-->
ਚੌਕੀ ਵਿਜੈ ਨਗਰ ਵੱਲੋਂ 24 ਘੰਟਿਆ ਵਿੱਚ 02 ਝਪਟਮਾਰ, ਮੋਬਾਇਲ ਸਮੇਤ ਕਾਬੂ

ਚੌਕੀ ਵਿਜੈ ਨਗਰ ਵੱਲੋਂ 24 ਘੰਟਿਆ ਵਿੱਚ 02 ਝਪਟਮਾਰ, ਮੋਬਾਇਲ ਸਮੇਤ ਕਾਬੂ

ਚੌਕੀ ਵਿਜੈ ਨਗਰ ਵੱਲੋਂ 24 ਘੰਟਿਆ ਵਿੱਚ 02 ਝਪਟਮਾਰ, ਮੋਬਾਇਲ
ਸਮੇਤ ਕਾਬੂ
ਅੰਮ੍ਰਿਤਸਰ, 28 ਮਈ (ਬਿਊਰੋ, ਸੁਖਬੀਰ ਸਿੰਘ) - ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਨੋਰਥ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ ਸੁਸ਼ੀਲ ਕੁਮਾਰ ਇੰਚਾਂਰਜ਼ ਪੁਲਿਸ ਚੌਕੀ ਵਿਜ਼ੈ ਨਗਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾਂ ਨੁੰ 24 ਘੰਟੇ ਦੇ ਵਿੱਚ ਟਰੇਸ ਕਰਨ ਵਿੱਚ ਸਫਲਤਾ ਹਾਸਲ ਕਰਕੇ ਮੋਬਾਇਲ ਫੋਨ ਖੋਹ ਕਰਨ ਵਾਲੇ ਦੋਸ਼ੀ ਅਸ਼ੋਕ ਕੁਮਾਰ ਪੁੱਤਰ ਵਿਜੈ ਸਿੰਘ ਵਾਸੀ ਦਸਮੇਸ਼ ਐਵੀਨਿਊ, ਅੰਮ੍ਰਿਤਸਰ ਅਤੇ ਜਗਦੀਸ਼ ਕੁਮਾਰ ਉਰਫ਼ ਰਮਨ ਪੁੱਤਰ ਅਰਜੁਨ ਕੁਮਾਰ ਵਾਸੀ ਨੇੜੇ ਐਸ.ਜੀ ਇੰਨਕਲੇਵ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਖੋਹ਼ਸੁਦਾ ਮੋਬਾਇਲ ਫੋਨ ਵੀ ਬ੍ਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਹਨਾ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ ਹੈ। ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ।

Ads on article

Advertise in articles 1

advertising articles 2

Advertise