-->
ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਨੀਵਰਸਿਟੀ ਦੇ ਤਿੰਨ ਸੀਨੀਅਰ ਸਹਾਇਕ ਬਣੇ ਨਿਗਰਾਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਨੀਵਰਸਿਟੀ ਦੇ ਤਿੰਨ ਸੀਨੀਅਰ ਸਹਾਇਕ ਬਣੇ ਨਿਗਰਾਨ

ਪਦ ਉੱਨਤੀ ਪ੍ਰਾਪਤ ਅਫਸਰਾਂ ਨੂੰ ਅਫਸਰ ਐਸੋਸੀਏਸ਼ਨ ਵੱਲੋਂ ਸ਼ੁੱਭ
ਕਾਮਨਾਵਾਂ:ਰਜ਼ਨੀਸ਼ ਭਾਰਦਵਾਜ
ਅੰਮ੍ਰਿਤਸਰ, 8 ਮਈ (ਸੁਖਬੀਰ ਸਿੰਘ, ਕਰਨ ਯਾਦਵ) -  ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਤਿੰਨ ਕਰਮਚਾਰੀ ਸ੍ਰ. ਅਰਵਿੰਦਰ ਸਿੰਘ ਪੰਜਾਬ ਸਕੂਲ ਆਫ ਇਕਨਾਮਿਕਸ, ਸ੍ਰ ਦਿਲਬਾਗ ਸਿੰਘ ਅੰਗਰੇਜ਼ੀ ਵਿਭਾਗ ਤੇ ਸ੍ਰੀਮਤੀ ਅਨੁਪਮਾ ਪਡਿਆਲ ਪਲਾਨਿੰਗ ਵਿਭਾਗ ਨੂੰ ਨਿਗਰਾਨ ਵਜੋਂ ਪਦ ਉਨੱਤ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸ੍ਰ. ਹਰਜਿੰਦਰ ਸਿੰਘ ਸਹਾਇਕ ਰਜਿਸਟਰਾਰ ਅਤੇ ਸ੍ਰੀ ਰਜ਼ਨੀਸ਼ ਭਾਰਦਵਾਜ ਪ੍ਰਧਾਨ ਅਫਸਰ ਐਸੋਸੀਏਸ਼ਨ ਵੱਲੋਂ ਦਿੱਤੇ ਗਏ। ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਯੂਨੀਵਰਸਿਟੀ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਜ਼ਨੀਸ਼ ਭਾਰਦਵਾਜ ਨੇ ਨਿਗਰਾਨ ਬਣੇ ਅਫਸਰਾਂ ਨੂੰ ਵਧਾਈ ਦੇਂਦੇ ਹੋਏ ਆਉਣ ਵਾਲੇ ਸਮੇਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ) ਜਸਪਾਲ ਸਿੰਘ ਸੰਧੂ ਅਤੇ ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿਚ ਯੂਨੀਵਰਸਿਟੀ ਤਰੱਕੀ ਦੀਆਂ ਹੋਰ ਪਾਉੜੀਆਂ ਚੜ੍ਹੇਗੀ ਅਤੇ ਸਮੂਹ ਨਾਨ-ਟੀਚਿੰਗ ਕਰਮਚਾਰੀ ਅਤੇ ਅਫਸਰ ਯੂਨੀਵਰਸਿਟੀ ਦੀ ਤਰੱਕੀ ਵਿਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਤੇ ਪਦ ਉਨੱਤ ਹੋਏ ਅਫਸਰਾਂ ਨੇ ਕਿਹਾ ਕਿ ਉਹ ਆਪਣੀ ਇਸ ਪੱਦ ਉੱਨਤੀ ਲਈ ਯੂਨੀਵਰਸਿਟੀ ਅਥਾਰਟੀ ਅਤੇ ਖਾਸ ਤੌਰ ਪ੍ਰਧਾਨ ਅਫਸਰ ਐਸੋਸੀਏਸ਼ਨ ਸ੍ਰੀ ਰਜ਼ਨੀਸ਼ ਭਾਰਦਵਾਜ ਦਾ ਧੰਨਵਾਦ ਕਰਦੇ ਹਨ। ਉਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਉਹ ਆਪਣਾ ਕੰਮ ਪੂਰੀ ਤਨਦੇਹੀ ਅਤੇ ਮੇਹਨਤ ਨਾਲ ਕਰਨਗੇ। ਇਸ ਮੌਕੇ ਤੇ ਸ੍ਰ. ਜਗੀਰ ਸਿੰਘ ਉਪ ਪ੍ਰਧਾਨ, ਸ੍ਰ. ਮਨਵਿੰਦਰ ਸਿੰਘ, ਸ੍ਰੀ ਵਿਪਨ ਕੁਮਾਰ ਸੰਝੁਕਤ ਸਕੱਤਰ, ਸ੍ਰੀ. ਗੁਰਮੀਤ ਥਾਪਾ, ਸ੍ਰ. ਹਰਦੀਪ ਸਿੰਘ, ਸ੍ਰੀ. ਰਾਜੇਸ਼ ਕੁਮਾਰ, ਸ੍ਰੀ. ਗੁਰਮੀਤ ਥਾਪਾ, ਸ੍ਰ. ਮਨਪ੍ਰੀਤ ਸਿੰਘ ਸਕੱਤਰ ਅਤੇ ਸ੍ਰ. ਕੁਲਜਿੰਦਰ ਸਿੰਘ ਬੱਲ ਸਮੇਤ ਵੱਡੀ ਗਿਣਤੀ ਵਿਚ ਅਫਸਰ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।

Ads on article

Advertise in articles 1

advertising articles 2

Advertise