-->
ਛੇਹਰਟਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਭੰਗੂ ਅਤੇ ਸਾਥੀਆਂ ਦਾ ਫੁੱਲਾਂ ਨਾਲ ਕੀਤਾ ਨਿੱਘਾ ਸਵਾਗਤ

ਛੇਹਰਟਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਭੰਗੂ ਅਤੇ ਸਾਥੀਆਂ ਦਾ ਫੁੱਲਾਂ ਨਾਲ ਕੀਤਾ ਨਿੱਘਾ ਸਵਾਗਤ

ਛੇਹਰਟਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਭੰਗੂ ਅਤੇ
ਸਾਥੀਆਂ ਦਾ ਫੁੱਲਾਂ ਨਾਲ ਕੀਤਾ ਨਿੱਘਾ ਸਵਾਗਤ
ਅੰਮ੍ਰਿਤਸਰ 28 ਅਪ੍ਰੈਲ (ਸੁਖਬੀਰ ਸਿੰਘ, ਰਵਿੰਦਰ ਕੁਮਾਰ) - ਹਰਮਨ ਐਜੂਕੇਸ਼ਨਲ ਅਤੇ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ. ਐਸ.ਐਸ. ਖਾਲਸਾ ਨੇ ਅੱਜ ਆਪਣੇ ਗ੍ਰਹਿ ਪਿੰਡ ਮਾਹਲ ਵਿੱਖੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੋਰਾਨ ਛੇਹਰਟਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੰਗੂ ਅਤੇ ਸਮੁੱਚੀ ਟੀਮ ਦਾ ਜਿੱਥੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ, ਉੱਥੇ ਉਨ੍ਹਾਂ ਨੇ ਹਰਪਾਲ ਸਿੰਘ ਭੰਗੂ ਨੂੰ ਛੇਹਰਟਾ ਪ੍ਰੈਸ ਵੈਲਫੇਅਰ ਸੁਸਾਇਟੀ ਦਾ ਪ੍ਰਧਾਨ, ਜਤਿੰਦਰ ਸਿੰਘ ਬੇਦੀ ਨੂੰ ਸਰਪ੍ਰਸਤ, ਸਰਵਨ ਸਿੰਘ ਰੰਧਾਵਾ ਨੂੰ ਜਨਰਲ ਸਕੱਤਰ ਅਤੇ ਚੰਦਨ ਨਗੀਨਾ ਨੂੰ ਕੈਸ਼ੀਅਰ ਬਨਣ ‘ਤੇ ਨਿੱਘੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪੱਤਰਕਾਰ ਸਮਾਜ ਦੇ ਚੋਥੇ ਥੰਮ ਵਜੋਂ ਜਾਣੇ ਜਾਂਦੇ ਹਨ ਅਤੇ ਇੰਨ੍ਹਾਂ ਦੀ ਬਦੋਲਤ ਹੀ ਅਸੀ ਆਪਣੀ ਅਵਾਜ਼ ਸਰਕਾਰਾਂ ਤੱਕ ਪੁੱਜਦੀ ਕਰਦੇ ਹਾਂ। ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੰਗੂ ਨੇ ਕਿਹਾ ਕਿ ਛੇਹਰਟਾ ਪ੍ਰੈਸ ਵੈਲਫੇਅਰ ਸੁਸਾਇਟੀ ਦਾ ਮੁੱਖ ਮਕਸਦ ਪੱਤਰਕਾਰਤਾਂ ‘ਚ ਨਿਖਾਰ ਲਿਆਉਂਣ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਨੂੰ ਜੜ ਤੋਂ ਖਤਮ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸੁਸਾਇਟੀ ਸਮਾਜ ਸੇਵਾ ਦੇ ਨਾਲ-ਨਾਲ ਝੋਲਾ-ਛਾਪ ਪੱਤਰਕਾਰਾਂ ‘ਤੇ ਵੀ ਸਿਕੱਜਾ ਕੱਸੇਗੀ, ਜੋ ਜਾਅਲੀ ਸਨਾਖਤੀ ਕਾਰਡ ਬਣਾ ਕੇ ਆਪਣੇ ਵਾਹਨਾ ‘ਤੇ ਪ੍ਰੈਸ ਸ਼ਬਦ ਦੀ ਦੁਰਵਰਤੋਂ ਕਰਕੇ ਪ੍ਰਸ਼ਾਸ਼ਨ ਦੀਆ ਅੱਖਾਂ ‘ਚ ਘੱਟਾ ਪਾ ਰਹੇ ਹਨ। ਹਰਪਾਲ ਭੰਗੂ ਨੇ ਅਖੀਰ ਵਿਚ ਉਨ੍ਹਾਂ ਜਾਅਲੀ ਤੇ ਝੋਲਾ-ਛਾਪ ਪੱਤਰਕਾਰਾਂ ਨੂੰ ਤਾੜਨਾ ਕੀਤੀ ਕਿ ਉਹ ਤੁਰੰਤ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਅਤੇ ਆਪਣੇ ਵਾਹਨਾਂ ਤੋਂ ਪ੍ਰੈਸ ਸ਼ਬਦ ਹਟਾ ਦੇਣ ਨਹੀਂ ਤਾਂ ਉਨ੍ਹਾਂ ਦੇ ਖਿਲਾਫ ਵਿਭਾਗੀ ਕਾਰਵਾਈ ਕਰਵਾਉਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਹਰਮਨ ਐਜੂਕੇਸ਼ਨਲ ਅਤੇ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ. ਐਸ.ਐਸ. ਖਾਲਸਾ ਨੇ ਨਵਨਿਯੂਕਤ ਪ੍ਰਧਾਨ ਹਰਪਾਲ ਭੰਗੂ ਅਤੇ ਸਾਥੀਆਂ ਨੂੰ ਦੁਸ਼ਾਲੇ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ, ਰਜਿੰਦਰ ਸਿੰਘ, ਚੰਦਨ ਨਗੀਨਾ, ਗਗਨ ਜੋਸ਼ੀ, ਰੁਪਿੰਦਰ ਸਿੰਘ ਬੇਦੀ, ਬਲਾਕ ਐਜੂਕੇਟਰ ਰੁਪਿੰਦਰ ਸਿੰਘ ਗੋਲਡੀ ਮਾਹਲ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise