-->
ਪਰਲਜ ਪੀੜਤਾਂ ਦੀ ਹੰਗਾਮੀ ਮੀਟਿੰਗ 9 ਮਈ ਨੂੰ ਹੋਵੇਗੀ ਕੰਪਨੀ ਬਾਗ ਵਿੱਚ : ਰਜਵੰਤ ਬਾਲਾ

ਪਰਲਜ ਪੀੜਤਾਂ ਦੀ ਹੰਗਾਮੀ ਮੀਟਿੰਗ 9 ਮਈ ਨੂੰ ਹੋਵੇਗੀ ਕੰਪਨੀ ਬਾਗ ਵਿੱਚ : ਰਜਵੰਤ ਬਾਲਾ

ਪੰਜਾਬ ਪ੍ਰਧਾਨ ਮਹਿੰਦਰ ਪਾਲ ਸਿੰਘ ਦਾਨਗੜ ਵਿਸ਼ੇਸ਼ ਤੌਰ ਤੇ
ਪਹੁੰਚਣਗੇ
ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ, ਰਵਿੰਦਰ ਕੁਮਾਰ) - ਪਰਲਜ ਗਰੁੱਪ ਸਮੇਤ ਹੋਰਨਾਂ ਚਿੱਟ ਫੰਡ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਬਣਾਈ ਜਥੇਬੰਦੀ ਇਨਸਾਫ਼ ਦੀ ਆਵਾਜ਼ ਪੰਜਾਬ ਦੀ ਹੰਗਾਮੀ ਮੀਟਿੰਗ 9 ਮਈ ਦਿਨ ਮੰਗਲਵਾਰ ਨੂੰ ਕੰਪਨੀ ਬਾਗ ਅੰਮ੍ਰਿਤਸਰ ਵਿਖੇ ਸਵੇਰੇ 10 ਵਜੇ ਹੋਵੇਗੀ, ਜਿਸ ਵਿੱਚ ਪੰਜਾਬ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਦਾਨਗੜ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸੰਬੋਧਨ ਕਰਨਗੇ । ਇਸ ਦੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਰਜਵੰਤ ਬਾਲਾ ਨੇ ਦੱਸਿਆ ਕਿ ਪੰਜਾਬ ਦੇ 25 ਲੱਖ ਤੋਂ ਵੱਧ ਲੋਕਾਂ ਦੇ ਕਰੋੜਾਂ ਰੁਪਏ ਪਰਲਜ ਵਿੱਚ ਲੱਗੇ ਹੋਏ ਹਨ, ਪਰ ਹੁਣ ਤੱਕ ਹਰ ਸਰਕਾਰ ਨੇ ਪਰਲਜ ਪੀੜਤਾਂ ਨਾਲ ਧੋਖਾ ਕੀਤਾ ਹੈ, ਜਿਸ ਕਰਕੇ 2014 ਤੋਂ ਲੋਕ ਆਪਣੇ ਪੈਸੇ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ । ਉਨ੍ਹਾਂ ਸਮੂਹ ਪਰਲਜ ਪੀੜਤਾਂ ਨੂੰ ਮੀਟਿੰਗ ਵਿੱਚ ਹਾਜ਼ਰ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਨੇ ਲੋਕਾਂ ਨਾਲ ਵੋਟਾਂ ਤੋਂ ਪਹਿਲਾਂ ਪੈਸੇ ਦੇਣ ਦਾ ਵਾਅਦਾ ਕੀਤਾ ਸੀ ਜੋ ਉਨ੍ਹਾਂ ਦੀ ਸਰਕਾਰ ਬਨਣ ਤੋਂ ਢੇਡ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੂਰਾ ਨਹੀਂ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਬੀਤੇ ਕੱਲ੍ਹ ਵੀ ਜਲੰਧਰ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਮੁਜ਼ਾਹਰਾ ਕੀਤਾ ਗਿਆ, ਜੋ ਬੱਸ ਸਟੈਂਡ ਨੇੜਿਓ ਸ਼ੁਰੂ ਹੋ ਕੇ ਡੀ.ਸੀ.ਦਫ਼ਤਰ ਜਾ ਕੇ ਸਮਾਪਤ ਹੋਇਆ ਸੀ । ਇਸ ਮੌਕੇ 'ਤੇ ਡਾ.ਜਸਵਿੰਦਰ ਸਿੰਘ ਬੋਪਾਰਾਏ, ਮਨਜੀਤ ਕੌਰ ਝੰਜੋਟੀ, ਹੀਰਾ ਸਿੰਘ ਲੋਪੋਕੇ, ਧਰਵਿੰਦਰ ਸਿੰਘ ਕੋਹਾਲੀ, ਦਲਜੀਤ ਕੌਰ ਗੁਮਟਾਲਾ, ਜਸਬੀਰ ਸਿੰਘ ਲੋਪੋਕੇ, ਜਸਪਾਲ ਸਿੰਘ ਸਾਰੰਗਦੇਵ, ਦਲੀਪ ਸਿੰਘ ਕੋਟਲਾ ਸਰਾਜ ਲੁਹਾਰ, ਸੰਤੋਸ਼ ਕੁਮਾਰੀ ਅੰਮ੍ਰਿਤਸਰ ਆਦਿ ਪਰਲਜ ਪੀੜਤ ਤੇ ਜਥੇਬੰਦੀ ਦੇ ਆਗੂ ਹਾਜ਼ਰ ਸਨ ।

Ads on article

Advertise in articles 1

advertising articles 2

Advertise