-->
ਸਾਹਿਤ ਸਭਾ ਦਾ ਸਲਾਨਾ ਇਨਾਮ-ਵੰਡ ਸਮਾਰੋਹ ਅਤੇ ਕਾਵਿ-ਉਚਾਰਣ ਮੁਕਾਬਲੇ ਕਰਵਾਏ

ਸਾਹਿਤ ਸਭਾ ਦਾ ਸਲਾਨਾ ਇਨਾਮ-ਵੰਡ ਸਮਾਰੋਹ ਅਤੇ ਕਾਵਿ-ਉਚਾਰਣ ਮੁਕਾਬਲੇ ਕਰਵਾਏ

ਵੱਡੇ-ਵੱਡੇ ਸਾਹਿਤਕਾਰ ਇਹਨਾਂ ਸਾਹਿਤ ਸਭਾਵਾਂ ਦੀ ਉਪਜ ਹਨ ਅਤੇ ਸਾਹਿਤ ਨਾਲ ਜੁੜਿਆ ਹਰ ਵਿਦਿਆਰਥੀ ਸਹਿਜ ਹੋ ਜਾਂਦਾ ਹੈ। ਪ੍ਰਿੰ. ਡਾ.
ਮਹਿਲ ਸਿੰਘ
ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ, ਕਰਨ ਯਾਦਵ)- ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਨੇ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ, ਜਿਸ ਦੌਰਾਨ ਕਾਵਿ ਉਚਾਰਣ ਮੁਕਾਬਲਾ ਵੀ ਕਰਵਾਇਆ ਗਿਆ। ਇਸ ਇਨਾਮ ਵੰਡ ਸਮਾਰੋਹ ਅਤੇ ਕਾਵਿ-ਉਚਾਰਣ ਮੁਕਾਬਲੇ ਦੇ ਮੁੱਖ ਮਹਿਮਾਨ ਕਾਲਜ ਦੇ ਅਲੂਮਨੀ, ਪੰਜਾਬੀ ਦੇ ਅਮਰੀਕਾ ਨਿਵਾਸੀ ਸਾਹਿਤਕਾਰ ਚਰਨਜੀਤ ਸਿੰਘ ਪੰਨੂ ਸਨ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕੀਤੀ।
ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਾਹਿਤ ਸਭਾ ਦੇ ਇੰਚਾਰਜ ਡਾ. ਹੀਰਾ ਸਿੰਘ ਅਤੇ ਡਾ. ਮਿੰਨੀ ਸਲਵਾਨ ਨੇ ਦੱਸਿਆ ਕਿ ਪੰਜਾਬੀ ਵਿਭਾਗ ਵਿਦਿਆਰਥੀਆਂ ਦੀਆਂ ਸਾਹਿਤਕ ਰੁਚੀਆਂ ਨੂੰ ਪ੍ਰਫੁੱਲਿਤ ਕਰਨ ਲਈ ਸਾਹਿਤ ਸਭਾ ਦਾ ਗਠਨ ਕਰਦਾ ਹੈ ਅਤੇ ਸਾਲ ਭਰ ਵੱਖ-ਵੱਖ ਮੁਕਾਬਲੇ ਕਰਵਾ ਕੇ ਵਿਦਿਆਰਥੀਆਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੰਦਾ ਹੈ। ਪਿ੍ਰੰ: ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਪੰਜਾਬ ਦੇ ਵੱਡੇ ਵੱਡੇ ਸਾਹਿਤਕਾਰ ਇਨ੍ਹਾਂ ਸਾਹਿਤ ਸਭਾਵਾਂ ਦੀ ਉਪਜ ਹਨ ਅਤੇ ਸਾਹਿਤ ਨਾਲ ਜੁੜਿਆ ਹਰ ਵਿਦਿਆਰਥੀ ਸਹਿਜ ਹੋ ਜਾਂਦਾ ਹੈ ਉਹ ਜਲਦਬਾਜੀ ਵਿਚ ਆਤਮ ਹੱਤਿਆ ਵਰਗਾ ਕੋਈ ਗਲਤ ਕਦਮ ਨਹੀਂ ਚੁੱਕਦਾ। ਉਨ੍ਹਾਂ ਹਰ ਵਿਸ਼ੇ ਦੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਦਾ ਸੰਦੇਸ਼ ਦਿੱਤਾ।
ਇਸ ਸ. ਪੰਨੂੰ ਨੇ ਕਿਹਾ ਕਿ ਉਨ੍ਹਾਂ ਦੇ ਚੜ੍ਹਦੀ ਜਵਾਨੀ ਵੇਲੇ ਦੇ ਕਾਲਜ ਵਿਚ ਬਿਤਾਏ ਦਿਨ ਸਾਰੀ ਉਮਰ ਉਨ੍ਹਾਂ ਦੇ ਨਾਲ-ਨਾਲ ਰਹੇ ਹਨ ਅਤੇ ਅੱਜ ਕਾਲਜ ਆ ਕੇ ਉਹਨਾਂ ਨੂੰ ਸਭ ਕੁਝ ਹੂ-ਬ-ਹੂ ਯਾਦ ਆ ਰਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਖੇਤਰ ਵਿਚ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਆਪਣੇ ਸਫਨਾਮਿਆਂ ਦੇ ਰੌਚਕ ਵਾਕਿਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਵੱਖ-ਵੱਖ ਸਮੇਂ ਹੋਏ ਸਾਹਿਤਕ ਮੁਕਾਬਲਿਆ ਦੇ ਨਤੀਜੇ ਇਸ ਪ੍ਰਕਾਰ ਰਹੇ। ਕਹਾਣੀ-ਰਚਨਾ ਮੁਕਾਬਲੇ ਵਿਚ ਪਹਿਲਾ ਸਥਾਨ ਲਵਪ੍ਰੀਤ ਸਿੰਘ, ਦੂਸਰਾ ਸ਼ਹਿਬਾਜਦੀਪ ਸਿੰਘ ਅਤੇ ਤੀਸਰਾ ਸਥਾਨ ਸੁਖਬੀਰ ਸਿੰਘ ਨੇ ਹਾਸਲ ਕੀਤਾ। ਕਵਿਤਾ-ਰਚਨਾ ਮੁਕਾਬਲੇ ਵਿਚ ਪਹਿਲਾ ਸਥਾਨ ਦਿਲਪ੍ਰੀਤ ਸਿੰਘ, ਦੂਸਰਾ ਅਨਮੋਲਦੀਪ ਸਿੰਘ ਅਤੇ ਤੀਸਰਾ ਸਥਾਨ ਅਮਰਜੀਤ ਸਿੰਘ ਨੇ ਹਾਸਲ ਕੀਤਾ। ਸੁੰਦਰ-ਲਿਖਾਈ ਮੁਕਾਬਲੇ ’ਚ ਪਹਿਲਾ ਸਥਾਨ ਅਮਨਜੋਤ ਕੌਰ, ਦੂਸਰਾ ਮਨੀਸ਼ਾ ਅਤੇ ਤੀਸਰਾ ਸਥਾਨ ਗੁਰਮੀਤ ਕੌਰ ਨੇ ਹਾਸਲ ਕੀਤਾ। ਲੇਖ-ਰਚਨਾ ਮੁਕਾਬਲੇ ਵਿਚ ਪਹਿਲਾ ਸਥਾਨ ਅਰਪਨਪ੍ਰੀਤ ਕੌਰ, ਦੂਸਰਾ ਇਮਰੋਜ਼ਪ੍ਰੀਤ ਕੌਰ ਅਤੇ ਤੀਸਰਾ ਸਥਾਨ ਮਨਦੀਪ ਸਿੰਘ ਨੇ ਹਾਸਲ ਕੀਤਾ। ਪੰਜਾਬੀ ਭਾਸ਼ਾ ਸੰਬੰਧੀ ਬਣਾਏ ਪੋਸਟਰਾਂ ਵਿਚ ਪਹਿਲਾ ਸਥਾਨ ਹਰਜੀਤ ਸਿੰਘ, ਦੂਸਰਾ ਸਥਾਨ ਇੰਦਰਜੀਤ ਸਿੰਘ ਅਤੇ ਤੀਸਰਾ ਸਥਾਨ ਕੀਰਤੀ ਨੇ ਪ੍ਰਾਪਤ ਕੀਤਾ।
ਅੱਜ ਹੋਏ ਕਵਿਤਾ ਉਚਾਰਣ ਮੁਕਾਬਲੇ ’ਚ ਪਹਿਲਾ ਸਥਾਨ ਗੁਰਜਿੰਦਰ ਸਿੰਘ, ਦੂਸਰਾ ਸਥਾਨ ਸਾਹਿਬਜੀਤ ਸਿੰਘ ਅਤੇ ਤੀਸਰਾ ਸਥਾਨ ਅਮਰਜੀਤ ਸਿੰਘ ਨੇ ਪ੍ਰਾਪਤ ਕੀਤਾ। ਸ: ਪੰਨੂੰ ਅਤੇ ਪ੍ਰਿੰ: ਡਾ. ਮਹਿਲ ਸਿੰਘ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਚੰਗੇ ਭਵਿੱਖ ਲਈ ਅਸੀਰਵਾਦ ਦਿੱਤਾ।
ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਅਤੇ ਪੰਜਾਬੀ ਵਿਭਾਗ ਆਪਣੇ ਅਲੂਮਨੀਜ਼ ਨੂੰ ਬਣਦਾ ਸਤਿਕਾਰ ਦੇ ਕੇ ਮਾਣ ਮਹਿਸੂਸ ਕਰਦਾ ਹੈ ਅਤੇ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿਚ ਕਾਰਜਸ਼ੀਲ ਆਪਣੇ ਵਿਦਿਆਰਥੀਆਂ ਨੂੰ ਕਾਲਜ ਪਹੁੰਚਣ ’ਤੇ ਸਵਾਗਤ ਕਰਦਾ ਹੈ। ਉਹਨਾਂ ਕਿਹਾ ਕਿ ਅਸੀਂ ਪ੍ਰਿੰਸੀਪਲ ਦੀ ਅਗਵਾਈ ਵਿਚ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰਦੇ ਹੈ। ਉਨ੍ਹਾਂ ਕਿਹਾ ਕਿ ਡਾ. ਹੀਰਾ ਸਿੰਘ ਅਤੇ ਡਾ. ਮਿੰਨੀ ਸਲਵਾਨ ਦੀ ਅਗਵਾਈ ’ਚ ਸਾਹਿਤ ਸਭਾ ਵਿਦਿਆਰਥੀਆਂ ’ਚ ਹਰਮਨ ਪਿਆਰੀ ਸੰਸਥਾ ਬਣ ਰਹੀ ਹੈ।
ਇਸ ਮੌਕੇ ਤੇ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿਲੋਂ, ਡਾ. ਹਰਜੀਤ ਕੌਰ, ਡਾ. ਚਿਰਜੀਵਨ ਕੌਰ, ਡਾ. ਦਿਆ ਸਿੰਘ, ਡਾ. ਅਮਨਦੀਪ ਕੌਰ, ਡਾ. ਜਸਬੀਰ ਸਿੰਘ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਮੁਨੀਸ਼ ਕੁਮਾਰ, ਡਾ. ਪਰਮਜੀਤ ਸਿੰਘ ਕੱਟੂ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ ਆਦਿ ਹਾਜ਼ਰ ਸਨ।।

Ads on article

Advertise in articles 1

advertising articles 2

Advertise