-->
ਪੱਤਰਕਾਰਾਂ ਨੂੰ ਬੰਧਕ ਬਣਾਉਣ ਵਾਲੀ ਪ੍ਰਿੰਸੀਪਲ ਤੇ ਕਾਰਵਾਹੀ ਨਾ ਹੋਣਾ ਪ੍ਰਸਾਸ਼ਨ ਦੀ ਮਿਲੀਭੁਗਤ "ਪੁੰਜ"

ਪੱਤਰਕਾਰਾਂ ਨੂੰ ਬੰਧਕ ਬਣਾਉਣ ਵਾਲੀ ਪ੍ਰਿੰਸੀਪਲ ਤੇ ਕਾਰਵਾਹੀ ਨਾ ਹੋਣਾ ਪ੍ਰਸਾਸ਼ਨ ਦੀ ਮਿਲੀਭੁਗਤ "ਪੁੰਜ"

ਪੱਤਰਕਾਰਾਂ ਨੂੰ ਬੰਧਕ ਬਣਾਉਣ ਵਾਲੀ ਪ੍ਰਿੰਸੀਪਲ ਤੇ ਕਾਰਵਾਹੀ ਨਾ ਹੋਣਾ
ਪ੍ਰਸਾਸ਼ਨ ਦੀ ਮਿਲੀਭੁਗਤ "ਪੁੰਜ"
ਅੰਮ੍ਰਿਤਸਰ, 31 ਮਈ (ਸੁਖਬੀਰ ਸਿੰਘ, ਕਰਨ ਯਾਦਵ) -  ਪ੍ਰੈਸ ਸੰਘਰਸ਼ ਜਰਨਲਿਸ਼ਟ ਐਸੋਸੀਏਸ਼ਨ ਰਜਿ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਪੁੰਜ ਨੇ ਅੱਜ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮੰਡੀ ਵਾਲਾ ਤਰਨ ਤਾਰਨ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਬੰਦੀ ਬਣਾਉਣ ਵਾਲੀ ਪ੍ਰਿੰਸੀਪਲ ਰਜਿੰਦਰ ਕੌਰ ਉਤੇ ਹੁਣ ਤੱਕ ਕੋਈ ਵੀ ਕਨੂੰਨੀ ਕਾਰਵਾਹੀ ਨਾ ਹੋਣ ਦਾ ਸਿੱਧਾ ਅਰਥ ਇਹ ਹੈ ਕਿ ਪ੍ਰਸਾਸ਼ਨ ਅਧਿਕਾਰੀਆਂ ਦੀ ਸ਼ਹਿ ਅਤੇ ਮਿਲੀਭੁਗਤ ਕਾਰਨ ਹੀ ਪ੍ਰਿੰਸੀਪਲ ਰਜਿੰਦਰ ਕੌਰ ਨੇ ਸਕੂਲ ਵਿੱਚ ਪੱਤਰਕਾਰਾਂ ਨੂੰ ਬੰਧਕ ਬਣਾ ਲਿਆ ਸੀ ਜਿਸ ਮਗਰੋਂ ਪੁਲਿਸ ਥਾਣਾ ਸਿਟੀ ਦੇ ਐਸ ਐਚ ਓ ਨੇ ਖੁਦ ਮੌਕੇ ਤੇ ਪਹੁੰਚ ਕੇ ਸਕੂਲ ਦੇ ਤਾਲੇ ਖੁਲਵਾ ਕੇ ਪੱਤਰਕਾਰਾਂ ਨੂੰ ਰਿਹਾ ਕਰਵਾਇਆ ਸੀ ਅਤੇ ਪੱਤਰਕਾਰਾਂ ਕੋਲੋਂ ਸਕੂਲ ਪ੍ਰਿੰਸੀਪਲ ਦੇ ਖਿਲਾਫ ਸ਼ਿਕਾਇਤ ਵੀ ਲਈ ਸੀ। ਜਿਸ ਮਗਰੋਂ ਪੱਤਰਕਾਰਾਂ ਨੇ ਐਸ ਐਸ ਪੀ ਤਰਨ ਤਾਰਨ ਨੂੰ ਲਿਖਤੀ ਰੂਪ ਚ ਵੀ ਸ਼ਿਕਾਇਤ ਦਿੱਤੀ ਸੀ ਜੋ ਮਾਰਕ ਹੋ ਕੇ ਡੀ ਐਸ ਪੀ ਸਿਟੀ ਦੇ ਟੇਬਲ ਤੇ ਪਹੁੰਚ ਗਈ ਸੀ ਪਰ ਇਸ ਘਟਨਾ ਨੂੰ ਹੁਣ ਤਕਰੀਬਨ 25 ਦਿਨ ਦਾ ਸਮਾਂ ਬੀਤ ਚੁੱਕਾ ਹੈ ਇਸਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸ਼ਨ ਅਤੇ ਸਿਵਿਲ ਪ੍ਰਸਾਸ਼ਨ ਨੇ ਇਸ ਪ੍ਰਿੰਸੀਪਲ ਖਿਲਾਫ ਕੋਈ ਵੀ ਕਾਰਵਾਹੀ ਅਮਲ ਵਿਚ ਨਾ ਲਿਆ ਕੇ ਪੱਤਰਕਾਰਾਂ ਦੇ ਮਨਾਂ ਵਿੱਚ ਅਕਰੋਸ਼ ਭਰ ਦਿੱਤਾ ਹੈ ਜਿਸ ਤੇ ਹੁਣ ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਵਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਤਰਨ ਤਾਰਨ ਖਿਲਾਫ ਸੰਘਰਸ਼ ਵਿੱਢਣ ਦਾ ਫੈਂਸਲਾ ਲਿਆ ਹੈ ਪ੍ਰਧਾਨ ਪੁੰਜ ਨੇ ਕਿਹਾ ਕਿ ਅਗਰ ਹੁਣ ਵੀ ਸੂਬਾ ਸਰਕਾਰ ਨੇ ਇਸ ਮਾਮਲੇ ਵਿੱਚ ਕੋਈ ਢਿਲ ਵਰਤੀ ਤਾਂ ਕੁੰਭਕਰਨੀ ਨੀਂਦ ਵਿੱਚ ਸੁਤੀ ਪੰਜਾਬ ਸਰਕਾਰ ਨੂੰ ਜਗਾਉਣ ਲਈ ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਪੰਜਾਬ ਭਰ ਵਿੱਚ ਰੋਸ ਮੁਜਹਿਰੇ ਕਰਨ ਦੇ ਨਾਲ ਨਾਲ ਨਵੀ ਰਣਨੀਤੀ ਤਿਆਰ ਕਰਕੇ ਭ੍ਰਸ਼ਟ ਅਫਸਰਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਉਗੀ।

Ads on article

Advertise in articles 1

advertising articles 2

Advertise