-->
ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਇਮਤਿਹਾਨਾਂ ’ਚ ਸ਼ਾਨਦਾਰ ਨਤੀਜੇ ਹਾਸਲ ਕੀਤੇ

ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਇਮਤਿਹਾਨਾਂ ’ਚ ਸ਼ਾਨਦਾਰ ਨਤੀਜੇ ਹਾਸਲ ਕੀਤੇ

ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ
ਇਮਤਿਹਾਨਾਂ ’ਚ ਸ਼ਾਨਦਾਰ ਨਤੀਜੇ ਹਾਸਲ ਕੀਤੇ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ)-ਖਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਗਈ ਐਲ.ਐਲ.ਬੀ. (ਤਿੰਨ ਸਾਲਾ ਕੋਰਸ) ਸਮੈਸਟਰ ਤੀਜਾ ਦੇ ਹੋਏ ਇਮਤਿਹਾਨਾਂ ’ਚੋਂ ਪਹਿਲਾਂ ਅਤੇ ਤੀਜਾ ਸਥਾਨ ਹਾਸਲ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੀਆਂ ਵਿਦਿਆਰਥਣਾਂ ਸਰਬਜੀਤ ਕੌਰ ਨੇ 377 ਅੰਕਾਂ ਨਾਲ ’ਵਰਸਿਟੀ ’ਚੋਂ ਪਹਿਲਾ ਸਥਾਨ ਅਤੇ ਅਰਸ਼ਲੀਨ ਕੌਰ ਨੇ 360 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।
ਇਸ ਮੌਕੇ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਨੇ ਕਿਹਾ ਕਿ ਕਾਲਜ ਦਾ ਵਧੀਆ ਨਤੀਜਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ, ਲਗਨ ਅਤੇ ਮੈਨੇਜਮੈਂਟ ਵੱਲੋਂ ਸਿਖਿਆ ਦਾ ਵਧੀਆ ਵਾਤਾਵਰਣ ਪ੍ਰਦਾਨ ਕਰਨ ਕਰਕੇ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਵੀ ਮਿਹਨਤ ਕਰਕੇ ਆਪਣਾ ਅਤੇ ਆਪਣੇ ਕਾਲਜ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਣਾ ਦਿੱਤੀ। ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਡਾ. ਰਾਸ਼ੀਮਾ ਚੰਗੋਤਰਾ, ਡਾ. ਪੂਰਨਿਮਾ ਖੰਨਾ, ਡਾ. ਦਿਵਿਆ ਸ਼ਰਮਾ, ਡਾ. ਮੋਹਿਤ ਸੈਨੀ, ਪ੍ਰੋ. ਜੋਬਨਜੀਤ ਸਿੰਘ, ਪ੍ਰੋ ਰੀਚਾ ਜੋਸ਼ੀ, ਪ੍ਰੋ. ਜਸਦੀਪ ਸਿੰਘ, ਪ੍ਰੋ. ਹੇਮਾ ਸਿੰਘ ਆਦਿ ਸਟਾਫ ਹਾਜ਼ਰ ਸੀ।

Ads on article

Advertise in articles 1

advertising articles 2

Advertise