੌਰ ਹਾਜ਼ਰ ਸਨ॥

Ads on article

Advertise in articles 1

advertising articles 2

Advertise