-->
ਮੀਜਲਸ-ਰੂਬੈਲਾ ਖਾਤਮਾਂ ਮੁਹਿੰਮ ਸੰਬਧੀ ਜਿਲਾ੍ ਟਾਸਕ ਫੋਰਸ ਦੀ ਕੀਤੀ ਮੀਟਿੰਗ

ਮੀਜਲਸ-ਰੂਬੈਲਾ ਖਾਤਮਾਂ ਮੁਹਿੰਮ ਸੰਬਧੀ ਜਿਲਾ੍ ਟਾਸਕ ਫੋਰਸ ਦੀ ਕੀਤੀ ਮੀਟਿੰਗ

ਮੀਜਲਸ-ਰੂਬੈਲਾ ਖਾਤਮਾਂ ਮੁਹਿੰਮ ਸੰਬਧੀ ਜਿਲ੍ਹਾ ਟਾਸਕ ਫੋਰਸ ਦੀ ਕੀਤੀ
ਮੀਟਿੰਗ 
ਅੰਮ੍ਰਿਤਸਰ,19 ਅਪ੍ਰੈਲ (ਸੁਖਬੀਰ ਸਿੰਘ/ਰਵਿੰਦਰ ਕੁਮਾਰ) - ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ ਜਿਲ੍ਹਾ ਕੰਪਲੈਕਸ ਮੀਟਿੰਗ ਹਾਲ ਵਿਖੇ ਮੀਜਲਸ-ਰੂਬੈਲਾ ਖਾਤਮਾਂ ਮੁਹਿੰਮ ਸੰਬਧੀ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਇਸ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਏ.ਡੀ.ਸੀ. ਸ੍ਰੀ ਸੁਰਿੰਦਰ ਸਿੰਘ ਜੀ ਵਲੋਂ ਕੀਤੀ ਗਈ ਅਤੇ ਇਸ ਮੀਟਿੰਗ ਵਿਚ ਲਗਭਗ ਸਾਰੇ ਵਿਭਾਗਾਂ ਦੇ ਨੁਮਾਇੰਦੇ ਸ਼ਾਮਿਲ ਹੋਏ। ਇਸ ਮੋਕੇ ਤੇ ਜਿਲ੍ਹਾ ਟੀਕਾਕਰਨ ਅਫਸਰ ਡਾ ਕੰਵਲਜੀਤ ਸਿੰਘ ਨੇ ਦੱਸਿਆ ਕਿ ਖਸਰਾ ਅਤੇ ਰੁਬੈਲਾ ਦੋ ਅਜਿਹਿਆ ਬੀਮਾਰੀਆ ਹਨ ਜਿਨਾਂ ਕਰਕੇ ਭਾਰਤ ਵਿੱਚ ਬਹੁਤ ਸਾਰੇ ਬੱਚੇ ਹਰ ਸਾਲ ਮਰ ਜਾਦੇ ਹਨ। ਇਹ ਇੱਕ ਬਹੁਤ ਹੀ ਖਤਰਨਾਕ ਰੋਗ ਹੈ, ਜੋ ਕਿ ਬੜੀ ਜਲਦੀ ਇਕ ਤੋ ਦੂਜੇ ਬੱਚੇ ਤੱਕ ਫੈਲ ਸਕਦਾ ਹੈ। ਇਸ ਲਈ ਭਾਰਤ ਸਰਕਾਰ ਵਲੋ ਨਾਲ ਮਿਲ ਕੇ ਮੀਜਲਸ-ਰੂਬੈਲਾ ਖਾਤਮਾਂ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 9 ਮਹੀਨੇ ਤੋ 15 ਸਾਲ ਤੱਕ ਦੇ ਬੱਚੇ ਨੂੰ ਖਸਰਾ ਅਤੇ ਰੁਬੈਲਾ ਟੀਕੇ ਦੀਆਂ ਕੇਵਲ 2 ਡੋਜਾਂ ਦਿੱਤੀਆਂ ਜਾਣੀਆਂ ਹਨ। ਉਨਾਂ ਨੇ ਆਮ ਲੋਕਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਨੂੰ ਇਹ ਟੀਕੇ ਜਰੂਰ ਲਗਵਾਉਣ। ਉਨਾਂ ਨੇ ਕਿਹਾ ਕਿ ਰੁਬੈਲਾ ਬੀਮਾਰੀ ਜੇਕਰ ਇੱਕ ਗਰਭਵਤੀ ਨੂੰ ਹੋ ਜਾਵੇ ਤਾਂ ਉਸਦਾ ਬੱਚਾ ਜਮਾਦਰੂ ਅਪੰਗ ਜਿਵੇ ਕਿ ਅੰਨਾ ਬੋਲਾ ਤੇ ਦਿਲ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਮੌਕੇ ਤੇ ਸਰਕਾਰੀ ਮੈਡੀਕਲ ਕਾਲਜ ਤੋਂ ਡਾ ਸੰਦੀਪ ਅਗਰਵਾਲ, ਜਿਲ੍ਹਾ ਐਪੀਡਿਮੋਲੋਜਿਸਟ ਡਾ ਮਦਨ ਮੋਹਨ, ਜਿਲਾ੍ ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ, ਡਾ ਇਸ਼ਿਤਾ, ਡਾ ਸੁਨੀਤ, ਡਾ ਵਿਜੈ, ਜਿਲ੍ਹਾ ਐਮ.ਈ.ਆਈ.ਓ. ਅਮਰਦੀਪ ਸਿੰਘ, ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਅਰਬਨ ਮੈਡੀਕਲ ਅਫਸਰ ਹਾਜਰ ਸਨ।

Ads on article

Advertise in articles 1

advertising articles 2

Advertise