-->
ਛੇਹਰਟਾ ਪ੍ਰੈੱਸ ਵੈਲਫੇਅਰ ਸੁਸਾਇਟੀ ਦੀ ਹੋਈ ਹੰਗਾਮੀ ਮੀਟਿੰਗ, ਨਵੇਂ ਅਹੁਦੇਦਾਰਾਂ ਦੀ ਕੀਤੀ ਚੋਣ ਬਾਦਲ ਦੀ ਮੌਤ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਛੇਹਰਟਾ ਪ੍ਰੈੱਸ ਵੈਲਫੇਅਰ ਸੁਸਾਇਟੀ ਦੀ ਹੋਈ ਹੰਗਾਮੀ ਮੀਟਿੰਗ, ਨਵੇਂ ਅਹੁਦੇਦਾਰਾਂ ਦੀ ਕੀਤੀ ਚੋਣ ਬਾਦਲ ਦੀ ਮੌਤ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਛੇਹਰਟਾ ਪ੍ਰੈੱਸ ਵੈਲਫੇਅਰ ਸੁਸਾਇਟੀ ਦੀ ਹੋਈ ਹੰਗਾਮੀ ਮੀਟਿੰਗ, ਨਵੇਂ
ਅਹੁਦੇਦਾਰਾਂ ਦੀ ਕੀਤੀ ਚੋਣ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ)- ਪੱਤਰਕਾਰਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਛੇਹਰਟਾ ਪ੍ਰੈੱਸ ਵੈਲਫੇਅਰ ਸੁਸਾਇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸਰਬਸੰਮਤੀ ਨਾਲ ਜਤਿੰਦਰ ਸਿੰਘ ਬੇਦੀ ਨੂੰ ਸਰਪ੍ਰਸਤ, ਵਿਜੇ ਅਗਨੀਹੋਤਰੀ ਚੇਅਰਮੈਨ, ਹਰਪਾਲ ਸਿੰਘ ਭੰਗੂ ਪ੍ਰਧਾਨ, ਸਰਵਨ ਸਿੰਘ ਰੰਧਾਵਾ ਜਨਰਲ ਸਕੱਤਰ ਅਤੇ ਚੰਦਨ ਨਗੀਨਾ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ। ਇਸ ਮੌਕੇ ਜਰਨਲ ਸਕੱਤਰ ਸਰਵਨ ਸਿੰਘ ਰੰਧਾਵਾ ਅਤੇ ਪ੍ਰਧਾਨ ਹਰਪਾਲ ਸਿੰਘ ਭੰਗੂ ਨੇ ਸਾਂਝੇ ਤੌਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਣ ਪੰਜਾਬ ਅੰਦਰ ਕਈ ਸੁਸਾਇਟੀਆਂ ਪੱਤਰਕਾਰਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਹਨ ਅਤੇ ਛੇਹਰਟਾ ਪ੍ਰੈਸ ਵੈਲਫੇਅਰ ਸੁਸਾਇਟੀ ਦਾ ਗਠਨ ਵੀ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਛੇਹਰਟਾ ਵੈਲਫੇਅਰ ਸੁਸਾਇਟੀ ਵੀ ਦੂਸਰੀਆਂ ਸੁਸਾਇਟੀਆਂ ਦੇ ਵਾਂਗ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ ‘ਤੇ ਕਰੇਗੀ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਸਭ ਤੋਂ ਜਿਆਦਾ ਸਮੱਸਿਆ ਸਰਕਾਰੀ ਕਵਰੇਜ ਕਰਨ ਵੇਲੇ ਹੁੰਦੀ ਹੈ, ਕਿਉਂਕਿ ਉਸ ਵੇਲੇ ਪੱਤਰਕਾਰਾਂ ਦੇ ਨਾਲ ਕੁਝ ਪੁਲਸ ਮੁਲਾਜ਼ਮਾਂ ਵਲੋਂ ਕੀਤਾ ਜਾਣ ਵਾਲਾ ਵਤੀਰਾ ਸਹਿਣਯੋਗ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਪੁਲਸ ਦੇ ਸੀਨੀਅਰ ਅਫਸਰਾਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ। ਪ੍ਰਧਾਨ ਹਰਪਾਲ ਭੰਗੂ ਨੇ ਕਿਹਾ ਕਿ ਪੱਤਰਕਾਰੀ ਦੇ ਪਵਿੱਤਰ ਪੇਸ਼ੇ ਨੂੰ ਬਦਨਾਮ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸੁਰਿੰਦਰ ਸਿੰਘ ਵਿਰਦੀ ਸੀਨੀ: ਮੀਤ ਪ੍ਰਧਾਨ, ਰਜਿੰਦਰ ਸਿੰਘ ਮੀਤ ਪ੍ਰਧਾਨ, ਗਗਨ ਜੋਸੀ ਮੀਤ ਪ੍ਰਧਾਨ, ਰਜਿੰਦਰ ਕੁਮਾਰ ਮੀਡੀਆ ਸਲਾਹਕਾਰ, ਮਿੰਟੂ ਅਰੋੜਾ ਮੁੱਖ ਸਲਾਹਕਾਰ, ਕਿਸ਼ਨ ਸਿੰਘ ਦੁਸਾਂਝ, ਹਰਜੀਤ ਸਿੰਘ ਗਰੇਵਾਲ, ਅਮਨ ਮਹਾਲ, ਵਿਪਨ ਬਲੱਗਣ, ਜਗਜੀਤ ਸਿੰਘ ਖਾਲਸਾ, ਗੁਰਮੀਤ ਸਿੰਘ ਸੰਧੂ, ਬੌਬੀ ਛੇਹਰਟਾ, ਸੁੱਖ ਵਡਾਲੀ ਅਦਿ ਪੱਤਰਕਾਰ ਹਾਜਰ ਸਨ।

Ads on article

Advertise in articles 1

advertising articles 2

Advertise