-->
ਮੁੱਖ ਮੰਤਰੀ ਸਾਹਿਬ ਜੀ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਚ ਤੈਨਾਤ ਨੇ ਪ੍ਰਿੰਸੀਪਲ

ਮੁੱਖ ਮੰਤਰੀ ਸਾਹਿਬ ਜੀ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਚ ਤੈਨਾਤ ਨੇ ਪ੍ਰਿੰਸੀਪਲ

ਮੁੱਖ ਮੰਤਰੀ ਸਾਹਿਬ ਜੀ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਚ ਤੈਨਾਤ
ਨੇ ਪ੍ਰਿੰਸੀਪਲ
ਅੰਮ੍ਰਿਤਸਰ, 28 ਅਪ੍ਰੈਲ (ਸੁਖਬੀਰ ਸਿੰਘ, ਕਰਨ ਯਾਦਵ) - ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਨਾਲ ਸਰਕਾਰੀ ਵਿਭਾਗਾਂ ਵਿੱਚ ਕਾਫੀ ਜਿਆਦਾ ਸੁਧਾਰ ਵੇਖਣ ਨੂੰ ਮਿਲਿਆ ਹੈ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵਲੋ ਸਰਕਾਰੀ ਵਿਭਾਗਾਂ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬੱਚਿਆਂ ਦੀ ਵਧੀਆ ਪੜਾਈ ਨੂੰ ਲੈ ਕੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੱਖ ਵੱਖ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਲਈ ਕਿਹਾ ਗਿਆ ਹੈ ਪ੍ਰੰਤੂ ਇਸ ਦੇ ਨਾਲ ਹੀ ਸ਼ਹਿਰ ਦੇ ਕਾਫ਼ੀ ਜ਼ਿਆਦਾ ਸਰਕਾਰੀ ਸਕੂਲ ਇਹੋ ਜਿਹੇ ਵੇਖੇ ਗਏ ਹਨ ਕਿ ਇਨ੍ਹਾਂ ਸਕੂਲਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਪ੍ਰਿੰਸੀਪਲ ਤੈਨਾਤ ਹਨ ਜਿੰਨਾ ਨੂੰ ਹਾਲੇ ਤੱਕ ਨਹੀਂ ਬਦਲਿਆ ਗਿਆ ਜਦਕਿ ਸਰਕਾਰੀ ਨਿਯਮਾਂ ਦੀ ਗੱਲ ਕਰੀਏ ਤਾਂ ਇੱਕ ਸਕੂਲ ਵਿੱਚ ਇੱਕ ਪ੍ਰਿੰਸੀਪਲ,ਅਧਿਆਪਕ ਤਿੰਨ ਸਾਲ ਤੋਂ ਵੱਧ ਨਹੀਂ ਡਿਊਟੀ ਨਿਭਾ ਸਕਦਾ ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਰਾਜ ਕਰ ਚੁੱਕੀਆਂ ਹਨ ਪ੍ਰੰਤੂ ਇਹਨਾ ਪ੍ਰਿੰਸੀਪਲ ਨੂੰ ਕਿਸੇ ਵੀ ਉੱਚ ਅਧਿਕਾਰੀ ਵਲੋ ਨਹੀਂ ਬਦਲਿਆ ਗਿਆ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਹ ਸਰਕਾਰੀ ਅਧਿਆਪਕ ਕਿਸੇ ਸਿਆਸੀ ਪਾਰਟੀ ਦੇ ਆਗੂ ਜਾ ਕਿਸੇ ਉੱਚ ਅਧਿਕਾਰੀ ਦੀ ਸਿਫਾਰਿਸ਼ ਨਾਲ ਤੈਨਾਤ ਹਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਕਿ ਇਸ ਪਾਸੇ ਵੱਲ ਧਿਆਨ ਦਿੱਤਾ ਜਾਵੇ ਅਤੇ ਬਿਨਾਂ ਕਿਸੇ ਪ੍ਰਭਾਵ ਦੇ ਬਦਲੀਆ ਕੀਤੀਆ ਜਾਣ ।।

Ads on article

Advertise in articles 1

advertising articles 2

Advertise