-->
ਅੰਮ੍ਰਿਤਸਰ ਸ਼ਹਿਰ 'ਚ'  ਸ਼ਰੇਆਮ ਚੱਲ ਰਹੇ ਹਨ ਗੈਰ ਮੰਨਜੂਰਸੁਦਾ ਸ਼ਰਾਬ ਦੇ ਅੱਡੇ

ਅੰਮ੍ਰਿਤਸਰ ਸ਼ਹਿਰ 'ਚ' ਸ਼ਰੇਆਮ ਚੱਲ ਰਹੇ ਹਨ ਗੈਰ ਮੰਨਜੂਰਸੁਦਾ ਸ਼ਰਾਬ ਦੇ ਅੱਡੇ

ਅੰਮ੍ਰਿਤਸਰ ਸ਼ਹਿਰ 'ਚ' ਸ਼ਰੇਆਮ ਚੱਲ ਰਹੇ ਹਨ ਗੈਰ ਮੰਨਜੂਰਸੁਦਾ ਸ਼ਰਾਬ
ਦੇ ਅੱਡੇ ਪੰਜਾਬ ਸਰਕਾਰ ਦੇ ਰੈਵਿਨਿਉ ਨੂੰ ਪੈ ਰਿਹਾ ਵੱਡਾ ਘਾਟਾ 
ਪ੍ਰਸ਼ਾਸਨ ਦੇ ਨੱਕ ਹੇਠਾ ਚੱਲ ਰਿਹਾ ਵੱਡਾ ਗੋਰਖ ਧੰਦਾ
ਅੰਮ੍ਰਿਤਸਰ 8 ਅਪ੍ਰੈਲ (ਸੁਖਬੀਰ ਸਿੰਘ) - ਪੰਜਾਬ ਐਕਸਾਈਜ਼ ਵਿਭਾਗ ਪੰਜਾਬ ਦੇ ਸਾਰੇ ਕਮਾਉ ਮਹਿਕਮਿਆਂ ਵਿਚੋਂ ਇਕ ਹੈ ਪੰਜਾਬ ਸਰਕਾਰ ਦਾ ਰੈਵਿਨਿਉ ਕਾਫੀ ਹੱਦ ਤੱਕ ਸ਼ਰਾਬ ਦੇ ਠੇਕਿਆਂ ਤੇ ਨਿਰਭਰ ਹੈ।
ਇਸ ਤੋਂ ਇਲਾਵਾ ਸ਼ਰਾਬ ਦੀਆਂ ਬਾਰ, ਅਹਾਤਿਆਂ ਰਾਹੀਂ ਵੀ ਸਰਕਾਰ ਨੂੰ ਕਰੋੜਾਂ ਰੁਪਏ ਇਕੱਠੇ ਹੁੰਦੇ ਹਨ।
ਪਰ ਜ਼ਮੀਨੀ ਹਕੀਕਤ ਇਹ ਹੈ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਕਈ ਅਜਿਹੇ ਬਾਰ ਅਤੇ ਸ਼ਰਾਬ ਦੇ ਅੱਡੇ ਹਨ ਜਿਨ੍ਹਾਂ ਪਾਸ ਐਕਸਾਈਜ਼ ਵਿਭਾਗ ਦੀ ਕੋਈ ਮੰਨਜ਼ੂਰੀ ਨਹੀਂ ਅਤੇ ਨਾ ਹੀ ਇਹਨਾਂ ਵਲੋਂ ਵਿਭਾਗ ਨੂੰ ਕੋਈ ਫੀਸ ਦਿੱਤੀ ਜਾਂਦੀ ਹੈ ਪਰ ਫਿਰ ਵੀ ਬਿਨਾਂ ਕਿਸੇ ਰੋਕ ਟੋਕ ਦੇ ਇਹ ਸ਼ਰਾਬ ਪੀਣ ਦੇ ਅੱਡੇ ਸ਼ਰੇਆਮ ਚੱਲ ਰਹੇ ਹਨ।
ਅੰਮ੍ਰਿਤਸਰ ਸ਼ਹਿਰ ਦੇ ਵਿਚ ਕਈ ਅਜਿਹੇ ਹੋਟਲ, ਰੈਸਟੋਰੈਂਟਸ ਹਨ ਜਿਨ੍ਹਾਂ ਪਾਸ ਕੋਈ ਲਾਇਸੈਂਸ ਨਹੀਂ ਹੈ ਪਰ ਇਹਨਾਂ ਵਿੱਚ ਸ਼ਰੇਆਮ ਸ਼ਰਾਬ ਪੀਤੀ ਜਾਂਦੀ ਹੈ।
ਇਸ ਸੰਬੰਧੀ ਅੰਮ੍ਰਿਤਸਰ ਦੇ ਐਕਸਾਈਜ਼ ਵਿਭਾਗ ਪਾਸੋਂ ਮੰਨਜੂਰਸੁਦਾ ਬਾਰਾਂ, ਪੱਬਸ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ ਤਾਂ ਸੱਚ ਸਾਹਮਣੇ ਆਇਆ ਕਿ ਅੰਮ੍ਰਿਤਸਰ ਸ਼ਹਿਰ ਵਿਚ ਮੰਨਜੂਰਸੁਦਾ ਬਾਰਾਂ ਅਤੇ ਪੱਬਸ ਦੇ ਮੁਕਾਬਲੇ ਦੋ ਗੁਣਾਂ ਅਜਿਹੇ ਬਾਰ ਹਨ ਜੋਂ ਬਿਨਾਂ ਕਿਸੇ ਲਾਇਸੈਂਸ ਦੇ ਚੱਲ ਰਹੇ ਹਨ।ਜਿਸ ਨਾਲ ਪੰਜਾਬ ਸਰਕਾਰ ਦੇ ਰੈਵਿਨਿਉ ਨੂੰ ਭਾਰੀ ਘਾਟਾ ਪੈ ਰਿਹਾ ਹੈ ਇਹ ਗੈਰ ਕਾਨੂੰਨੀ ਸ਼ਰਾਬ ਦੇ ਅੱਡੇ ਕਿਸ ਦੀ ਸਰਪ੍ਰਸਤੀ ਹੇਠ ਚੱਲ ਰਹੇ ਹਨ ਇਹ ਇਕ ਵੱਡਾ ਸਵਾਲ ਹੈ ?

Ads on article

Advertise in articles 1

advertising articles 2

Advertise