-->
ਔਕਸਫੋਰਡ ਡ੍ਰੀਮਸ ਇੰਮੀਗ੍ਰੇਸ਼ਨ ਸਰਵਿਸਸ ਵੱਲੋਂ ਧਾਰਮਿਕ ਸਮਾਗਮ ਕਰਵਾਇਆ

ਔਕਸਫੋਰਡ ਡ੍ਰੀਮਸ ਇੰਮੀਗ੍ਰੇਸ਼ਨ ਸਰਵਿਸਸ ਵੱਲੋਂ ਧਾਰਮਿਕ ਸਮਾਗਮ ਕਰਵਾਇਆ

ਔਕਸਫੋਰਡ ਡ੍ਰੀਮਸ ਇੰਮੀਗ੍ਰੇਸ਼ਨ ਸਰਵਿਸਸ ਵੱਲੋਂ ਧਾਰਮਿਕ ਸਮਾਗਮ
ਕਰਵਾਇਆ 
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ ) - ਸਥਾਨਕ ਨਿਊ ਕਬੀਰ ਪਾਰਕ ਵਿਖੇੇ ਸਥਿਤ ਔਕਸਫੋਰਡ ਡ੍ਰੀਮਸ ਐਜ਼ੂਕੇਸ਼ਨ ਅਤੇ ਇੰਮੀਗ੍ਰੇਸ਼ਨ ਸਰਵਿਸਸ ਵੱਲੋਂ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਇਕ ਧਾਰਮਿਕ ਸਮਾਗਮ ਬ੍ਰਾਂਚ ਮੈਨੇਜਰ ਨੇਹਾ ਅਰੋੜਾ ਦੀ ਦੇਖ-ਰੇਖ ਵਿਚ ਕਰਵਾਇਆ ਗਿਾਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਗੁਰੂ ਘਰ ਦੇ ਪ੍ਰਸਿੱਧ ਰਾਗੀ ਜਥੇ ਵੱਲੋਂ ਅਪਣੇ ਮਨੋਹਰ ਕੀਰਤਨ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਤੌਰ ਤੇ ਅਡੀਸ਼ਨਲ ਕਮਿਸ਼ਨਰ ਇੰਨਕਮ ਟੈਕਸ ਰਤਿੰਦਰ ਕੌਰ ਅਤੇ ਸਮਾਜ ਸੇਵਕ ਰੁਪਿੰਦਰ ਜੀਤ ਸਿੰਘ ਨੇ ਸ਼ਾਮਿਲ ਹੋ ਕੇ ਗੁਰੂ ਮਹਾਰਾਜ ਜੀ ਦਾ ਆਸ਼ਿਰਵਾਦ ਲਿਆ। ਇਸ ਮੌਕੇ ਮੈਡਮ ਰਤਿੰਦਰ ਕੌਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਪਣੀ ਨੇਕ ਕਮਾਈ ਵਿਚੋਂ ਲੋੜਵੰਦਾਂ ਦੀ ਮਦਦ ਅਤੇ ਧਾਰਮਿਕ ਕਾਰਜਾਂ ਦੇ ਲਈ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ।ਬ੍ਰਾਂਚ ਮੈਨੇਜਰ ਨੇਹਾ ਅਰੋੜਾ ਨੇ ਅੰਤ ਵਿਚ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਨਮੀਤ ਕੌਰ, ਨਵਪ੍ਰੀਤ ਕੌਰ, ਸ਼ਿਲਪੀ, ਦਰਸ਼ਨ ਸਿੰਘ, ਸਤਬੀਰ ਕੌਰ,ਨਿਰਮਲ ਕੌਰ, ਅਨਿਤਾ ਆਦਿ ਹਾਜ਼ਰ ਸਨ। 

Ads on article

Advertise in articles 1

advertising articles 2

Advertise