-->
ਐਨ.ਐਸ.ਕਿਓੂ.ਐਫ ਵੋਕੇਸ਼ਨਲ ਅਧਿਆਪਕਾਂ ਨੇ ਜਲੰਧਰ ਚ ਘੇਰੀ ਆਪ ਉਮੀਦਵਾਰ ਸ਼ੁਸੀਲ ਕੁਮਾਰ ਦੀ ਕੋਠੀ

ਐਨ.ਐਸ.ਕਿਓੂ.ਐਫ ਵੋਕੇਸ਼ਨਲ ਅਧਿਆਪਕਾਂ ਨੇ ਜਲੰਧਰ ਚ ਘੇਰੀ ਆਪ ਉਮੀਦਵਾਰ ਸ਼ੁਸੀਲ ਕੁਮਾਰ ਦੀ ਕੋਠੀ

ਐਨ.ਐਸ.ਕਿਓੂ.ਐਫ ਵੋਕੇਸ਼ਨਲ ਅਧਿਆਪਕਾਂ ਨੇ ਜਲੰਧਰ ਚ ਘੇਰੀ ਆਪ
ਉਮੀਦਵਾਰ ਸ਼ੁਸੀਲ ਕੁਮਾਰ ਦੀ ਕੋਠੀ
ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ, ਰਵਿੰਦਰ ਕੁਮਾਰ) - ਜਲੰਧਰ ਚ ਜ਼ਿਮਨੀ ਚੋਣ ਦੇ ਮੱਦੇਨਜਰ ਐਨ ਐਸ ਕਿਓੂ ਐਫ ਵੋਕੇਸ਼ਨਲ ਅਧਿਆਪਕਾਂ ਨੇ ਆਪਣੀਆ ਮੰਗਾਂ ਨ ਮੰਨੇ ਜਾਣ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਓੁਮੀਦਵਾਰ ਸ਼ੁਸੀਲ ਕੁਮਾਰ ਰਿੰਕੂ ਜੀ ਦੀ ਕੋਠੀ ਦਾ ਘਿਰਾਓ ਕੀਤਾ॥ ਵੋਕੇਸ਼ਨਲ ਅਧਿਆਪਕਾਂ ਦੀ ਮੰਗ ਸੀ ਕਿ 2014 ਤੋਂ ਓੁਹਨਾ ਦੀ ਭਰਤੀ ਹੋਈ ਹੈ ਤੇ 9 ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਤਨਖਾਹ ਵਾਧਾ ਨਹੀਂ ਹੋਇਆ ਹੈ ਜਦਕਿ ਤਿੰਨ ਸਰਕਾਰਾਂ ਦੇ ਝੂਠੇ ਲਾਰੇ ਜ਼ਰੂਰ ਸੁਣਨ ਨੂੰ ਮਿਲੇ ਹਨ॥ ਅਧਿਆਪਕਾਂ ਨੇ ਬਾਬੂ ਜਗਜੀਵਨ ਰਾਮ ਚੌਕ ਤੋਂ ਰਿੰਕੂ ਜੀ ਦੇ ਘਰ ਤੱਕ ਵਿਸ਼ਾਲ ਰੋਸ ਮਾਰਚ ਕੀਤਾ ਤੇ ਮਗਰੋਂ ਰਿੰਕੂ ਜੀ ਦੀ ਕੋਠੀ ਮੂਹਰੇ ਬੈਠਕੇ ਘੰਟੇ ਭਰ ਰੋਡ ਜਾਮ ਕਰੀ ਰੱਖਿਆ॥ਇਸ ਮੌਕੇ ਵੋਕੇਸ਼ਨਲ ਅਧਿਆਪਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰਾਂ ਇਕ ਪਾਸੇ ਤਾਂ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਕਿੱਤਾਮੁੱਖੀ ਕੋਰਸਾਂ ਦੀ ਗੱਲ ਕਰਦੀ ਹੈ ਪਰ ਸਰਕਾਰੀ ਸਕੂਲਾਂ ਚ ਜਿੱਥੇ ਗਰੀਬ ਘਰਾਂ ਦੇ ਬੱਚੇ ਪੜਦੇ ਹਨ ਤੇ ਓੁਹਨਾਂ ਸਰਕਾਰੀ ਸਕੂਲਾਂ ਚ ਹੀ ਐਨ ਐਸ ਕਿਓੂ ਐਫ ਅਧਿਆਪਕ ਕਿੱਤਾਮੁੱਖੀ ਸਿੱਖਿਆ ਦੇ ਰਹੇ ਹਨ ਪਰ ਸਰਕਾਰ ਦਾ ਇਸ ਸਿੱਖਿਆ ਵੱਲ ਕੋਈ ਧਿਆਨ ਨਹੀਂ ਹੈ ਜਦਕਿ ਸਰਕਾਰ ਕਿੱਤਾਮੁੱਖੀ ਸਿੱਖਿਆ ਤੇ ਬਿਆਨ ਦੇ ਕਿ ਫੋਕੇ ਡਰਾਮੇ ਕਰ ਰਹੀ ਹੈ॥ ਓੁਹਨਾਂ ਦੱਸਿਆ ਕਿ ਐਨ ਐਸ ਕਿਓੂ ਐਫ ਦੁਨੀਆ ਦੇ ਪਹਿਲੇ ਅਜਿਹੇ ਅਧਿਆਪਕ ਹੋਣਗੇ ਜਿਨਾਂ ਨੂੰ ਸਰਕਾਰ ਨੇ ਕੋਈ ਮੈਡੀਕਲ ਛੁੱਟੀ ਨਹੀਂ ਦਿੱਤੀ ਹੈ। ਇਸ ਮੌਕੇ ਪੰਜਾਬ ਦੇ ਵੱਖ ਵੱਖ ਜਿਲਿਆ ਤੋਂ ਪੁੱਜੇ ਐਨ ਐਸ ਕਿਓੂ ਐਫ ਵੋਕੇਸ਼ਨਲ ਅਧਿਆਪਕਾਂ ਨੇ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਕਿ 13 ਅਕਤੂਬਰ 
2021 ਨੂੰ ਕੇਜਰੀਵਾਲ ਸਾਬ ਤੇ ਭਗਵੰਤ ਮਾਨ ਜੀ ਨੇ ਚੌਥੀ ਗਰੰਟੀ ਦਿੱਤੀ ਸੀ ਕਿ “ ਆਓੂਟਸੋਰਸ ਭਰਤੀ ਬੰਦ ਕਰਾਂਗੇ “ ਪਰ ਅੱਜ 30 ਅਪ੍ਰੈਲ 2023 ਹੋਣ ਦੇ ਬਾਵਜੂਦ ਵੀ ਸਰਕਾਰੀ ਦੀ ਇਹ ਗਰੰਟੀ ਪੂਰੀ ਨਹੀਂ ਹੋਈ ਜਿਸ ਤੋਂ ਸਾਫ਼ ਹੈ ਕਿ ਆਪ ਵੀ ਦੂਜੀਆਂ ਪਾਰਟੀਆਂ ਵਾਂਗ ਝੂਠੇ ਵਾਅਦੇ ਕਰਦੀ ਹੈ॥ ਇਸ ਮੌਕੇ ਯੂਨੀਅਨ ਕਮੇਟੀ ਨੇ ਪੰਜਾਬ ਭਰ ਤੋਂ ਆਏ ਅਧਿਆਪਕਾਂ ਦਾ ਧੰਨਵਾਦ ਕੀਤਾ ॥

Ads on article

Advertise in articles 1

advertising articles 2

Advertise