-->
ਖਾਲਸਾ ਗਲੋਬਲ ਰੀਚ ਫਾਉਂਡੇਸ਼ਨ  ਵਲੋਂ ਵਿਦਿਆ ਲਈ ਪਾਇਆ ਜਾ ਰਿਹਾ ਵਿਸ਼ੇਸ਼ ਯੋਗਦਾਨ:ਮਾਸਟਰ ਅਜੀਤ ਸਿੰਘ

ਖਾਲਸਾ ਗਲੋਬਲ ਰੀਚ ਫਾਉਂਡੇਸ਼ਨ ਵਲੋਂ ਵਿਦਿਆ ਲਈ ਪਾਇਆ ਜਾ ਰਿਹਾ ਵਿਸ਼ੇਸ਼ ਯੋਗਦਾਨ:ਮਾਸਟਰ ਅਜੀਤ ਸਿੰਘ

ਖਾਲਸਾ ਗਲੋਬਲ ਰੀਚ ਫਾਉਂਡੇਸ਼ਨ ਵਲੋਂ ਵਿਦਿਆ ਲਈ ਪਾਇਆ ਜਾ
ਰਿਹਾ ਵਿਸ਼ੇਸ਼ ਯੋਗਦਾਨ:ਮਾਸਟਰ ਅਜੀਤ ਸਿੰਘ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ/ਕਰਨ ਯਾਦਵ) - ਵਿਦਿਆ ਵੀਚਾਰੀ ਤਾਂ ਪਰਉਪਕਾਰੀ ਦੇ ਕਥਨਾਂ ਨੂੰ ਸਾਰਥਿਕ ਕਰਨ ਲਈ, ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਖਾਲਸਾ ਗਲੋਬਲ ਰੀਚ ਫਊਡੇਸ਼ਨ ਵਲੋਂ, ਸਿਟੀਜਨ ਫ਼ੋਰਮ ਵਿਦਿਆ ਮੰਦਰ ਮਕਬੂਲ ਪੁਰਾ ਅਮਿ੍ੰਤਸਰ ਲਈ ਬਣਦਾ ਯੋਗਦਾਨ ਪਾਉਣ ਲਈ ਅਗੇ ਆਏ। ਇੰਜ ਦਲਜੀਤ ਸਿੰਘ ਕੋਹਲੀ ਨੇ ਕਿਹਾ ਕਿ ਸੱਤ ਸਮੁੰਦਰੋਂ ਪਾਰ ਬੈਠੇ ਕੁਝ ਸਖਸ਼ੀਅਤਾਂ ਅਜਿਹੀਆਂ ਵੀ ਹਨ ਜਿਹੜੀਆਂ ਆਪਣੀ ਕਰਮ/ਜਨਮ ਭੂਮੀ ਨਾਲ ਜੁੜੀਆਂ ਹੋਈਆਂ ਹਨ ਅਤੇ ਬੁਲੰਦੀਆਂ ਨੂੰ ਛੂਹਣ ਤੋਂ ਬਾਅਦ ਵੀ ਉਨ੍ਹਾਂ ਨੂੰ ਆਪਣੀਆਂ ਨਾਲ ਬਿਤਾਏ ਪਲ ਸਦਾ ਚੇਤਿਆਂ ਵਿੱਚ ਰਹਿੰਦੇ ਹਨ। ਉਹ ਆਪਣੀ ਕਰਮ ਭੂਮੀ ਲਈ ਕੁੱਝ ਨਾ ਕੁੱਝ ਕਰਨ ਲਈ ਯਤਨਸ਼ੀਲ ਰਹਿ ਰਹੇ ਹਨ।
ਸ੍ਰ ਨਰਿੰਦਰਜੀਤ ਸਿੰਘ ਨੇ ਦਸਿਆ ਕਿ ਖਾਲਸਾ ਗਲੋਬਲ ਰੀਚ ਫਊਡੇਸ਼ਨ ਵਲੋਂ ਬੱਚਿਆਂ ਲਈ ਵਿੱਦਿਆ ਦੇ ਪਸਾਰ, ਵਾਤਾਵਰਣ ਸੰਭਾਲ, ਧਾਰਮਿਕ ਖੇਤਰ ਵਿੱਚ ਗੁਰਬਾਣੀ ਨਾਲ ਜੋੜਨ ਲਈ ਅਤੇ ਹੋਰ ਲੋੜਵੰਦਾਂ ਲਈ ਰਾਸ਼ਨ, ਦਵਾਈਆਂ ਜਾਂ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਵੇਖਦਿਆਂ ਮਾਲੀ ਸਹਾਇਤਾ ਕਰਨ ਲਈ ਹਮੇਸ਼ਾਂ ਯਤਨਸ਼ੀਲ ਹਨ।
 ਬੀਤੇ ਦਿਨੀਂ ਖਾਲਸਾ ਗਲੋਬਲ ਰੀਚ ਫਊਡੇਸ਼ਨ ਵਲੋਂ ਸਿਟੀਜਨ ਫ਼ੋਰਮ ਵਿਦਿਆ ਮੰਦਰ ਜਿਸ ਨੂੰ ਮਾਸਟਰ ਅਜੀਤ ਸਿੰਘ ਕਈ ਦਹਾਕਿਆਂ ਤੋਂ ਨਿਰੰਤਰ ਉੱਦਮ ਕਰ ਕੇ ਤਕਰੀਬਨ 500 ਬੱਚਿਆਂ ਲਈ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਫ੍ਰੀ ਏਜੁਕੇਸ਼ਨ ਦਿਵਾਉਣ ਲਈ ਰਾਤ ਦਿਨ ਮਿਹਨਤ ਕਰਕੇ ਯਤਨਸ਼ੀਲ ਹਨ। ਉਨ੍ਹਾਂ ਦੇ ਸਕੂਲ ਵਿੱਚ ਪੜ ਰਹੇ ਬੱਚਿਆਂ ਦੀ ਪੜ੍ਹਾਈ ਤੇ ਭਵਿੱਖ ਰੋਸ਼ਨ ਕਰਨ ਲਈ ਖਾਲਸਾ ਗਲੋਬਲ ਰੀਚ ਫਾਉਂਡੇਸ਼ਨ ਵਲੋਂ 22000/ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ। ਇਸ ਮੌਕੇ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਐਮ ਐਲ ਏ ਅੱਜ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸਨ, ਉਨ੍ਹਾਂ ਨੇ ਆਪਣੇ ਰੁਝੇਵਿਆਂ ਵਿਚੋਂ ਟਾਇਮ ਕੱਡ ਕੇ ਵਿਸ਼ੇਸ਼ ਤੌਰ ਤੇ ਸਕੂਲ ਵਿੱਚ ਹਾਜ਼ਰੀ ਭਰੀ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਇਸ ਸੰਸਥਾ ਨਾਲ ਪੁਰਾਣੇ ਸਮੇਂ ਦੀ ਪਰਿਵਾਰਕ ਸਾਂਝ ਹੈ। ਵਾਤਾਵਰਨ ਪ੍ਰੇਮੀ ਇੰਜ਼ ਦਲਜੀਤ ਸਿੰਘ ਕੋਹਲੀ ਹੋਣਾ ਨੇ ਵੀ ਹਾਜ਼ਰੀ ਲਵਾਈ ਤੇ ਬੱਚਿਆਂ ਨੂੰ ਦਰਖਤਾਂ ਅਤੇ ਪਾਣੀ ਦੀ ਸੰਭਾਲ ਲਈ ਜਾਣਕਾਰੀ ਸਾਂਝੀ ਕੀਤੀ। ਇੰਜ ਦਲਜੀਤ ਸਿੰਘ ਕੋਹਲੀ ਨੇ ਐਮ ਐਲ ਏ ਸ੍ਰੀ ਕੰਵਰ ਵਿਜੈ ਪ੍ਰਤਾਪ ਸਿੰਘ ਜੀ ਪਾਸੋਂ ਮੰਗ ਕੀਤੀ ਕਿ ਏਸ ਸਕੂਲ ਦੇ ਸਹੀ ਸੰਚਾਲਨ ਵਾਸਤੇ ਨਾਲ ਲੱਗਦੇ ਸਥਾਨ, ਸ਼੍ਰੀ ਗੁਰੂ ਤੇਗ ਬਹਾਦਰ ਨਗਰ ( ਮਾਲ ਮੰਡੀ) ਵਿਖੇ ਇੰਮਪਰੂਵਮੈਟ ਟਰੱਸਟ ਪਾਸੋਂ ਢੁੱਕਵੀਂ ਜਗ੍ਹਾ ਦਿਵਾਈ ਜਾਵੇ। ਸਕੂਲ ਇਸ ਮੌਕੇ ਸ੍ਰ ਬਰਿੰਦਰਪਾਲ ਸਿੰਘ ਬੇਦੀ, ਆਰਕੀਟੈਕਟ ਇੰਦਰਬੀਰ ਸਿੰਘ ਵਾਲੀਆ, ਰਾਜਿੰਦਰ ਸਿੰਘ ਰਾਜਨ, ਮੈਡਮ ਨੇਹਾਂ ਮਰਵਾਹ, ਗੁਰਦੀਪ ਸਿੰਘ ਬਾਜਵਾ, ਸੀ ਢੀਂਗਰਾ ਭਾਜੀ, ਤੇ ਹੋਰ ਵੀ ਪੱਤਵੰਤੇ ਸੱਜਣ ਹਾਜ਼ਰ ਸਨ।
ਪ੍ਰੋਗਰਾਮ ਦਾ ਸੰਚਾਲਨ ਮਾਸਟਰ ਅਜੀਤ ਸਿੰਘ ਹੋਣਾ ਨੇ ਬੜੀ ਬਾਖੂਬੀ ਨਾਲ ਕੀਤਾ ਤੇ ਖਾਲਸਾ ਗਲੋਬਲ ਰੀਚ ਫਊਡੇਸ਼ਨ ਦੇ ਸ੍ਰ ਨਰਿੰਦਰਜੀਤ ਸਿੰਘ ਜੋ ਸਾਥੀਆਂ ਸਮੇਤ ਸ਼ਾਮਲ ਹੋਏ ਸਨ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ।

Ads on article

Advertise in articles 1

advertising articles 2

Advertise