-->
6 ਮਈ ਨੂੰ ਪਰਲਜ ਪੀੜਤ ਜਲੰਧਰ ਵਿੱਚ ਕਰਨਗੇ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ : ਦਾਨਗੜ

6 ਮਈ ਨੂੰ ਪਰਲਜ ਪੀੜਤ ਜਲੰਧਰ ਵਿੱਚ ਕਰਨਗੇ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ : ਦਾਨਗੜ

6 ਮਈ ਨੂੰ ਪਰਲਜ ਪੀੜਤ ਜਲੰਧਰ ਵਿੱਚ ਕਰਨਗੇ ਪੰਜਾਬ ਤੇ ਕੇਂਦਰ
ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ : ਦਾਨਗੜ
ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ, ਰਵਿੰਦਰ ਸਿੰਘ) - ਭਾਰਤ ਦੇ 5.85 ਕਰੋੜ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ 49100 ਕਰੋੜ ਰੁਪਏ ਹੜੱਪਣ ਵਾਲੀ ਚਿੱਟ ਫੰਡ ਕੰਪਨੀ ਪਰਲਜ ਤੋਂ ਪੀੜਤ ਲੋਕਾਂ ਦੀ ਬਣਾਈ ਗਈ ਜਥੇਬੰਦੀ ਇਨਸਾਫ਼ ਦੀ ਆਵਾਜ਼ ਆਰਗੇਨਾਈਜੇਸ਼ਨ ਵੱਲੋਂ 6 ਮਈ ਦਿਨ ਸ਼ਨੀਵਾਰ ਨੂੰ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ਼ ਜੋਰਦਾਰ ਰੋਸ ਮੁਜ਼ਾਹਰਾ ਕੀਤਾ ਜਾਵੇਗਾ ।" ਇਸਦਾ ਪ੍ਗਟਾਵਾ ਅੱਜ ਜਲੰਧਰ ਦੀ ਡਿਫੈੰਸ ਕਲੋਨੀ ਦੇ ਗੁਰਦੁਆਰਾ ਸਾਹਿਬ ਵਿਖੇ ਪਰਲਜ ਪੀੜਤਾਂ ਦੀ ਹੋਈ ਇੱਕ ਮੀਟਿੰਗ ਸਮੇਂ ਜਥੇਬੰਦੀ ਦੇ ਸੂਬਾ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ ਨੇ ਕਰਦਿਆਂ ਕਿਹਾ ਕਿ 2014 ਤੋਂ ਲੋਕ ਆਪਣੇ ਪੈਸੇ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ, ਪਰ ਉਨ੍ਹਾਂ ਦੀ ਹੁਣ ਤੱਕ ਕਿਸੇ ਵੀ ਸਰਕਾਰ ਨੇ ਬਾਂਹ ਨਹੀਂ ਫੜੀ, ਇਸ ਲਈ ਉਹ ਜਲੰਧਰ ਦੀ ਜਿਮਨੀ ਚੋਣ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ਼ ਰੋਸ ਦਾ ਪ੍ਗਟਾਵਾ ਕਰਕੇ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾਉਣ ਗੇ । ਇਸ ਸਮੇਂ ਸੰਬੋਧਨ ਕਰਦਿਆਂ ਹਰਭਜਨ ਸਿੰਘ ਬੰਗੀ, ਜੋਧ ਸਿੰਘ ਥਾਂਦੀ ਹੁਸ਼ਿਆਰਪੁਰ, ਦਲਬੀਰ ਸਿੰਘ ਜੰਮੂ ਨੇ ਕਿਹਾ ਕਿ ਸਰਕਾਰ ਬਨਣ ਤੋਂ ਪਹਿਲਾਂ ਭਗਵੰਤ ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਪੈਸੇ ਵਿਆਜ ਸਮੇਤ ਦਿੱਤੇ ਜਾਣਗੇ, ਪਰ ਸਰਕਾਰ ਬਨਣ ਤੋਂ ਬਾਅਦ ਉਹ ਆਪਣਾ ਕੀਤਾ ਵਾਅਦਾ ਹੀ ਸ਼ਾਇਦ ਭੁੱਲ ਗਏ ਹਨ, ਉਨ੍ਹਾਂ ਨੂੰ ਉਨ੍ਹਾਂ ਵੱਲੋਂ ਕੀਤਾ ਗਿਆ ਵਾਅਦਾ ਯਾਦ ਕਰਵਾਇਆ ਜਾਵੇਗਾ । ਇਸ ਮੌਕੇ 'ਤੇ ਜੱਗਾ ਸਿੰਘ ਸਿੱਧੂ, ਰਜਵੰਤ ਬਾਲਾ, ਸ਼ਿਵ ਕੁਮਾਰ ਅੰਮ੍ਰਿਤਸਰ, ਧਰਵਿੰਦਰ ਸਿੰਘ ਔਲਖ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਆਪਣੇ ਹੱਕ ਲੈਣ ਲਈ ਲੋਕ ਲਹਿਰ ਉਸਾਰਨ ਦਾ ਸੁਝਾਅ ਦਿੱਤਾ ਤਾਂ ਕਿ ਅੰਨੀਆਂ ਬੋਲੀਆਂ ਸਰਕਾਰਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਈ ਜਾ ਸਕੇ । ਮੀਟਿੰਗ ਸਮੇਂ ਸੁਰਜੀਤ ਸਿੰਘ ਕਪੂਰਥਲਾ, ਡਾ.ਪਰਮਜੀਤ ਸਿੰਘ ਫਗਵਾੜਾ, ਗੁਰਦੀਪ ਸਿੰਘ ਝਿੱਕਾ, ਜਸਪਾਲ ਸਿੰਘ ਸਾਰੰਗਦੇਵ, ਦਲੀਪ ਸਿੰਘ ਕੋਟਲਾ ਸਰਾਜ ਲੁਹਾਰ, ਸੰਤੋਸ਼ ਕੁਮਾਰੀ ਅੰਮ੍ਰਿਤਸਰ, ਸੁਖਵਿੰਦਰ ਕੌਰ ਅੱਪਰਾ ਆਦਿ ਪੀੜਤ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ ।

Ads on article

Advertise in articles 1

advertising articles 2

Advertise