-->
ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋ ਬੱਸ ਸਟੈਂਡ ਵਿਖੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ

ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋ ਬੱਸ ਸਟੈਂਡ ਵਿਖੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ

ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋ ਬੱਸ ਸਟੈਂਡ ਵਿਖੇ ਡਰਾਈਵਰਾਂ ਨੂੰ ਟ੍ਰੈਫਿਕ
ਨਿਯਮਾਂ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 19 ਅਪ੍ਰੈਲ (ਬਿਊਰੋ/ਸੁਖਬੀਰ ਸਿੰਘ) - ਮਾਨਯੋਗ ਪੁਲਿਸ ਕਮਿਸ਼ਨਰ ਸ੍ਰ ਨੌਨਿਹਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਦਲਜੀਤ ਸਿੰਘ ਵਲੋ ਮਦਨ ਲਾਲ ਢੀਂਗਰਾ ਬੱਸ ਸਟੈਂਡ ਵਿਖੇ ਟ੍ਰੈਫਿਕ ਨਿਯਮਾਂ ਬਾਰੇ ਬੱਸ ਡਰਾਈਵਰਾਂ ਅਤੇ ਕੰਡੇਕਟਰਾ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਸਬ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਬੱਸ ਸਟੈਂਡ ਵਿਖੇ ਬੱਸ ਦੇ ਪਰੈਸ਼ਰ ਹਾਰਨ ਅਤੇ ਬੱਸਾਂ ਨੂੰ ਬੀ ਆਰ ਟੀ ਸੀ ਲਾਈਨ ਵਿੱਚ ਨਾ ਲੈ ਕੇ ਜਾਣ ਅਤੇ ਜੇਕਰ ਕੋਈ ਡਰਾਈਵਰ ਕਾਨੂੰਨ ਦੇ ਹੁਕਮਾਂ ਦੀ ਉਲੰਘਨਾ ਕਰਦਾ ਹੈ ਤਾਂ ਬਣਦੀ ਕਨੂੰਨੀ ਕਾਰਵਾਈ ਅਤੇ ਭਾਰੀ ਜੁਰਮਾਨੇ ਬਾਰੇ ਦੱਸਿਆ ਇਸ ਦੇ ਨਾਲ ਹੀ ਸਬ ਇੰਸਪੈਕਟਰ ਦਲਜੀਤ ਸਿੰਘ ਨੇ ਸਕੂਲ ਦੇ ਵਿਦਿਆਰਥੀਆਂ ਜਿੰਨਾ ਦੀ ਉਮਰ 18 ਸਾਲ ਤੋਂ ਘੱਟ ਹੈ ਉਹਨਾਂ ਨੂੰ ਵਾਹਨ ਚਲਾਉਣ ਤੋਂ ਮਨ੍ਹਾ ਕੀਤਾ ਇਸ ਦੇ ਬਾਵਜੂਦ ਕੋਈ ਵੀ ਘੱਟ ਉਮਰ ਵਾਲਾ ਵਿਦਿਆਰਥੀ ਜੇਕਰ ਐਕਸੀਡੈਂਟ ਕਰਦਾ ਹੈ ਤਾਂ ਉਸ ਵਿਦਿਆਰਥੀ ਦੇ ਮਾਂ ਬਾਪ ਉੱਪਰ ਕੇਸ ਦਰਜ ਹੋ ਸਕਦਾ ਹੈ ਇਸ ਮੌਕੇ ਪ੍ਰਾਈਵੇਟ ਬੱਸ ਯੂਨੀਅਨ ਪ੍ਰਧਾਨ ਰਸ਼ਪਾਲ ਸਿੰਘ ਬੱਬੂ ਅਤੇ ਹੋਰਨਾਂ ਨੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਦਲਜੀਤ ਸਿੰਘ ਨੂੰ ਭਰੋਸਾ ਦਿੱਤਾ ਕਿ ਉਹਨਾਂ ਵਲੋ ਟ੍ਰੈਫਿਕ ਨਿਯਮਾਂ ਦੀ ਹਰ ਪੱਖੋ ਪਾਲਣਾ ਕੀਤੀ ਜਾਵੇਗੀ ਇਸ ਮੌਕੇ ਏ ਐਸ ਆਈ ਅਰਵਿੰਦਰ ਪਾਲ ਸਿੰਘ, ਐਚ ਸੀ ਸਲਵੰਤ ਸਿੰਘ ਅਤੇ ਹੋਰ ਹਾਜ਼ਰ ਸਨ।।

Ads on article

Advertise in articles 1

advertising articles 2

Advertise