-->
17 ਨਵੇਂ ਆਮ ਆਦਮੀਂ ਕਲੀਨਿਕ ਕੀਤੇ ਲੋਕ ਅਪਰਣ

17 ਨਵੇਂ ਆਮ ਆਦਮੀਂ ਕਲੀਨਿਕ ਕੀਤੇ ਲੋਕ ਅਪਰਣ

17 ਨਵੇਂ ਆਮ ਆਦਮੀਂ ਕਲੀਨਿਕ ਕੀਤੇ ਲੋਕ
ਅਪਰਣ 
ਅੰਮ੍ਰਿਤਸਰ 5 ਮਈ (ਸੁਖਬੀਰ ਸਿੰਘ, ਸਤਨਾਮ ਸਿੰਘ) - ਪੰਜਾਬ ਸਰਕਾਰ ਵਲੋਂ ਮੁਹੱਲਾ ਕਲੀਨਿਕ ਦੇ ਦੂਜੇ ਪੜਾਅ ਤਹਿਤ ਜਿਲਾ੍ ਅੰਮ੍ਰਿਤਸਰ ਵਿਖੇ 6 ਅਤੇ ਤੀਸਰੇ ਪੜਾਅ ਤਹਿਤ 11 ਨਵੇਂ ਆਮ ਆਦਮੀਂ ਕਲੀਨਿਕਾਂ ਦਾ ਰਸਮੀਂ ਤੌਰ ਤੇ ਉਦਘਾਟਨ ਕੀਤਾ ਗਿਆ।ਅੱਜ ਜਿਵੇਂ ਹੀ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਜੀ ਵਲੋਂ ਸੂਬਾ ਪੱਧਰੀ ਸਮਾਗਮ ਦੌਰਾਨ ਰੀਬਨ ਕੱਟਕੇ ਆਮ ਆਦਮੀਂ ਕਲੀਨਿਕ ਦਾ ਉਦਘਾਟਨ ਕੀਤਾ ਉਸਤੋਂ ਤੁਰੰਤ ਬਾਅਦ ਸ਼ਹਿਰ ਦੇ ਦੱਖਣੀਂ ਹਲਕੇ ਵਿਚ ਸਥਿਤ ਆਮ ਆਦਮੀਂ ਕਲੀਨਿਕ ਚਾਟੀਵਿੰਡ ਗੇਟ ਨਜਦੀਕ ਗੁਰਦੁਆਰਾਂ ਸ਼ਹੀਦਾ ਸਾਹਿਬ ਵਿਖੇ ਕੈਬਨਟ ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ ਜੀ ਦੇ ਓ.ਐਸ.ਡੀ. ਸ੍ਰ ਮਨਪ੍ਰੀਤ ਸਿੰਘ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰ ਹਰਪ੍ਰੀਤ ਸਿੰਘ ਸੂਦਨ ਅਤੇ ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਵਲੋਂ ਰਸਮੀਂ ਉਦਘਾਟਨ ਕੀਤਾ ਗਿਆ। ਇਸ ਸਮਾਗਮ ਓ.ਐਸ.ਡੀ. ਸ੍ਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਵਿਚ 80 ਨਵੇਂ ਮੱਹਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ਹੈ ਜੋ ਕਿ ਸਰਕਾਰ ਦਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਹਨਾਂ ਕਿਹਾ ਕਿ ਇਸ ਜਗਾ੍ ਤੇ ਮੁਹੱਲਾ ਕਲੀਨਿਕ ਖੋਲਣ ਵਿਚ ਮਾਨਯੋਗ ਕੈਬਨਟ ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਹੈ ਅਤੇ ਲੋਕਾਂ ਨੂੰ ਇਹਨਾਂ ਦਾ ਭਰਪੂਰ ਲਾਭ ਲੈਣਾਂ ਚਾਹੀਦਾ ਹੈ।ਡਿਪਟੀ ਕਮਿਸ਼ਨਰ ਸ੍ਰ ਹਰਪ੍ਰੀਤ ਸੂਦਨ ਜੀ ਨੇ ਕਿਹਾ ਕਿ ਜਿਲਾ੍ ਅੰਮ੍ਰਿਤਸਰ ਵਿਖੇ ਅੱਜ 17 ਨਵੇਂ ਮੁਹੱਲਾ ਕਲੀਨਿਕ ਲੋਕ ਅਰਪਣ ਕੀਤੇ ਗਏ ਹਨ ਇਹਨਾਂ ਵਿਚੋਂ 4 ਆਮ ਆਦਮੀਂ ਕਲੀਨਿਕ ਪੋਰਟੇਬਕ ਬੇਸ ਤੇ ਤਿਆਰ ਕੀਤੇ ਗਏ ਹਨ ਜੋ ਕਿ ਜਰੂਰਤ ਪੈਣ ਤੇ ਇਕ ਜਗਾ੍ ਤੋਂ ਦੂਜੀ ਜਗਾ੍ ਤੇ ਮੂਵ ਵੀ ਕੀਤੇ ਜਾ ਸਕਦੇ ਹਨ।ਇਸ ਮੌਕੇ ਤੇ ਸਿਵਲ ਸਰਜਨ ਡਾ ਚਰਨਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਕਲੀਨਿਕਾਂ ਰਾਹੀਂ ਲਗਭਗ 80 ਤਰਾ੍ ਦੀਆਂ ਦਵਾਈਆਂ, ਮੁਫਤ ਲੈਬ ਟੈਸਟ ਅਤੇ ਇਲਾਜ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਯਕੀਨੀਂ ਬਣਾਈਆਂ ਜਾਣਗੀਆਂ।ਇਸ ਮੌਕੇ ਤੇ ਜਿਲਾ੍ ਟੀਕਾਕਰਣ ਅਫਸਰ ਡਾ ਕੰਵਲਜੀਤ ਸਿੰਘ, ਜਸਪਾਲ ਸਿੰਘ ਭੁੱਲਰ, ਸੁਰਿੰਦਰ ਸਿੰਘ ਮਰਵਾਹਾ,ਜਗਦੀਪ ਸਿੰਘ ਜੱਗਾ,ਸੁਰਿੰਦਰ ਸਿੰਘ ਪ੍ਰੇਮ, ਗੁਰਵਿੰਦਰ ਸਿੰਘ, ਲਵਪ੍ਰੀਤ ਸਿੰਘ,ਇੰਡੀਅਨਜੀਤ ਸਿੰਘ,ਪਲਵਿੰਦਰ ਪ੍ਰਿੰਸ, ਡਾ ਹਰਮਨਦੀਪ ਸਿੰਘ, ਡਿਪਟੀ ਕਮਲਦੀਪ ਭੱਲਾ ੳਤੇ ਸਾਰੇ ਸਟਾਫ ਹਾਜਰ ਸੀ।

Ads on article

Advertise in articles 1

advertising articles 2

Advertise