-->
“ਈਟ ਰਾਈਟ ਇੰਡੀਆ” ਪ੍ਰਾਜੈਕਟ ਤਹਿਤ  “ਫੂਡ ਸੇਫਟੀ ਆਨ ਵੀਲ੍ਹ ਵੈਨ” ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

“ਈਟ ਰਾਈਟ ਇੰਡੀਆ” ਪ੍ਰਾਜੈਕਟ ਤਹਿਤ “ਫੂਡ ਸੇਫਟੀ ਆਨ ਵੀਲ੍ਹ ਵੈਨ” ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

“ਈਟ ਰਾਈਟ ਇੰਡੀਆ” ਪ੍ਰਾਜੈਕਟ ਤਹਿਤ “ਫੂਡ ਸੇਫਟੀ ਆਨ ਵੀਲ੍ਹ
ਵੈਨ” ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ, 5 ਮਈ (ਸੁਖਬੀਰ ਸਿੰਘ) - ਪੰਜਾਬ ਸਰਕਾਰ ਦੇ ਆਦੇਸ਼ਾਂ ਅਨੂਸਾਰ ਮਾਨਯੋਗ ਸਿਹਤ ਸਕੱਤਰ ਪੰਜਾਬ ਅਤੇ ਕਮਿਸ਼ਨਰ ਫੂਡ ਤੇ ਡਰੱਗ ਸ਼੍ਰੀ ਅਭਿਨਵ ਤ੍ਰਿਖਾ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਮਾਨਯੋਗ ਡਿਪਟੀ ਕਮਿਸ਼ਨਰ ਤਰਨਤਾਰਨ ਡਾ ਰਿਸ਼ੀ ਪਾਲ ਸਿੰਘ ਵਲੋਂ ਐਫ.ਐਸ.ਐਸ.ਏ.ਆਈ. ਦੇ “ਈਟ ਰਾਈਟ ਇੰਡੀਆ” ਪ੍ਰਾਜੈਕਟ ਤਹਿਤ ਫੂਡ ਸੇਫਟੀ ਆਨ ਵੀਲ੍ਹ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ ਗਿਆ।ਇਸ ਅਵਸਰ ਤੇ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਜੀ ਨੇ ਕਿਹਾ ਕਿ ਇਸ ਵੈਨ ਰਾਹੀਂ ਖਾਧ ਪਦਾਰਥਾਂ ਦੀ ਗੁਣਵਕਤਾ ਦੀ ਰੈਪਿਡ ਚੈਕਿੰਗ ਕਰਕੇ ਮੌਕੇ ਤੇ ਰਿਪੋਰਟ ਮਿਲ ਸਕਦੀ ਹੈ, ਜੋ ਕਿ ਇਕ ਬਹੁਤ ਹੀ ਵਧੀਆ ਉਪਰਾਲਾ ਹੈ।ਇਸ ਰਾਹੀ ਆਮ ਲੋਕ ਆਪਣੇ ਘਰਾਂ ਅਤੇ ਰੋਜਾਨਾਂ ਜੀਵਨ ਵਿਚ ਵਰਤੀਆਂ ਜਾਣ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਜਿਵੇਂ ਦੱਧ, ਦਹੀਂ, ਦਾਲਾਂ, ਮਸਾਲ ਆਦਿ ਦੀ ਜਾਂਚ ਕਰਵਾ ਸਕਦੇ ਹਨ।ਇਸ ਅਵਸਰ ਤੇ ਜਿਲਾ੍ ਸਿਹਤ ਅਫਸਰ ਡਾ ਸੁਖਬੀਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਪੂਰੇ ਜਿਲ੍ਹੇ ਭਰ ਦੇ ਲੋਕਾਂ ਨੂੰ ਸਾਫ ਸੁਥਰਾ ਅਤੇ ਮਿਆਰੀ ਖਾਣਾਂ, ਖਾਦ-ਪਦਾਰਥ, ਫਲ-ਸਬਜੀਆਂ, ਦੁੱਧ ਅਤੇ ਦੁੱਧ ਦੇ ਪਦਾਰਥ ਆਦੀ ਮੁਹੱਈਆਂ ਕਰਵਾਉਣ ਲਈ ਵਚਨਬੱਧ ਹੈ।ਇਸ ਲਈ “ਈਟ ਰਾਈਟ ਇੰਡੀਆ” ਪ੍ਰਾਜੈਕਟ ਤਹਿਤ ਇਸ ਵੈਨ ਦੀ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਹੋਵੇਗੀ। ਇਹ ਵੈਨ ਪੂਰਾ ਇੱਕ ਹਫਤਾ ਜਿਲਾ੍ ਤਰਨਤਾਰਨ ਦੇ ਲਗਭਗ ਸਾਰੇ ਇਲਾਕਿਆਂ ਨੂੰ ਕਵਰ ਕਰੇਗੀ।ਇਸ ਲਈ ਆਮ ਜਨਤਾਂ ਨੂੰ ਅਪੀਲ ਕੀਤਾੀ ਜਾਂਦੀ ਹੈ ਕਿ ਇਸ ਵੈਨ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਇਸ ਅਵਸਰ ਤੇ ਐਸ.ਡੀ.ਐਮ. ਤਰਨਤਾਰਨ ਰਜਨੀਸ਼ ਅਰੋੜਾ, ਜਿਲਾ੍ ਟੀਕਾਕਰਨ ਅਫਸਰ ਡਾ ਵਰਿੰਦਰ ਪਾਲ ਕੌਰ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਸ਼ੈਲਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰਮਨਦੀਪ ਸਿੰਘ ਪੱਡਾ, ਜਿਲਾ੍ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਰੰਧਾਵਾ,ਜਿਲਾ੍ ਐਮ.ਈ.ਆਈ.ਓ. ਅਮਰਦੀਪ ਸ਼ਿੰਘ, ਫੂਡ ਸੇਫਟੀ ਅਫਸਰ ਸਾਕਸ਼ੀ ਖੋਸਲਾ, ਸਮੂਹ ਬੀ.ਈ.ਈ. ਅਤੇ ਸਟਾਫ ਹਾਜਰ ਸਨ।

Ads on article

Advertise in articles 1

advertising articles 2

Advertise