-->
ਰਿਸ਼ਵਤ ਮਾਮਲੇ ਵਿੱਚ ਟਰੈਫਿਕ ਪੁਲਿਸ ਦਾ ਸਬ ਇੰਸਪੈਕਟਰ ਗ੍ਰਿਫਤਾਰ

ਰਿਸ਼ਵਤ ਮਾਮਲੇ ਵਿੱਚ ਟਰੈਫਿਕ ਪੁਲਿਸ ਦਾ ਸਬ ਇੰਸਪੈਕਟਰ ਗ੍ਰਿਫਤਾਰ

ਰਿਸ਼ਵਤ ਮਾਮਲੇ ਵਿੱਚ ਟਰੈਫਿਕ ਪੁਲਿਸ ਦਾ ਸਬ ਇੰਸਪੈਕਟਰ
ਗ੍ਰਿਫਤਾਰ
ਅੰਮ੍ਰਿਤਸਰ, 26 ਅਪ੍ਰੈਲ (ਬਿਊਰੋ, ਸੁਖਬੀਰ ਸਿੰਘ) - ਸੋਸ਼ਲ ਮੀਡੀਆ ਤੇ ਇੱਕ ਵੀਡੀਉ ਵਾਈਰਲ ਹੋਈ ਜਿਸਨੂੰ ਦੇਖਣ ਤੋ ਪਾਇਆ ਗਿਆ ਕਿ ਇੱਕ ਪ੍ਰਾਈਵੇਟ ਵਿਅਕਤੀ ਕਿਸੇ ਵਿਅਕਤੀ ਨੂੰ ਪੈਸੇ ਦੇ ਰਿਹਾ ਹੈ ਤੇ ਪੈਸੇ ਲੈਣ ਵਾਲਾ ਵਿਅਕਤੀ ਟਰੈਫਿਕ ਦੇ ਐਸ.ਆਈ ਪਰਮਜੀਤ ਸਿੰਘ ਦਾ ਨਾਮ ਲੈ ਰਿਹਾ ਹੈ ਤੇ ਕਹਿ ਰਿਹਾ ਹੈ ਕੋਈ ਕੰਮ ਹੋਵੇ ਤਾਂ ਦੱਸਿਓ। ਜਿਸਤੋ ਪੰਜਾਬ ਪੁਲਿਸ ਦਾ ਅਕਸ ਖਰਾਬ ਹੋਇਆ ਹੈ। ਜਿਸਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਰਿਸ਼ਵਤ ਖਿਲਾਫ ਜੀਰੋ ਟਾਲਰਸ ਤਹਿਤ ਮੁਦੱਈ ਮੁਕੱਦਮਾਂ ਸਾਗਰ ਕਹਿਰ ਵਾਸੀ ਅੰਮ੍ਰਿਤਸਰ ਦੇ ਬਿਆਨ ਪਰ ਮੁਕੱਦਮਾਂ ਨੰਬਰ 76 ਮਿਤੀ 26/04/2023 ਜੁਰਮ 7 ਪੀ.ਸੀ ਐਕਟ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ, ਬਰਖਿਲਾਫ ਐਸ.ਆਈ ਪਰਮਜੀਤ ਸਿੰਘ ਦਰਜ ਰਜਿਸਟਰ ਕਰਕੇ ਉਸਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਗਰ ਕੋਈ ਟਰੈਫਿਕ, ਥਾਣਾ/ਵਿੰਗ ਵਿੱਚ ਤਾਇਨਾਤ ਕੋਈ ਵੀ ਪੁਲਿਸ ਮੁਲਾਜ਼ਮ ਰਿਸ਼ਵਤ ਮੰਗਦਾ ਹੈ ਤਾਂ ਉਸਦੀ ਵੀਡਿਓ ਰਿਕਾਡਿੰਗ ਕਰਕੇ ਤੁਰੰਤ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਦਾ ਜਾਵੇ ਤੇ ਉਸ ਕਰਮਚਾਰੀ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਨੂੰ ਭ੍ਰਿਸ਼ਟਾਚਾਰ ਤੋ ਮੁਕਤ ਕਰਨ ਲਈ ਜੀਰੋ ਟਾਲਰਸ ਵਰਤਣ ਲਈ ਸਪੈਸ਼ਲ ਡਰਾਈਵ ਚਲਾਈ ਗਈ ਹੈ।

Ads on article

Advertise in articles 1

advertising articles 2

Advertise