-->
ਪੰਜਾਬ ਸਰਕਾਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਗੈਰ ਪੰਜਾਬੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਵੇ: ਸੋਨੂੰ ਜੰਡਿਆਲਾ

ਪੰਜਾਬ ਸਰਕਾਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਗੈਰ ਪੰਜਾਬੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਵੇ: ਸੋਨੂੰ ਜੰਡਿਆਲਾ

ਪੰਜਾਬ ਸਰਕਾਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਗੈਰ ਪੰਜਾਬੀ ਦੇ
ਮੁੱਦੇ ਨੂੰ ਗੰਭੀਰਤਾ ਨਾਲ ਲਵੇ: ਸੋਨੂੰ ਜੰਡਿਆਲਾ
ਹਿਮਾਚਲ ਪ੍ਰਦੇਸ਼ ਦੀ ਤਰਜ਼ ‘ਤੇ ਬਣੇ ਪੰਜਾਬ ‘ਚ ਕਾਨੂੰਨ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ)- ਮਾਝੇ ਦੇ ਉੱਘੇ ਸਮਾਜ ਸੇਵਕ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਕਾਂਗਰਸ ਪਾਰਟੀ ਦੇ ਨਿਧੱੜ੍ਹਕ ਆਗੂ ਅਤੇ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਵਿਧਾਇਕ ਸ. ਖਹਿਰਾ ਵਲੋਂ ਆਪਣੀ ਸੂਝ-ਬੂਝ ਅਤੇ ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬ ਦੇ ਹਿੱਤ ਵਿਚ ਜੋ ਪੰਜਾਬ ਵਿਚ ਗੈਰ ਪੰਜਾਬੀ ਜ਼ਮੀਨ ਨਾ ਖਰੀਦ ਸਕੇ, ਮਾਲਕ ਨਾ ਬਣ ਸਕੇ ਅਤੇ ਵੋਟਰ ਨਾ ਬਣ ਸਕੇ, ਸਬੰਧੀ ਜੋ ਮੁੱਦੇ ਪੰਜਾਬ ਵਿਧਾਨ ਸਭਾ ਵਿਚ ਚੁੱਕੇ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ ਅਤੇ ਭਗਵੰਤ ਮਾਨ ਸਰਕਾਰ ਨੂੰ ਵੀ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਵਲੋਂ ਉਠਾਏ ਜਾਇਜ ਮੁੱਦਿਆ ‘ਤੇ ਗੋਰ ਕਰਕੇ ਤੁਰੰਤ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਅਬਾਦੀ ਦੇ ਸੰਤੁਲਨ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਵਿਧਾਇਕ ਸ. ਖਹਿਰਾ ਨੇ ਪੰਜਾਬ ਸਰਕਾਰ ਨੂੰ ਇਹ ਵੀ ਸੁਝਾਅ ਦਿੱਤਾ ਸੀ ਕਿ ਜੋ ਗੈਰ ਪੰਜਾਬੀ ਪੰਜਾਬ ਵਿਚ ਕੋਈ ਇੰਡਸਟਰੀ ਲਗਾਉਂਣਾ ਚਾਹੁੰਦੇ ਹਨ, ਦੇ ਖਿਲਾਫ ਨਹੀਂ ਹਾਂ, ਪਰ ਉਹ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ। ਸੋਨੂੰ ਜੰਡਿਆਲਾ ਨੇ ਚਿੰਤ੍ਹਾਂ ਜਾਹਿਰ ਕਰਦਿਆਂ ਕਿਹਾ ਕਿ ਅੱਜ ਵੱਡੇ ਪੱਧਰ ‘ਤੇ ਗੈਰ ਪੰਜਾਬੀ ਲੋਕ ਪੰਜਾਬ ਦੇ ਵੋਟਰ ਬਣ ਰਹੇ ਹਨ ਅਤੇ ਜ਼ਮੀਨਾਂ ਦੇ ਮਾਲਕ ਬਣ ਰਹੇ ਹਨ, ਜੋ ਪੰਜਾਬ ਦੀ ਆਰਥਿਕਤਾ ਦੇ ਹੱਕ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰਾਸਦੀ ਰਹੀ ਹੈ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਪੰਜਾਬ ਨੂੰ ਬਲਦੀ ਅੱਗ ਵਿਚੋ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ, ਉਨ੍ਹਾਂ ਸਿਰਫ ‘ਤੇ ਸਿਰਫ ਸਿਆਸੀ ਰੋਟੀਆਂ ਸੇਕਣ ਤੋਂ ਸਵਾਏ ਹੋਰ ਕੁੱਝ ਨਹੀਂ ਕੀਤਾ। ਸੋਨੂੰ ਜੰਡਿਆਲਾ ਨੇ ਵਿਧਾਇਕ ਸ. ਖਹਿਰਾ ਨਾਲ ਪੰਜਾਬ ਦੇ ਪਾਣੀਆਂ ਦੀ ਹੋ ਰਹੀ ਲੁੱਟ ਅਤੇ ਪੰਜਾਬ ਦੀ ਆਬੋ-ਹਵਾ ਤੇ ਦੂਸ਼ਿਤ ਹੋ ਰਹੇ ਵਾਤਾਵਰਨ ‘ਤੇ ਵੀ ਚਰਚਾ ਕੀਤੀ। ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਨੇ ਉਕਤ ਮੁੱਦਿਆਂ ਨੂੰ ਵਿਧਾਨ ਸਭਾ ‘ਚ ਗਰਮਜੋਸ਼ੀ ਨਾਲ ਉਠਾਂਉਣ ਦਾ ਵਿਸ਼ਵਾਸ਼ ਵੀ ਦਵਾਇਆ। ਸੋਨੂੰ ਜੰਡਿਆਲਾ ਨੇ ਅਖੀਰ ਵਿਚ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਵਿਧਾਇਕ ਸ. ਖਹਿਰਾ ਵਲੋਂ ਉਠਾਏ ਗਏ ਗੈਰ ਪੰਜਾਬੀ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਤੁਰੰਤ ਇਹ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ। 

Ads on article

Advertise in articles 1

advertising articles 2

Advertise